ਪੰਨਾ:ਸਹੁਰਾ ਘਰ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਸ਼ਾਂਤੀ ਦੇ ਕਾਰਣ ਡਾਵਾਂ-ਡੋਲ ਰਹਿੰਦਾ ਹੈ। ਉਹ ਉਦਾਸ ਹੋ ਜਾਂਦਾ ਹੈ, ਤਾਂ ਕਦੇ ਕਦੇ ਉਹ ਵੱਡੇ ਵੱਡੇ ਭਿਆਨਕ ਕੰਮ ਕਰ ਸੁਟਦਾ ਯਾ ਘਰ ਤੇ ਆਪਣੀ ਇਸਤ੍ਰੀ ਤੋਂ ਅੰਦਰੇ ਅੰਦਰ ਉਦਾਸ ਹੋ ਜਾਂਦਾ ਅਤੇ ਘਰ ਤੋਂ ਬਾਹਰਲਿਆਂ ਦੀ ਹਮਦਰਦੀ ਢੂੰਢਦਾ ਹੈ। ਇਸ ਵੇਲੇ ਤੋਂ ਇਸਤ੍ਰੀ ਦੇ ਸੁਹਾਗ ਭਾਗ ਦਾ ਨਾਸ ਹੋਣ ਲਗਦਾ ਹੈ। ਇਸ ਲਈ ਸਿਆਣੀ ਇਸਤ੍ਰੀ ਪਤੀ ਵਾਸਤੇ ਸਦਾ ਸੁਖਦਾਈ ਸਾਮਾਨ ਤਿਆਰ ਕਰਦੀ ਰਹਿੰਦੀ ਹੈ। ਪੁਰਸ਼ ਚਾਹੁੰਦਾ ਹੈ ਕਿ ਘਰ ਉਸ ਦੇ ਲਈ ਅਰਾਮ ਦੀ ਜਗਾ ਹੋਵੇ, ਜਿਥੇ ਬੈਠ ਕੇ ਸੰਸਾਰ ਦੇ ਚਿੰਤਾ ਫ਼ਿਕਰਾਂ ਤੋਂ ਉਹ ਕੁਝ ਚਿਰ ਛੁਟਕਾਰਾ ਪਾ ਸਕੇ ਅਤੇ ਸੁਖ ਦਾ ਸਾਹ ਲਵੇ। ਇਸ ਲਈ ਜੋ ਇਸਤ੍ਰੀ ਅਪਣੇ ਦੰਪਤੀ ਜੀਵਨ ਨੂੰ ਸੁਖੀ ਬਨਾਉਣਾ ਚਾਹੇ ਉਹ ਅਪਣੇ ਘਰ ਨੂੰ ਸਦਾ ਈਰਖਾ, ਦੁੱਖ ਅਤੇ ਝਗੜੇ ਝਮੇਲਿਆਂ ਤੋਂ ਦੂਰ ਰਖੇ । ਜੇਕਰ ਕੋਈ ਝਗੜਾ ਖੜਾ ਹੋ ਵੀ ਜਾਵੇ ਤਾਂ ਆਪਣੀ ਸਹਿਨਸ਼ੀਲਤਾ ਅਤੇ ਨਿਤਾ ਨਾਲ ਉਸ ਨੂੰ ਮਿਟਾ ਦੇਵੇ। ਆਪਣੇ ਪਤੀ ਨੂੰ ਉਸ ਝਗੜੇ ਵਿਚ ਪਾ ਕੇ ਉਸ ਦੀ ਸ਼ਾਂਤੀ ਦਾ ਨਾਸ ਨਾ ਕਰੇ

ਇਸਤ੍ਰੀ ਦਾ ਦਿਲ

ਇਸਤ੍ਰੀ ਦੇ ਦਿਲ ਨੂੰ ਜਾਣ ਲੈਣਾ ਜਾਂ ਸਮਝ ਦਿਲ ਜਾਨਣ ਵਾਂਗ ਸੁਖਾਲਾ ਨਹੀਂ। ਸਭ੍ਯਤਾ ਦੇ ਇਸਤ੍ਰੀ ਇਕ ਬਹੁਤ ਹੀ ਗੂੜ੍ਹ ਅਤੇ ਡੂੰਘੇ ਭੇਦ ਭਰੀ

-੩੮-