ਪੰਨਾ:ਸਹੁਰਾ ਘਰ.pdf/44

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੁਰਸ਼ ਤੇ ਇਸਤ੍ਰੀ ਦੇ ਦਿਲ ਵਿਚ ਬਹੁਤ ਫ਼ਰਕ ਹੈ। ਸਿਰਫ਼ ਦਿਲ ਹੀ ਕਿਉਂ, ਸਗੋਂ ਸਰੀਰ ਦੀ ਬਣਾਵਟ, ਸੁਭਾਵ ਤੇ ਸੋਚਣ ਵਿਚਾਰਨ ਦੇ ਢੰਗ ਭੀ ਦੋਹਾਂ ਦੇ ਵਖੋ ਵਖਰੇ ਹਨ । ਇਸਤ੍ਰੀ ਸੇਵਾ ਤੇ ਤਿਆਗ ਦੀ ਮੂਰਤੀ ਹੈ । ਪੁਰਸ਼ ਸਾਹਸ ਤੇ ਅਕਲ ਦਾ ਪੁਤਲਾ ਹੈ। ਇਸਤ੍ਰੀ ਦਾਨ ਦੀ ਦੇਵੀ ਹੈ, ਉਹ ਦੇਣਾ ਜਾਣਦੀ ਹੈ। ਆਤਮ ਤਿਆਗ ਕਰਨਾ ਅਰਥਾਤ ਜਿਸ ਦੇ ਉਤੇ ਉਹ ਚਾਹੁੰਦੀ ਹੈ ਸਭ ਕੁਝ ਚਾੜ੍ਹ (ਭੇਟ ਕਰ) ਦੇਂਦੀ ਹੈ। ਪੁਰਸ਼ ਦੇਣਾ ਕੁਝ ਨਹੀਂ ਚਾਹੁੰਦਾ। ਜਦ ਕੁਝ ਦੇਂਦਾ = ਭੀ ਹੈ ਤਾਂ ਉਸ ਦ ਨਾਲੋਂ ਵੱਧ ਲੈਣ ਦੀ ਆਸ ਰਖਦਾ ਹੈ । ਜਿਥੇ ਇਸਤ੍ਰੀ ਜਿਸ ਨੂੰ ਚਾਹੁੰਦੀ ਹੈ ਉਸ ਨੂੰ ਆਪਣਾ ਆਪ ਅਰਪਣ ਕਰ ਦੇਂਦੀ ਹੈ, ਉਥੇ ਪੁਰਸ਼ ਜਿਸ ਨਾਲ ਪ੍ਰੇਮ ਕਰਦਾ ਹੈ, ਉਸ ਦੇ ਉੱਤੇ ਹਕੂਮਤ ਕਰਨੀ ਚਾਹੁੰਦਾ ਹੈ।

ਇਹ ਇਕ ਨਿਸਚਿੰਤ ਗੱਲ ਹੈ ਕਿ ਜਿਸ ਪ੍ਰੇਮ ਵਿਚ ਆਤਮ ਸਮਰਪਨ ਦਾ ਭਾਵ ਜਿੰਨਾ ਵੱਧ ਹੋਵੇਗਾ, ਉਸ ਵਿਚ ਤਿਆਗ ਦੀ ਭਾਵਨਾ ਵੀ ਉੱਨੀ ਹੀ ਵੱਧ ਹੋਵੇਗੀ; ਉਸ ਵਿਚ ਸਵਾਰਥ ਦਾ ਘਾਟਾ ਉੱਨਾ ਹੀ ਹੋਵੇਗਾ ਤੇ ਉਹ ਉੱਚ ਦਰਜੇ ਦਾ ਪ੍ਰੇਮ ਹੋਵੇਗਾ। ਜਿਸ ਪ੍ਰੇਮ ਵਿਚ ਹਕੂਮਤ ਦਾ ਭਾਵ ਜਿੰਨਾ ਵਧ ਹੋਵੇਗਾ, ਉਹ ਪ੍ਰੇਮ ਓਨਾ ਹੀ ਸਵਾਰਥ ਪੂਰਣ ਅਤੇ ਵਾਸ਼ਨਾ ਰੂਪ ਹੋਵੇਗਾ । ਇਸ ਲਈ ਸਾਧਾ- ਰਨ ਇਸਤ੍ਰੀ ਬਹੁਤੀ ਸੰਜਮੀ, ਵਫ਼ਾਦਾਰ, ਦੇਰ ਤਕ ਪ੍ਰੇਮ ਕਰਨ ਵਾਲੀ ਹੁੰਦੀ ਹੈ, ਅਤੇ ਸਾਧਾਰਨ ਪੁਰਸ਼ ਉਸ ਨਾਲੋਂ ਉਤਾਵਲਾ, ਘਟ ਸੱਚਾ, ਥੋੜੇ ਸਮੇਂ ਤਕ ਪ੍ਰੇਮ ਕਰਨ ਵਾਲਾ ਹੁੰਦਾ।

ਜੇਕਰ ਪੁਰਸ਼ ਇਸਤ੍ਰੀ ਨੂੰ ਤੇ ਇਸਤ੍ਰੀ ਪੁਰਸ਼ ਨੂੰ ਸਮਝ ਲਵੇ ਤਾਂ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਗ਼ਲਤ-ਫ਼ਹਿਮੀਆਂ ਘਟ ਸਕੇ- ਦੀਆਂ ਹਨ, ਪਰ ਸਾਧਾਰਨ ਸੰਗ ਤੇ ਸ਼ਰਮ ਦੇ ਕਾਰਨ ਇਸਤ੍ਰੀ ਆਪਣੇ ਦਿਲ ਨੂੰ ਬਹੁਤ ਲੁਕਾ ਕੇ ਰਖਦੀ ਹੈ। ਇਸ ਲੁਕੇਵੇਂ ਦੇ ਕਾਰਨ—ਇਸ ਛਿਪਾਣ ਦੇ ਸੁਭਾਵ ਦੇ ਕਾਰਨ, ਉਸ ਦੇ ਲਈ ਪੁਰਸ਼