ਪੰਨਾ:ਸਹੁਰਾ ਘਰ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੰਬੰਧੀ ਬਹੁਤ ਮਤ-ਭੇਦ ਹੈ। ਇਸ ਦਾ ਇਹ ਕਾਰਨ ਹੈ ਕਿ ਇਸਤ੍ਰੀ ਦਾ ਦਿਲ ਵੱਡਾ ਸ਼ਰਮੀਲਾ ਹੁੰਦਾ ਹੈ। ਜਿਥੇ ਪੁਰਸ਼ ਬਾਹਰਲੇ ਸੰਸਾਰ ਦਾ ਪ੍ਰੇਮੀ ਹੈ ਉਥੇ ਇਸਤ੍ਰੀ ਅੰਦਰਲੇ ਸੰਸਾਰ ਦੀ ਪ੍ਰੇਮਣ ਹੈ। ਪੁਰਸ਼ ਦੇ ਪਾਸ ਜੋ ਕੁਝ ਹੈ ਉਹ ਉਸ ਨੂੰ ਪ੍ਰਗਟ ਕਰਨਾ ਚਾਹੁੰਦਾ ਹੈ। ਸਾਰੇ ਸੰਸਾਰ ਉਤੇ ਛਾ ਜਾਣ ਨੂੰ ਕਰਦਾ ਹੈ। ਪਰ ਇਸਤ੍ਰੀ ਦੇ ਪਾਸ ਜੋ ਕੁਝ ਹੈ ਉਹ ਉਸ ਨੂੰ ਅੰਦਰ ਲੁਕਾ ਕੇ ਰਖਦੀ ਹੈ। ਇਸ ਲਈ ਪੁਰਸ਼ ਜਿਥੇ ਝਟ ਪਛਾਣਿਆ ਜਾਂਦਾ ਹੈ, ਉਥੇ ਇਸਤ੍ਰੀ ਆਪਣੇ ਆਪ ਨੂੰ ਲੁਕਾਉਣ ਕਰ ਕੇ ਚਿਰ ਪਿਛੋਂ ਪਛਾਣੀ ਜਾਂਦੀ ਹੈ। ਉਸ ਨੂੰ ਪਛਾਣਨ ਵਿਚ ਪੁਰਸ਼ ਗ਼ਲਤੀ ਕਰ ਜਾਂਦਾ ਹੈ। ਕਿੰਨੀਆਂ ਇਸਤ੍ਰੀਆਂ ਅਜੇਹੀਆਂ ਹਨ, ਜੋ ਪਤੀ ਨੂੰ ਦੇਵਤਾ ਕਰ ਕੇ ਮੰਨਦੀਆਂ ਹਨ, ਪਤੀਤਾ ਹਨ, ਅਤੇ ਦਿਲੋਂ ਪਿਆਰ ਕਰਦੀਆਂ ਹਨ, ਪਰ ਸੁਭਾਵ, ਸੰਸਕਾਰ, ਸ਼ਰਮ ਅਤੇ ਕੌਮੀ ਬੰਧਨਾਂ ਦੇ ਕਾਰਨ, ਆਪਣੇ ਪ੍ਰੇਮ ਨੂੰ ਉਹ ਬਹੁਤੀਆਂ ਪਿਆਰ ਭਰੀਆਂ ਗੱਲਾਂ ਵਿਚ ਦੱਸ ਨਹੀਂ ਸਕਦੀਆਂ, ਜਿਸ ਤੋਂ ਕਈ ਵਾਰੀ ਪੁਰਸ਼ ਉਤਾਵਲਾ ਤੇ ਬੇਸਬਰਾ ਹੋ ਕੇ ਗ਼ਲਤੀ ਨਾਲ ਕੁਝ ਦਾ ਕੁਝ ਸਮਝ ਬੈਠਦਾ ਹੈ। ਵਿਆਹ ਦੇ ਪਿਛੋਂ ਕੁਝ ਦਿਨਾਂ ਤਕ ਇਹ ਦਸ਼ਾ ਇਸਤ੍ਰੀਆਂ ਵਿਚ ਖ਼ਾਸ ਤੌਰ ਤੇ ਵੇਖੀ ਜਾਂਦੀ ਹੈ।

ਪੁਰਸ਼ ਇਹ ਸਮਝਦਾ ਹੈ ਕਿ ਵਿਆਹ ਕਰਦਿਆਂ ਹੀ ਮੈਂ ਇਸਤ੍ਰੀ ਦਾ ਮਾਲਕ ਬਣ ਗਿਆ ਹਾਂ, ਇਸ ਲਈ ਉਸ ਦੇ ਪਾਸ ਜੋ ਕੁਝ ਹੈ ਉਹ ਸਾਰਾ ਮੈਨੂੰ ਸੌਂਪ ਦੇਵੇ । ਪੁਰਸ਼ ਦੀ ਵਿਆਹੇ ਜਾਣ ਤੇ ਇਸਤ੍ਰੀ ਸੰਬੰਧੀ ਅਜੇਹਾ ਸਮਝਣ ਦੀ ਪਹਿਲੀ ਤੇ ਵਡੀ ਭਾਰੀ ਭੁਲ ਹੈ, ਇਸਤ੍ਰੀ ਦੇ ਪਾਸ, ਉਸ ਦੇ ਅੰਦਰ, ਉਸ ਦੇ ਦਿਲ ਵਿਚ ਜੋ ਕੁਝ ਹੁੰਦਾ ਹੈ, ਉਸੇ ਪੂੰਜੀ ਨਾਲ ਉਸ ਨੂੰ ਸਾਰੀ ਉਮਰ ਕੰਮ ਚਲਾਉਣਾ ਪੈਂਦਾ ਹੈ। ਪਤੀ ਦੇ ਨਾਲ ਬੰਨ੍ਹੇ-ਵਿਆਹੇ ਜਾਣ ਕਰ ਕੇ ਉਸ ਦਾ ਧਿਆਨ ਸੰਸਾਰ ਦੀਆਂ ਸਭਨਾਂ ਚੀਜ਼ਾਂ ਨਾਲੋਂ ਹਟ ਕੇ ਇਕ ਆਪਣੇ ਪਤੀ ਵਿਚ ਟਿਕ ਜਾਂਦਾ ਹੈ। ਉਹ ਪੁਰਸ਼ ਹੀ ਉਸ ਦਾ ਸਰਬੰਸ ਹੋ

-੩੯-