ਪੰਨਾ:ਸਹੁਰਾ ਘਰ.pdf/29

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਸੱਸ ਸਹੁਰੇ, ਨਿਨਾਣ, ਦੇਵਯ ਤੂ ਭੈਣ, ਭਰਜਾਈ ਨੂੰ ਮੋਹਣੇ ਤਾਨੇ ਮਾਰਦੀਆਂ ਹਨ ਜਿਸਦਾ ਨਤੀਜਾ ਕਦੇ ਜ਼ਹਿਰੀਲਾ ਤੇ ਬਹੁਤ ਦੁਖਦਾਈ ਹੋ ਜਾਂਦਾ ਹੈ ।

ਪਤੀ ਨੂੰ ਪਤਨੀ ਉਤੇ ਅਰ ਪਤਨੀ ਨੂੰ ਪਤੀ ਉਤੇ ਆਪਣਾ ਹੱਕ ਤਾਂ ਜ਼ਰੂਰ ਸਮਝਣਾ ਚਾਹੀਦਾ ਹੈ, ਪਰ ਇਸ ਹੱਕ ਦੀ ਵਰਤੋਂ ਚੰਗੀਆਂ ਗੱਲਾਂ ਵਿਚ ਹੋਣੀ ਚਾਹੀਦੀ ਹੈ। ਪਤਨੀ ਨੂੰ ਇਸ ਗੱਲ ਦਾ ਸਦਾ ਧਿਆਨ ਰਖਣਾ ਚਾਹੀਦਾ ਹੈ ਕਿ ਉਸ ਦੀ ਸੱਸ ਨੇ ਉਸ ਦੇ ਪਤੀ ਨੂੰ ਜਨਮ ਦਿਤਾ ਹੈ । ਉਸ ਨੇ ਉਸ ਦੇ ਲਈ ਅਨੇਕਾਂ ਕਸ਼ਟ ਸਹੇ ਹਨ । ਉਸ ਦਾ ਪਤੀ ਜੋ ਕੁਝ ਹੈ ਉਸ ਵਿਚ ਉਸ ਦੀ ਸੱਸ ਦਾ ਬਹੁਤਾ ਹਿੱਸਾ ਹੈ, ਇਸ 'ਲਈ ਉਸ ਦੇ ਪਤੀ ਉਤੇ ਉਸ ਦੀ ਸੱਸ ਦਾ ਕੋਈ ਘਟ ਹੱਕ ਨਹੀਂ। ਜੇਕਰ ਪਤੀ ਚੰਗਾ ਹੈ ਤਾਂ ਇਸਦਾ ਮਾਣ ਉਸਦੀ ਸੱਸ ਨੂੰ ਹੈ। ਇਸ ਲਈ ਹਰ ਇਕ ਵਿਆਹੀ ਲੜਕੀ ਨੂੰ ਚਾਹੀਦਾ ਹੈ ਕਿ ਉਹ ਪਤੀ ਦੇ ਨਾਲ ਹੀ ਸੱਸ, ਸਹੁਰੇ ਅਤੇ ਘਰ ਦੇ ਹੋਰਨਾਂ ਦੇ ਸੁਖ ਅਰਾਮ ਦਾ ਭੀ ਧਿਆਨ ਰਖੇ।

ਨਿਸ਼ਕਾਮ ਸੇਵਾ ਅਤੇ ਪ੍ਰੇਮ ਪੂਰਤ ਦਿਲ ਨਾਲੋਂ ਵਧ ਮਨੁੱਖ ਨੂੰ ਉੱਚਾ ਉਠਾਉਣ ਵਾਲੀ ਹੋਰ ਕੋਈ ਚੀਜ਼ ਦੁਨੀਆਂ ਵਿਚ ਨਹੀਂ। ਜਿਹੜੀ ਇਸਤ੍ਰੀ ਜੀਵਨ ਦਾ ਸੱਚਾ ਸੁਖ ਲੈਣਾ ਚਾਹੁੰਦੀ ਹੈ ; ਉਸ ਨੂੰ ਕਦੇ ਆਲਸ ਨਹੀਂ ਕਰਨਾ ਚਾਹੀਦਾ। ਜਿਥੋਂ ਤਕ ਹੋ ਸਕੇ ਸਦਾ ਘਰ ਨੂੰ ਸਾਫ਼ ਰਖਣ, ਤੇ ਛੋਟੇ ਵਡੇ ਦੀ ਸੇਵਾ ਕਰਨ ਵਿਚ ਲਗੇ ਰਹਿਣਾ ਚਾਹੀਦਾ ਹੈ । ਕਈ ਲੜਕੀਆਂ ਸੇਵਾ ਕਰਨ ਨੂੰ ਗ਼ੁਲਾਮੀ ਸਮਝਦੀਆਂ ਹਨ। ਉਹ ਇਹ ਨਹੀਂ ਜਾਣਦੀਆਂ ਸੇਵਾ ਵੀ ਕਈ ਤਰ੍ਹਾਂ ਦੀ ਹੁੰਦੀ ਹੈ। ਇਕ ਕੁਲੀ ਵੀ ਸੇਵਕ ਹੈ ਅਤੇ ਮਹਾਤਮਾ ਗਾਂਧੀ ਜੀ ਭੀ ਸੇਵਾ ਕਰਦੇ ਹਨ, ਪਰ ਫ਼ਰਕ ਇੰਨਾ ਹੈ ਕਿ ਕੁਲੀ ਦੇ ਕੰਮ ਨੂੰ ਤਾਂ ਲੋਕ ਪਸੰਦ ਨਹੀਂ ਕਰਦੇ, ਪਰ ਮਹਾਤਮਾ ਗਾਂਧੀ ਜੇਹੀ ਸੇਵਾ ਕਰਨ ਨੂੰ ਵਡੇ ਵਡੇ ਤਰਸਦੇ ਹੈ