ਪੰਨਾ:ਸਹੁਰਾ ਘਰ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਸੰਤਾਨ ਨੂੰ ਬਹੁਤ ਪਿਆਰ ਕਰਦੀਆਂ ਹਨ ਤੇ ਉਨ੍ਹਾਂ ਦੇ ਪ੍ਰੇਮ ਵਿਚ ਹੀ ਵਿਆਕੁਲ ਰਹਿੰਦੀਆਂ ਹਨ ।

ਜਿਥੇ ਪੁਰਸ਼ ਦੀ ਇੱਛਾ ਅਪਣੇ ਆਪ ਨੂੰ ਦੁਨੀਆਂ ਵਿਚ ਫੈਲਾਣ ਵਾਲੀ ਹੈ, ਉਥੇ ਇਸਤ੍ਰੀ ਦੀ ਇਛਾ ਸੰਕੋਚਵੀਂ ਹੈ। ਅਰਥਾਤ ਉਹ ਸਾਰੀਆਂ ਚੀਜ਼ਾਂ ਵਲੋਂ ਧਿਆਨ ਹਟਾ ਕੇ ਇਕ ਚੀਜ਼ ਵਿਚ ਧਿਆਨ ਲਾਉਣ ਦਾ ਯਤਨ ਕਰਦੀ ਹੈ। ਇਸਤ੍ਰੀ ਲਈ ਇਹ ਅਸੰ ਭਵ ਹੈ ਕਿ ਉਹ ਪੁਰਸ਼ਾਂ ਵਾਂਗ ਆਪਣੇ ਦਿਲ ਨੂੰ ਦੁਕਾਨਦਾਰੀ ਦੀ ਚੀਜ਼ ਸਮਝ ਲਵੇ । ਪੁਰਸ਼ ਭੀ ਆਪਣਾ ਦਿਲ ਰੀਜ਼ਰਵ (ਰਾਖਵਾਂ) ਰਖ ਸਕਦਾ ਹੈ, ਪਰ ਸਾਰੀ ਉਮਰ ਉਸੇ ਤਰ੍ਹਾਂ ਦੇ ਪ੍ਰੇਮ ਨੂੰ ਨਿਭਾ ਲੈਣਾ ਉਸ ਲਈ ਬਹੁਤ ਔਖਾ ਹੈ। ਪਰ ਇਸਤ੍ਰੀ ਨੂੰ ਤਾਂ ਇਹ ਗੁਣ ਵਿਰਸੇ | ਵਿਚ ਹੀ ਮਿਲ ਜਾਂਦਾ ਹੈ।

ਇਸਤ੍ਰੀ ਦਿਲ ਦੀ ਪ੍ਰਤਿਨਿਧ ਹੈ ਅਤੇ ਪੁਰਸ਼ ਸਰੀਰ ਤੇ ਦਿਮਾਗ਼ ਦਾ। ਇਸ ਦਾ ਇਹ ਮਤਲਬ ਨਹੀਂ ਕਿ ਪੁਰਸ਼ਾਂ ਪਾਸ ਦਿਲ ਨਹੀਂ ਹੁੰਦਾ ਯਾ ਇਸਤ੍ਰੀਆਂ ਵਿਚ ਅਕਲ ਨਹੀਂ ਹੁੰਦੀ। ਇਸ ਦਾ ਭਾਵ ਇਹ ਹੈ ਕਿ ਇਸਤ੍ਰੀ ਵਿਚ ਦਿਲ ਦੇ ਗੁਣ ਬਹੁਤੇ ਹੁੰਦੇ ਹਨ । ਪੁਰਸ਼ ਨਾਲੋਂ ਉਸ ਦਾ ਦਿਲ ਬਹੁਤ ਕੋਮਲ, ਤੇ ਉਦਾਰ ਹੁੰਦਾ ਹੈ। ਉਸ ਵਿਚ ਪ੍ਰੇਮ, ਦਯਾ, ਸ਼ਰਧਾ, ਹਮਦਰਦੀ, ਖਿਮਾ, ਕਰੁਣਾ, ਤਿਆਗ ਤੇ ਸੇਵਾ ਦੇ ਭਾਵਾਂ ਦੀ ਅਧਿਕਤਾ ਹੁੰਦੀ ਹੈ। ਪੁਰਸ਼ ਵਿਚ ਸਾਹਸ, ਉਤਸ਼ਾਹ, ਵਿਚਾਰ-ਸ਼ਕਤੀ ਅਤੇ ਮਖਤੀ ਬਹੁਤ ਹੁੰਦੀ ਹੈ। ਇਸ ਤੇ ਜੇ ਧਿਆਨ ਦੇ ਕੇ ਵੇਖੀਏ ਤਾਂ ਮਾਲੂਮ ਹੋ ਜਾਵੇਗਾ ਕਿ ਮਨੁਖਤਾ ਦੇ ਖਿਆਲ ਤੋਂ ਪੁਰਸ਼ ਨਾਲੋਂ ਇਸਤੀ ਸ੍ਰੇਸ਼ਟ ਹੈ। ਸਾਹਸ ਤਾਂ ਜੰਗਲੀ ਤੇ ਪਸ਼ੂ ਵਿਚਾਰ ਰਖਣ ਵਾਲੀਆਂ ਕੌਮਾਂ ਵਿਚ ਵੀ ਪਾਇਆ ਜਾਂਦਾ ਹੈ। ਮਨੁਖ ਨੂੰ ਸੱਲ੍ਯ ਬਨਾਣ ਤੇ ਉਸਦੇ ਅੰਦਰ ਵਧ ਤੋਂ ਵਧ ਦੇਵਤਾ ਭਾਵ ਦਾ ਦਾ ਵਿਕਾਸ ਕਰਨ ਵਿਚ ਸਾਹਸ ਤੇ ਬਲ ਦਾ ਕੋਈ ਖ਼ਾਸ ਹਿੱਸਾ ਨਹੀਂ। ਪੁਰਸ਼ਾਂ ਦੀ ਵਿਚਾਰ-ਸ਼ਕਤੀ ਨੇ ਜ਼ਰੂਰ ਇਸ ਵਿਚ ਵੱਡਾ ਕੰਮ