ਪੰਨਾ:ਸਹੁਰਾ ਘਰ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਮੂੰਹੋਂ ਬਹੁਤ ਵਧਾ ਕੇ ਕੀਤੀ ਹੋਈ ਉਪਮਾਂ ਤੋਂ ਪ੍ਰਸੰਨਤਾ ਅਤੇ ਸੰਤੋਖ ਅਨੁਭਵ ਕਰਦਾ ਹੈ। ਹਰ ਇਕ ਪੁਰਸ਼ ਇਹ ਚਾਹੁੰਦਾ ਹੈ ਕਿ ਉਸਦੀ ਇਸਤ੍ਰੀ ਵੀ ਉਨ੍ਹਾਂ ਗੱਲਾਂ ਨੂੰ ਹੀ ਪਸੰਦ ਕਰੇ, ਜੋ ਉਸਨੂੰ ਚੰਗੀਆਂ ਹਨ। ਜੇਹੜੇ ਮਿੱਤ੍ਰ ਉਸ ਨੂੰ ਪਿਆਰੇ ਹਨ ਉਹ ਉਸ ਦੀ ਪਤਨੀ ਨੂੰ ਵੀ ਚੰਗੇ ਲੱਗਣ। ਪੁਰਸ਼ ਚਾਹੁੰਦਾ ਹੈ ਕਿ ਇਸਤ੍ਰੀ ਉਸ ਨੂੰ ਘਰੋਗੀ ਔਕੜਾਂ ਤੋਂ ਦੂਰ ਰਖੇ। ਘਰ ਬਾਰ ਸੰਭਾਲਦੀ ਹੋਈ ਉਸ ਦੇ ਦੁਖਾਂ ਤੇ ਉਸ ਦੀਆਂ ਤਕਲੀਫ਼ਾਂ ਵਿਚ ਵੀ ਹਿੱਸਾ ਲਵੇ। ਉਸ ਦੇ ਬਾਹਰਲੇ ਕੰਮਾਂ ਵਿਚ ਵੀ ਖ਼ੁਸ਼ੀ ਦਸਦੀ ਰਹੇ। ਜਿਸ ਤਰਾਂ ਕਿਸੇ ਦਾ ਪਤੀ ਦੇਸ਼ ਸੇਵਕ ਹੈ, ਉਹ ਚਾਹੁੰਦਾ ਹੈ ਕਿ ਉਸ ਦੀ ਇਸਤ੍ਰੀ ਭਾਵੇਂ ਉਸ ਲਹਿਰ ਵਿਚ ਹਿਸਾ ਨਾ ਲਵੇ ਪਰ ਉਸ ਦੇ ਕੰਮਾਂ ਵਲ ਨਜ਼ਰ ਰਖੇ ਤੇ ਉਸ ਦੇ ਸਾਥੀਆਂ ਦਾ ਆਦਰ ਸਤਿਕਾਰ ਕਰੇ। ਸੋ ਆਪ ਦੁਖ ਉਠਾ ਕੇ ਵੀ ਵਿਸਤ੍ਰੀ ਨੂੰ ਚਾਹੀਦਾ ਹੈ ਕਿ ਉਹ ਪਤੀ ਦੇ ਚੰਗੇ ਕੰਮਾਂ ਦੀ ਕਦਰ ਕਰੇ ਤੇ ਉਨ੍ਹਾਂ ਪੂਰਨਿਆਂ ਉਤੇ ਤੁਰਨ ਦਾ ਯਤਨ ਕਰੋ।

ਪੁਰਸ਼ ਵਿਆਹ ਕਰ ਕੇ ਆਪਣੀ ਪਤਨੀ ਨੂੰ ਅਰਧੰਗੀ ਮੰਨਦਾ ਹੈ, ਸੋ ਅੱਧੇ ਅੰਗ ਦਾ ਕੰਮ ਪੂਰਾ ਕਰਨਾ ਇਸਤ੍ਰੀ ਦਾ ਜ਼ਰੂਰੀ ਫ਼ਰਜ਼ ਹੈ। ਇਸਤ੍ਰੀ ਦੇ ਜ਼ਿੰਮੇ ਜਿਹੜੇ ਕੰਮ ਹਨ, ਉਨ੍ਹਾਂ ਵਿਚੋਂ ਘਰ ਦੀ ਸੰਭਾਲ ਸਭ ਤੋਂ ਜ਼ਰੂਰੀ ਹੈ। ਪਤੀ ਵਾਸਤੇ ਸੁਖ ਸ਼ਾਂਤੀ ਵਾਲਾ ਘਰ ਬਨਾਉਣਾ ਉਸ ਦਾ ਫ਼ਰਜ਼ ਹੈ। ਕਿਉਂਕਿ ਉਸ ਦਾ ਬਹੁਤ ਸਾਰਾ ਸੁਖ ਦੁਖ ਉਸੇ ਉਤੇ ਨਿਰਭਰ ਹੈ।

ਅਨੇਕਾਂ ਇਸਤ੍ਰੀਆਂ ਅਪਣੇ ਜੀਵਨ ਵਿਚ ਘਰ ਦੀ ਵਡਿਆਈ ਨ੍ਹੀਂ ਸਮਝਦੀਆਂ ਸੋ ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਪਤੀ ਦੇ ਦਿਲ ਦੀ ਸੁਖ ਸ਼ਾਂਤੀ ਬਹੁਤ ਕਰ ਕੇ ਘਰ ਉਤੇ ਨਿਰਭਰ ਹੈ; ਕਿਉਂਕਿ ਪੁਰਸ਼ ਦਾ ਦਿਲ ਚੰਚਲ ਤੇ ਘਰੋਗੇ ਝਮੇਲਿਆਂ ਅਤੇ

-੩੭-