ਪੰਨਾ:ਸਹੁਰਾ ਘਰ.pdf/37

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਅਸਰ ਸਾਡੇ ਦਿਲਾਂ ਉਤੇ ਅਹੇਹਾ ਘਰ ਕਰ ਗਿਆ ਹੈ ਕਿ ਹਰ ਇਕ ਪਤੀ ਚਾਹੁੰਦਾ ਹੈ, ਕਿ ਉਸਦੀ ਇਸਤ੍ਰੀ ਉਸ ਉਤੇ ਸ਼ਰਧਾ ਰਖੇ।

ਭਾਵੇਂ ਬਹੁਤ ਸਾਰੇ ਪੁਰਸ਼ ਇਸ ਗੱਲ ਨੂੰ ਨਹੀਂ ਮੰਨਣਗੇ ਅਤੇ ਕਿਤਨੇ ਅਪੀ ਇਸਤ੍ਰੀ ਦੀ ਲਾਇਕੀ ਤੇ ਸੀਲ ਸੁਭਾਵ ਦੀ ਉਪਮਾ ਕਰਦੇ ਆਖ ਭੀ ਦੇਂਦੇ ਹਨ:-ਹੇ ਭਾਗਵਾਨ ! ਮੇਰੇ ਜੀਵਨ ਵਿਚ ਇੰਨਾ ਸੁਖ ਤੇ ਸ਼ਾਂਤੀ ਤੇਰੀ ਹੀ ਬਰਕਤ ਹੈ ! ਪਰ ਸੱਚੀ ਗੱਲ ਇਹ ਹੈ ਕਿ ਹਰ ਇਕ ਪੁਰਸ਼ ਅਪਣੇ ਮਨ ਵਿਚ ਇਹੋ ਸਮਝਦਾ ਹੈ ਕਿ ਉਸਨੇ ਆਪਣੀ ਇਸਤ੍ਰੀ ਉਤੇ ਬੜੀ ਕ੍ਰਿਪਾ ਕੀਤੀ ਹੈ, ਜੋ ਉਸ ਨਾਲ ਵਿਆਹ ਕਰਕੇ ਉਸਨੂੰ ਅਪਣੇ ਘਰ ਦੀ ਮਾਲਕ ਬਣਾਇਆ ਹੈ । ਉਹ ਚਾਹੁੰਦਾ ਹੈ ਕਿ ਉਸਦੀ ਇਸਤ੍ਰੀਇਸ ਗੱਲ ਦਾ ਅਨੁਭਵ ਕਰੇ ਸਗੋਂ ਕਦੇ ਕਦੇ ਇਹ ਆਖੇ ਵੀ-‘ਵਾਹਿਗੁਰੂ ਦਾ ਲਖ ਲਖ ਸ਼ੁਕਰ ਹੈ ਕਿ ਉਸਨੇ ਮੇਰੇ ਜੇਹੀ ਦਾਸੀ ਨੂੰ ਤੁਹਾਡੇ ਲੜ ਲਾ ਦਿੱਤਾ, ਤੁਹਾਡੇ ਲੜ ਲਗ ਕੇ ਮੈਂ ਧੰਨ ਭਾਗੀ ਹਾਂ ।” ਪੁਰਸ਼ ਜਾਣਦਾ ਹੈ ਕਿ ਮੈਂ ਵਿਆਹ ਕਰਕੇ ਆਪਣੇ ਸਿਰ ਉਤੇ ਭਾਰਾ ਬੋਝ ਚੁਕ ਲਿਆ ਹੈ ਅਤੇ ਇਹ ਸਾਰਾ ਇਸਤ੍ਰੀ ਦੇ ਲਈ ਹੀ ਕੀਤਾ ਹੈ। ਇਸ ਲਈ ਇਸ ਉਪਕਾਰ ਤੋਂ ਇਸ ਕਦੇ ਛੁਟ ਨਹੀਂ ਸਕਦੀ।

ਇਸ ਖ਼ਿਆਲ ਦੇ ਕਾਰਣ ਹੀ ਪੁਰਸ਼ ਚਾਹੁੰਦਾ ਹੈ ਕੀ ਇਸਤੀ ਮੈਨੂੰ ਦੇਵਤਾ ਸਮਝੈ । ਉਸਦੇ ਰੋਮ ਰੋਮ ਤੋਂ ਮੇਰੀ ਉਪਮਾ ਹੀ ਨਿਕਲੇ । ਉਹ ਮੈਨੂੰ ਇਸ ਗੱਲ ਦਾ ਭਰੋਸਾ ਦੇਂਦੀ ਰਹੇ ਕਿ ਉਸਦੀ ਨਜ਼ਰ ਵਿਚ ਮੈਂ ਇਕ ਮਹਾਨ ਪੁਰਸ਼ ਹਾਂ । ਮੈਨੂੰ ਪ੍ਰਾਪਤ ਕਰਕੇ ਉਹ ਬਹੁਤ ਬਹੁਤ ਸੁਖੀ ਹੈ। ਮੈਥੋਂ ਵੱਡੀ ਯੋਗਤਾ ਤੇ ਸਮਰਥਾ ਵਾਲੇਪੁਰਸ਼ਾਂ ਨੂੰ ਦੇਖਕੇ ਉਹ ਕਦੇ ਇਹ ਨਹੀਂ ਸੋਚਦੀ ਕਿ ਮੇਰਾ ਵਿਆਹ ਇਸਤੋਂ ਚੰਗੇ ਪੁਰਸ਼ ਨਾਲ ਕਿਉਂ ਨਾ ਹੋਇਆ। ਇਹ ਖ਼ਿਆਲ ਵੀ ਉਸ ਹੰਕਾਰ ਨਤੀਜਾ ਹੈ ਜੋ ਇਸਤ੍ਰੀ ਉਤੇ ਆਪਣਾ ਅਧਿਕਾਰ ਰੱਖਣ ਦੇ ਕਾਰਣ ਹਰ ਇਕ ਪੁਰਸ਼ ਦੇ ਅੰਦਰ ਹੁੰਦਾ ਹੈ। ਹਰ ਇਕ ਪਤੀ, ਅਪਣੀ ਇਸਤ੍ਰੀ