ਪੰਨਾ:ਸਹੁਰਾ ਘਰ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਨਾਉਣ ਲਈ ਅਣਥੱਕ ਮਿਹਨਤ ਅਤੇ ਸੇਵਾ ਦੀ ਲੋੜ ਹੈ। ਸਹੁਰੇ ਘਰ ਪਤੀ ਦਾ ਪ੍ਰੇਮ ਪ੍ਰਾਪਤ ਕਰਨ ਦੇ ਪਿਛੋਂ ਭੀ ਬਹੁਤ ਸਾਰੇ ਜ਼ਰੂਰੀ ਫ਼ਰਜ਼ ਬਾਕੀ ਰਹਿ ਜਾਂਦੇ ਹਨ। ਕਿਤਨੀਆਂ ਹੀ ਇਸਤ੍ਰੀਆਂ ਪਤੀ ਦਾ ਪ੍ਰੇਮ ਵੇਖ ਕੇ ਉਸ ਨੂੰ ਸੱਚਾ ਸਮਝ ਲੈਂਦੀਆਂ ਹਨ ਅਰ ਕਹਿੰ- ਦੀਆਂ ਹਨ ਕਿ ਬਸ ਹੁਣ ਕੀ ਹੈ, ਮੇਰਾ ਪਤੀ ਤਾਂ ਮੈਨੂੰ ਆਪਣੇ ਨਾਲੋਂ ਵੀ ਵੱਧ ਪਿਆਰ ਕਰਦਾ ਹੈ। ਪਰ ਉਹ ਸਾਰਥੀ ਮੋਹ ਜਦ ਰੂਪ ਤੇ ਜੋਬਨ ਨੂੰ ਘਟਦਾ ਵੇਖ ਕੇ ਢਿੱਲਾ ਪੈ ਜਾਂਦਾ ਯਾ ਨਸ਼ਟ ਹੋਣ ਲਗਦਾ ਹੈ, ਤਦ ਉਸ ਵਿਚਾਰੀ ਦੀਆਂ ਅੱਖਾਂ ਖੁਲਦੀਆਂ ਹਨ।

ਦੁਨੀਆਂ ਵਿਚ ਬਹੁਤ ਥੋੜੇ ਬੰਦੇ ਸੱਚਾ ਪ੍ਰੇਮ ਕਰਦੇ ਵੇਖੇ ਜਾਂਦੇ ਹਨ ਅਤੇ ਉਨ੍ਹਾਂ ਵਿਚੋਂ ਵੀ ਘਟ ਲੋਕਾਂ ਵਿਚ ਪ੍ਰੇਮ ਨੂੰ ਪਛਾਨਣ ਦੀ ਸ਼ਕਤੀ ਹੁੰਦੀ ਹੈ । ਇਸ ਗਲ ਨੂੰ ਚੇਤੇ ਰਖਣਾ ਚਾਹੀਦਾ ਹੈ ਕਿ ਜਿਥੇ ਇੱਛਾਂ ਵਧਦੀਆਂ ਜਾਂਦੀਆਂ ਹੋਣ, ਜਿਥੇ ਪ੍ਰੇਮ ਵਿਚ ਸਥਿਰਤਾ ਨਾ ਹੋਵੇ, ਜਿਥੇ ਬਹੁਤ ਛੇਤੀ ਇਕ ਦੂਜੇ ਵਿਚ ਪ੍ਰਾਣਾਂ ਨਾਲੋਂ ਵੀ ਵੱਧ ਪ੍ਰੇਮ ਕਰਨ ਦੀਆਂ ਗੱਲਾਂ ਹੋਣ ਲਗਣ, ਉਥੇ ਪ੍ਰੇਮ ਨਹੀਂ ਹੁੰਦਾ, ਮੋਹ ਹੁੰਦਾ ਹੈ । ਪ੍ਰੇਮ ਤਾਂ ਦਿਲ ਦੇ ਇਕ ਜਾਣ ਨਾਲ ਹੁੰਦਾ ਹੈ। ਇਸੇ ਕਰ ਕੇ ਪ੍ਰੇਮ ਜਿਉਂ ਜਿਉਂ ਸ਼ੁੱਧ ਤੇ ਸੱਚਾ ਹੁੰਦਾ ਜਾਂਦਾ ਹੈ, ਤਿਉਂ ਤਿਉਂ ਸਰੀਰ ਦਾ ਵਿਚਾਰ ਉਸ ਵਿਚ ਘਟ ਹੋਣ ਲਗਦਾ ਹੈ।

ਜਿਥੇ ਭੋਗ ਵਾਸ਼ਨਾਂ ਅਤੇ ਸਰੀਰਕ ਮੇਲ ਦਾ ਖ਼ਿਆਲ ਬਲਵਾਨ ਹੋਵੇ ਉਥੇ ਸੱਚਾ ਤੇ ਕਦੇ ਨਾ ਮਿਲਣ ਵਾਲਾ ਪ੍ਰੇਮ ਮੌਲ ਹੀ ਨਹੀਂ ਸਕਦਾ। ਇਸਤ੍ਰੀ ਪੁਰਸ਼ ਦੋਹਾਂ ਨੂੰ ਇਸ ਗੱਲ ਦੀ ਗੰਢ ਬੰਨ੍ਹ ਲੈਣੀ ਚਾਹੀਦੀ ਹੈ ਕਿ ਪ੍ਰੇਮ ਦਾ ਭੋਜਨ ਸਰੀਰ ਦਾ ਸੁਖ ਤੇ ਦਿਲ ਦਾ ਅਨੁਭਵ ਹੈ। ਅਜ ਕਲ ਸਰੀਰਕ ਖਿਚ ਤੇ ਮੋਹ ਨੂੰ ਹੀ ਪ੍ਰੇਮ ਦਾ ਨਾਂ ਦਿੱਤਾ ਜਾਂਦਾ ਹੈ। ਵਿਆਹ ਹੋ ਜਾਣ ਪਰ ਪਤੀ ਪਤਨੀ ਵਿਚ ਇਸ ਤਰ੍ਹਾਂ ਦਾ ਝੂਠਾ ਪ੍ਰੇਪ (ਜੋ ਅਸਲ ਵਿਚ ਵਿਸ਼ੇ ਭੋਗ

-੨੬-