ਪੰਨਾ:ਸਹੁਰਾ ਘਰ.pdf/41

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਂਦਾ ਹੈ। ਇਸ ਲਈ ਇਸਤ੍ਰੀ ਨੂੰ ਸਾਰੀ ਉਮਰ ਉਸ ਪੁਰਸ਼ ਵਿਚ ਹੀ ਆਪਣੇ ਜੀਵਨ ਦੇ ਸੁਖ ਨੂੰ ਅਨੁਭਵ ਕਰਨ ਦਾ ਯਤਨ ਕਰਨਾ ਪੈਂਦਾ ਹੈ। ਜੇਕਰ ਇਸਤ੍ਰੀ ਆਪਣੇ ਦਿਲ ਦੀ ਮਮਤਾ, ਪ੍ਰੇਮ ਤੇ ਹਮ- ਦਰਦੀ ਨੂੰ-ਮਨੁਖ ਦੇ ਉਤਾਵਲੇ-ਪਣ ਨੂੰ ਖੁਸ਼ ਕਰਨ ਲਈ ਆਪਣੇ ਜੀਵਨ ਦੀ ਯਾਤ੍ਰਾ ਦੇ ਸ਼ੁਰੂ ਵਿਚ ਹੀ ਦੇ ਦੇਵੇ ਜਾਂ ਪ੍ਰਗਟ ਕਰ ਦੇਵੇ ਤਾਂ ਉਹ ਅੱਗੇ ਚਲ ਕੇ ਕਿਸ ਤਰ੍ਹਾਂ ਆਪਣਾ ਪੈਂਡਾ ਮੁਕਾ ਸਕੇਗੀ ?

ਪੁਰਸ਼ ਵਾਸਤੇ ਸੰਸਾਰ ਵਿਚ ਧਿਆਨ ਦੇਣ ਦੀਆਂ ਬਹੁਤ ਸਾਰੀਆਂ ਚੀਜ਼ਾਂ ਹਨ । ਜੋ ਪੁਰਸ਼ ਸਦਾਚਾਰੀ ਹੈ, ਆਪਣੀ ਇਸਤ੍ਰੀ ਨੂੰ ਦਿਲੋਂ ਮਨੋਂ ਪ੍ਰੇਮ ਕਰਦਾ ਹੈ, ਉਹ ਭੀ ਸਿਰਫ਼ ਆਪਣੀ ਇਸਤ੍ਰੀ ਦੇ ਪ੍ਰੇਮ ਪਿਛੇ ਹੀ ਜੀਉਂਦਾ ਨਹੀਂ ਰਹਿ ਸਕਦਾ, ਉਸ ਨੂੰ ਦੁਨੀਆਂ ਵਿਚ ਕੰਮ ਹਨ। ਪ੍ਰੇਮ ਉਸ ਦੇ ਜੀਵਨ ਦੇ ਕੰਮ ਕਾਰ ਦਾ ਇਕ ਹਿੱਸਾ ਹੈ, ਉਸ ਲਈ ਹੋਰ ਸਾਰੇ ਕੰਮਾਂ ਨੂੰ ਛੱਡ ਨਹੀਂ ਸਕਦਾ। ਇਸਤ੍ਰੀ ਲਈ ਅਜਿਹੀ ਕੋਈ ਗੱਲ ਨਹੀਂ। ਉਸ ਦਾ ਪ੍ਰੇਮ ਹੀ ਸਭ ਕੁਝ ਹੈ, ਪ੍ਰੇਮ ਹੀ ਉਸ ਲਈ ਜੀਵਨ ਹੈ। ਇਕ ਵਿਆਹੀ ਇਸਤ੍ਰੀ ਘਰ ਦੇ ਸਾਰੇ ਕਸ਼ਟਾਂ ਨੂੰ ਸਹਿੰਦੀ ਹੈ, ਇੰਨਾ ਭਾਰ ਚੁਕ ਲੈਂਦੀ ਹੈ ਕਿ ਉਸ ਬਦਲੇ ਉਸ ਨੂੰ ਆਪਣਾ ਜੀਵਨ ਤੇ ਸਿਹਤ ਭੀ ਕੁਰਬਾਨ ਕਰਨੀ ਪੈਂਦੀ ਹੈ। ਕਿਉਂ ? ਸਿਰਫ਼ ਪਤੀ ਲਈ । ਸੁ ਵਿਆਹੇ ਜਾਂ ਕੁਆਰੇ ਕਿਸੇ ਭੀ ਜੀਵਨ ਵਿਚ ਲੜਕੀਆਂ, ਬਿਨਾਂ ਪਿਆਰ ਕੀਤੇ ਦੇ ਰਹਿ ਹੀ ਨਹੀਂ ਸਕਦੀਆਂ। ਇਸ ਪਿਆਰ ਦਾ ਮਤਲਬ ਸਿਰਫ਼ ਸਰੀਰ ਦਾ ਮਿਲਾਪ ਹੀ ਨਹੀਂ, ਇਕ ਲੜਕੀ ਆਪਣੇ ਪਿਤਾ ਜਾਂ ਭਰਾ ਵਿਚ ਇੰਨਾ ਪ੍ਰੇਮ, ਇੰਨੀ ਸ਼ਰਧਾ ਰਖ ਸਕਦੀ ਹੈ ਕਿ ਓਹ ਦੁਨੀਆਂ ਨੂੰ ਭੀ ਕੁਝ ਨਾ ਜਾਣੇ। ਉਸ ਨੂੰ ਤਾਂ ਕੋਈ ਅਜਿਹਾ ਜੀਵ ਚਾਹੀਦਾ ਹੈ ਜਿਸ ਵਿਚ ਉਹ ਆਪਾ ਭੁਲ ਜਾਵੇ; ਜਿਸ ਲਈ ਉਹ ਵਡੀ ਤੋਂ ਵਡੀ ਕੁਰਬਾਨੀ ਕਰਨ ਵਿਚ ਭੀ ਸੁਖ ਜਾਣੇ। ਲੜਕੀਆਂ ਬਚਪਨ ਵਿਚ ਮਾਤਾ ਪਿਤਾ, ਭੈਣ ਭਰਾ ਵਿਚੋਂ ਕਿਸੇ ਇਕ ਨੂੰ, ਵਿਆਹੇ ਜਾਣ ਪਰ ਪਤੀ ਨੂੰ, ਤੇ ਮਾਤਾ ਹੋਣ