ਪੰਨਾ:ਸਹੁਰਾ ਘਰ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੀਤਾ ਹੈ। ਉਸ ਦੀ ਅਕਲ ਦੇ ਆਸਰੇ ਭ੍ਯਤਾ ਦੀ ਵੱਡੀ ਉੱਨਤੀ ਹੋਈ ਹੈ, ਪਰ ਮਨੁਖ ਨੂੰ ਮਨੁੱਖ ਬਨਾਣ ਵਿਚ ਦਿਮਾਗ਼ ਨਾਲੋਂ ਦਿਲ ਨੇ ਹੀ ਬਹੁਤਾ ਕੰਮ ਕੀਤਾ ਹੈ। ਸੰਸਾਰ ਦੇ ਚੰਗੇ ਤੋਂ ਚੰਗੇ ਕੰਮ ਸਿਰਫ਼ ਪ੍ਰੇਮ, ਹਮਦਰਦੀ, ਕਰੂਣਾ, ਦਇਆ ਤੇ ਖਿਮਾਂ ਨਾਲ ਹੀ ਸਿਰੇ ਚੜ੍ਹੇ ਹਨ । ਅਕਲ ਅਤੇ ਪ੍ਰੇਮ ਦਾ, ਵਿਚਾਰ ਸ਼ਕਤੀ ਤੇ ਦਿਲ ਦਾ, ਬਦਲਾ ਨਹੀਂ ਕੀਤਾ ਜਾ ਸਕਦਾ, ਕਿਉਂਕਿ ਦੋਹਾਂ ਦੀ ਕੀਮਤ ਵਿਚ ਫ਼ਰਕ ਹੈ। ਅਕਲ ਦੇ ਬਿਨਾਂ ਭੀ ਆਦਮੀ, ਆਦਮੀ ਰਹਿ ਸਕਦਾ ਹੈ। ਪਰ ਪ੍ਰੇਮ ਦੇ ਬਿਨਾਂ ਉਹ ਪਸ਼ੂ ਹੈ।

ਬਹੁਤ ਪ੍ਰਾਚੀਨ ਸਮੇਂ ਤੋਂ ਹੀ, ਜਦ ਮਨੁੱਖ ਪਸ਼ੂਆਂ ਵਾਂਗ ਜੰਗਲਾਂ ਵਿਚ ਭੌਂਦਾ ਫਿਰਦਾ ਸੀ, ਜਦ ਲੁਟ ਮਾਰ ਤੇ ਖ਼ੂਨ ਖਰਾਬਾ ਹੀ ਉਸਦਾ ਵੱਡਾ ਕੰਮ ਸੀ ਉਸ ਵੇਲੇ ਇਸਤ੍ਰੀ ਨੇ ਹੀ ਪੁਰਸ਼ ਨੂੰ ਆਦਮੀ ਬਣਨਾ ਸਿਖਾਇਆ। ਉਸ ਨੇ ਪੁਰਸ਼ ਨੂੰ ਅਪਣੀ ਮਮਤਾ ਨਾਲ ਇਕ ਲਾਇਕ ਪਤੀ, ਇਕ ਪ੍ਰੇਮੀ ਭਰਾ ਅਤੇ ਇਕ ਸ਼ਰਧਾਲੂ ਪੁੱਤ੍ਰ ਦੇ ਰੂਪ ਵਿਚ ਸੰਸਾਰ ਦੇ ਸਾਹਮਣੇ ਲਿਆ ਖੜਾ ਕੀਤਾ। ਜਦ ਪੁਰਸ਼ ਖਾ ਪੀ ਕੇ ਮਸਤ ਰਹਿਣ ਅਤੇ ਦੂਜਿਆਂ ਨੂੰ ਸਤਾਉਣ ਵਿਚ ਹੀ ਆਪਣੀ ਤ੍ਰਿਪਤੀ ਸਮਝਦਾ ਸੀ, ਤਦ ਇਸਤ੍ਰੀ ਨੇ ਉਸ ਨੂੰ ਪ੍ਰੇਮ ਨਾਲ, ਆਪਣੀ ਮਮਤਾ ਨਾਲ, ਅਪਣੀ ਸੇਵਾ ਤੇ ਵਫ਼ਾਦਾਰੀ ਨਾਲ ਇਕ ਕੁਟੰਬ ਦੇ ਬੰਧਨ ਵਿਚ ਪਾਇਆ, ਅਤੇ ਸਿਰਫ਼ ਆਪਣੇ ਹੀ ਲਈ ਨਹੀਂ, ਦੂਜਿਆਂ ਦੇ ਲਈ ਭੀ ਉਸ ਵਿਚ ਮਿਹਨਤ ਕਰਨ ਦੀ ਆਦਤ ਪਾਈ। ਇਹ ਉਹ ਸੜਕ ਹੈ ਜਿਸ ਉਤੇ ਤੁਰ ਕੇ ਅੱਜ ਦੁਨੀਆਂ ਮਨੁਖ ਦਾ ਇੰਨਾ ਖਿੜਾਉ ਕਰ ਸਕੀ ਹੈ । ਸੰਸਾਰ ਦੀ ਸਗਤਾ ਲਈ ਂ ਜਿਥੇ ਪੁਰਸ਼ ਆਪਣਾ ਵਡੱਪਨ ਦਸਿਆ ਹੈ, ਉਥੇ ਇਸਤ੍ਰੀ ਨੇ ਚੁਪ ਚਾਪ ਕਸ਼ਟ ਸਹਿਣ, ਤਿਆਗ, ਕੁਰਬਾਨੀ ਅਤੇ ਮਮਤਾ ਭਰੀ ਇੱਛਾ ਦੇ ਨਾਲ ਉਸ ਦੇ ਪ੍ਰਾਣ ਬਣਾਏ ਹਨ। ਇਸਤ੍ਰੀ ਨੂੰ ਭਾਵੇਂ ਕਿਸੇ ਨਜ਼ਰ ਨਾਲ ਵੇਖੀਏ ਇਹ ਪੁਰਸ਼ ਨਾਲੋਂ ਸ੍ਰੇਸ਼ਟ ਹੈ ।