ਪੰਨਾ:ਸਹੁਰਾ ਘਰ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਹੇ, ਆਖਣ ਪਰ ਵੀ ਨਾ ਉੱਠੇ, ਆਪਣੇ ਤਨ ਬਦਨ ਦੀ ਸੁਧ ਭੁਲਾ ਕੇ ਸੇਵਾ ਕਰੇ। ਬੀਮਾਰ ਪਿਆ ਪੁਰਸ਼ ਇਸਤ੍ਰੀ ਨੂੰ ਕਹਿੰਦਾ ਹੈ—‘ਜਾਹ ਰੋਟੀ ਖਾ, ਦੇਰ ਹੋ ਗਈ ਹੈ, ਕਿਧਰੇ ਤੂੰ ਆਪ ਭੀ ਬੀਮਾਰ ਨਾ ਹੋ ਜਾਵੀਂ, ਮੈਨੂੰ ਫੇਰ ਬਹੁਤੀ ਤਕਲੀਫ਼ ਹੋਵੇਗੀ ਤੇ ਤਬੀਅਤ ਖ਼ਰਾਬ ਹੋ ਜਾਵੇਗੀ। ਜੇਕਰ ਇਸਤ੍ਰੀ ਝਟ ਉਸ ਦੀ ਗਲ ਮੰਨ ਕੇ ਚਲੀ ਜਾਵੇ ਤਾਂ ਉਸ ਪੁਰਸ਼ ਨੂੰ ਇੰਨਾ ਸੰਤੋਖ ਤੇ ਸੁਖ ਨਹੀਂ ਮਾਲੂਮ ਹੋਵੇਗਾ ਜਿੰਨਾ ਕਿ ਇਸ ਦਸ਼ਾ ਵਿਚ ਹੋਵੇਗਾ-‘“ਹਾਂ ਜਾਂਦੀ ਹਾਂ ਜੀ, ਤੁਹਾਨੂੰ ਰਤਾ ਨੀਂਦ ਆ ਜਾਵੇ ਮੇ' ਚਲੀ ਜਾਵਾਂਗੀ। ਅਥਵਾ :- ‘ਕੀ ਕਰਾਂ ? ਮੈਨੂੰ ਰੋਟੀ ਦੀ ਭੁੱਖ ਨਹੀਂ । ਮੇਰਾ ਮਨ ਰੋਟੀ ਨੂੰ ਨਹੀਂ ਕਰਦਾ।” ਅਜੇਹੀਆਂ ਗੱਲਾਂ ਸੁਣ ਕੇ ਪੁਰਸ਼ ਦਾ ਦਿਲ ਖਿੜ ਜਾਂਦਾ ਹੈ ਤੇ ਉਹ ਸੰਤੰਖ ਦਾ ਸਾਹ ਲੈਂਦਾ ਹੈ।

ਥੋੜੀ ਜੇਹੀ ਭੀ ਬੀਮਾਰੀ ਜਾਂ ਕਸ਼ਟ ਵਿਚ ਪੁਰਸ਼ ਘਾਬਰ ਜਾਂਦਾ ਹੈ। ਉਹ ਉਸ ਪ੍ਰੇਮ ਲਈ ਵਿਆਕੁਲ ਹੋ ਜਾਂਦਾ ਹੈ, ਜੋ ਇਕ ਮਾਂ ਦਾ ਬੱਚੇ ਲਈ ਹੁੰਦਾ ਹੈ। ਤੁਸਾਂ ਵੇਖਿਆ ਹੋਵੇਗਾ ਕਿ ਕਈ ਆਦਮੀ ਜਦ ਬੀਮਾਰ ਪੈਂਦੇ ਹਨ ਤਾਂ ਉਨ੍ਹਾਂ ਦੇ ਮੂੰਹੋਂ ਅਚਾਨਕ ‘ਹਾਇ ਮਾਂ !’ ਦੀ ਅਵਾਜ਼ ਹੀ ਨਿਕਲਦੀ ਹੈ । ਕਈ ਵਾਰੀ ਉਹ ਉਸ ਦੀ ਅਣਹੋਂਦ ਵਿਚ ਉਸ ਨੂੰ ਯਾਦ ਕਰਦੇ ਹਨ । ਇਸ ਦਾ ਕਾਰਨ ਪੁਰਸ਼ ਦੇ ਅੰਦਰ ਬਣੀ ਹੋਈ ਬਚਪਨ ਦੀ ਯਾਦ ਹੈ। ਇਸਤ੍ਰੀਆਂ ਨੂੰ ਇਸ ਅਭਾਵ ਦਾ ਬਹੁਤਾ ਅਨੁਭਵ ਨਹੀਂ ਹੁੰਦਾ, ਕਿਉਂਕਿ ਉਹ ਤਾਂ ਆਪ ਮਾਵਾਂ ਹਨ। ਪਰ ਪੁਰਸ਼ ਭਾਵੇਂ ਓਹ ਪਤੀ ਹੋਵੇ, ਪੁੱਤਰ ਹੋਵੇ, ਪਿਤਾ ਹੋਵੇ, ਭਰਾ ਹੋਵੇ—ਹਰ ਹਾਲਤ ਵਿਚ ਉਹ ਇਕ ਇਸਤ੍ਰੀ ਦੇ ਪੇਟ ਤੋਂ ਪੈਦਾ ਹੋਇਆ ਹੈ, ਇਸ ਲਈ ਸੁਭਾਵ ਤੋਂ ਹੀ ਮਾਤਾ- ਹੀਨ ਬਾਲਕ ਦੀ ਤਰ੍ਹਾਂ ਉਹ ਤੜਫ਼ਣ ਲਗ ਜਾਂਦਾ ਹੈ।

ਜਦ ਬਚਪਨ ਵਿਚ ਬੱਚੇ ਨੂੰ ਥੋੜੀ ਜਹੀ ਸਟ ਲਗ ਜਾਂਦੀ ਹੈ—ਜਦ ਉਹ ਰਤਾ ਕੁ ਜਿੰਨੀ ਗੱਲ ਪਿਛੇ ਰੋਣ ਲਗਦਾ ਹੈ, ਤਾਂ

-੩੪-