ਪੰਨਾ:ਸਹੁਰਾ ਘਰ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਤਾ ਨੂੰ ਉਸ ਦੀ ਉਹ ਥੋੜੀ ਜੇਹੀ ਉਦਾਸੀ ਭੀ ਅਸਹਿ ਹੋ ਜਾਂਦੀ ਹੈ । ਉਹ ਬਾਲ ਨੂੰ ਛਾਤੀ ਨਾਲ ਲਾ ਲੈਂਦੀ ਹੈ। ਉਸ ਨੂੰ ਚੁੰਮਦੀ ਤੇ ਦਿਲਾਸਾ ਦੇਂਦੀ ਹੈ। ਜਦ ਉਹ ਬੱਚਾ ਵੱਡਾ ਹੋ ਕੇ ਪੁਰਸ਼ ਬਣਦਾ ਤੇ ਵਿਆਹਿਆ ਜਾਂਦਾ ਹੈ, ਤਾਂ ਮਾਤਾ ਨਾਲੋਂ ਉਹ ਆਪਣੀ ਪਤਨੀ ਉਤੇ ਬਹੁਤਾ ਭਰੋਸਾ ਕਰਦਾ ਹੈ। ਇਸ ਲਈ ਬਚਪਨ ਵਿਚ ਜੋ ਆਸ ਉਸ ਨੂੰ ਮਾਂ ਤੋਂ ਹੁੰਦੀ ਹੈ, ਵਿਆਹੇ ਜਾਣ ਪਰ ਥੋੜੇ ਬਦਲੇ ਹੋਏ ਰੂਪ ਵਿਚ ਪਤਨੀ ਤੋਂ ਹੁੰਦੀ ਹੈ। ਪੁਰਸ਼ ਇਸਤ੍ਰੀ ਨੂੰ ਪ੍ਰੇਮ ਪ੍ਰਗਟ ਕਰਦਾ ਵੇਖਣ ਲਈ ਇੰਨਾ ਉਤਾਵਲਾ ਹੁੰਦਾ ਹੈ ਕਿ ਥੋੜਾ ਜੇਹਾ ਮਿਰ ਦਰਦ ਹੋਣ ਪਰ ਜੇਕਰ ਉਹ ਆਪਣੀ ਪਤਨੀ ਨੂੰ ਵਿਆਕੁਲ ਤੇ ਘਬ- ਰਾਈ ਹੋਈ ਨਾ ਵੇਖੋ, ਤਾਂ ਉਹ ਇਹ ਸਮਝੇਗਾ ਕਿ ਮੇਰੀ ਇਸਤ੍ਰੀ ਪੱਥਰ-ਦਿਲ ਹੈ। ਇਥੋਂ ਤਕ ਕਿ ਕਦੇ ਕਦੇ ਉਹ ਉਸ ਦੇ ਪ੍ਰੇਮ ਵਿਚ ਸ਼ੱਕ ਵੀ ਕਰਨ ਲਗ ਜਾਂਦਾ ਹੈ।

ਇਹ ਗੱਲ ਵਿਆਹੇ ਹੋਏ ਪੁਰਸ਼ ਦੀ ਹੀ ਨਹੀਂ, ਸਗੋਂ ਜੇਕਰ ਉਹ ਕੁਆਰਾ ਹੋਵੇ, ਤਾਂ ਉਹ ਜਿਸ ਇਸਤ੍ਰੀ ਨੂੰ ਆਦਰ, ਪ੍ਰੇਮ ਜਾਂ ਸ਼ਰਧਾ ਕਰਦਾ ਹੋਵੇਗਾ, ਜਦ ਕੋਈ ਸ਼ਰੀਰਕ ਜਾਂ ਮਾਨਸਕ ਦੁੱਖ ਆਣ ਬਣਦਾ ਹੈ ਤਾਂ ਉਸਤੋਂ ਉਹ ਇਹੋ ਆਸ ਰਖਦਾਂ ਹੈ ਕਿ ਉਹ ਮਾਵਾਂ ਵਾਂਙ ਮੇਰੀ ਸੇਵਾ ਕਰੇਗੀ । ਮੈਨੂੰ ਧੀਰਜ ਦੇਵੇਗੀ ਅਤੇ ਮੇਰੇ ਦੁਖ ਵਿਚ ਮੇਰੀ ਹਮਦਰਦੀ ਕਰੇਗੀ ।

ਇਹ ਇਕ ਆਮ ਗੱਲ ਹੈ ਕਿ ਜਿਸਨੂੰ ਅਸੀਂ ਪਿਆਰ ਕਰਦੇ ਹਾਂ ਯਾ ਜਿਸਨੂੰ ਆਪਣਾ ਸਮਝਦੇ ਹਾਂ, ਦੁਖ ਜਾਂ ਕਸ਼ਟ ਵਿਚ ਉਸਦੀ ਯਾਦ ਪਹਿਲਾਂ ਆਉਂਦੀ ਹੈ। ਸੋ ਸਦਾ ਚੇਤੇ ਰਖੋ ਕਿ ਸੇਵਾ ਕਰਨ ਵੇਲੇ ਪਤੀ ਦਾ ਭੀ ਬਚੇ ਵਾਂਙ ਧਿਆਨ ਰਖਣਾ ਚਾਹੀਦਾ ਹੈ ਅਤੇ ਚੰਗਾ ਕੰਮ ਕਰਨ ਵੇਲੇ ਉਸਦੀ ਉਪਮਾਂ ਕਰਨੀ ਚਾਹੀਦੀ ਹੈ, ਕਸ਼ਟ ਤੇ ਦੁਖ ਵਿਚ ਉਸਨੂੰ ਧੀਰਜ ਦੇਣੀ ਚਾਹੀਦੀ ਹੈ।

ਸਾਡੇ ਵਿਚ ਕੁਝ ਅਜੇਹੇ ਸੰਸਕਾਰ ਪਏ ਹੋਏ ਹਨ ਅਤੇ ਉਨ੍ਹਾਂ

-੩੫-