ਪੰਨਾ:ਸਹੁਰਾ ਘਰ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿੱਤ ਲਵਾਂਗੀ । ਸਭ ਤੋਂ ਚੰਗੀ ਗੱਲ ਤਾਂ ਇਹ ਹੈ ਕਿ ਇਸਤ੍ਰੀ ਬਦਲੇ ਦੀ ਆਸ ਕੀਤੇ ਬਿਨਾ ਸੱਚੇ ਪ੍ਰੇਮ ਅਤੇ ਆਤਮ-ਤਿਆਗ ਦਾ ਆਦਰਸ਼ ਕਾਇਮ ਕਰੇ, ਪਰ ਇਹ ਰੱਲ ਅਤੀ ਕਠਿਨ ਹੈ ਤੇ ਸਭਨਾਂ ਕੋਲੋਂ ਹੋਣੀ ਔਖੀ ਹੈ। ਪਰ ਪਤੀ ਕੋਲੋਂ ਇਕ ਦਮ ਬਹੁਤ ਵੱਡੀ ਆਸ ਨਹੀਂ ਕਰਨੀ ਚਾਹੀਦੀ।

ਇਸਤ੍ਰੀਆਂ ਦੀ ਭੁੱਲ

ਬਹੁਤ ਸਾਰੀਆਂ ਇਸਤ੍ਰੀਆਂ ਸਦਾ ਉਦਾਸ ਰਹਿੰਦੀਆਂ ਹਨ। ਉਹ ਸਾਰੇ ਕੰਮ ਕਰਦੀਆਂ ਹਨ-ਪਤੀ ਤੇ ਹੋਰ ਵਾਰ ਦੀ ਸੇਵਾ ਭੀ ਕਰਦੀਆਂ ਹਨ, ਪਰ ਗਲਤ ਫ਼ਹਿਮੀ ਕਰਕੇ ਆਪਣੇ ਮਨ ਵਿਚ ਕੁੜ੍ਹਦੀਆਂ ਰਹਿੰਦੀਆਂ ਹਨ। ਉਹ ਸੇਵਾ ਕਰਦੀਆਂ ਹਨ, ਪਰ ਉਸ ਸੇਵਾ ਵਿਚ ਸੰਨ ਨਹੀਂ ਹੁੰਦੀਆਂ, ਇਸੇ ਕਰਕੇ ਉਹ ਆਪ ਦੁਖੀ ਰਹਿੰਦੀਆਂ ਹਨ, ਅਤੇ ਉਨਾਂ ਦੇ ਕੰਮ ਦਾ, ਉਨ੍ਹਾਂ ਦੇ ਤਿਆਗ ਦਾ, ਉਨ੍ਹਾਂ ਦੀ ਸੇਵਾ ਦਾ ਕੋਈ ਅਸਰ ਨਹੀਂ ਹੁੰਦਾ | ਸੁਖ ਸਿਰਫ ਉਨ੍ਹਾਂ ਇਸਤ੍ਰੀਆਂ ਨੂੰ ਮਿਲਦਾ ਹੈ, ਜੋ ਵਿਆਹ ਰੂਪੀ ਫਾਈਵਾਲੀ ਵਿਚ ਅਪਣੇ ਹਿੱਸੇ ਦਾ ਕੰਮ ਚੰਗੀਤਰ੍ਹਾਂ ਪੂਰਾ ਕਰਦੀਆਂ ਹਨ,ਇਸਦੇ ਉਲਟ ਜਿਹੜੀਆਂ ਵੱਡੀਆਂ ੨ ਆਸਾਂ ਰੱਖਕੇ ਸਹੁਰੇ ਘਰ ਜਾਂਦੀਆਂ ਹਨ । ਉਹ ਪਤੀ ਦੀ ਭਲਾਈ ਤੇ ਖੁਸ਼ੀ ਲਈ ਖੁਸ਼ੀ ਖੁਸ਼ੀ ਕੰਮ ਨਹੀਂ ਕਰਦੀਆਂ | ਉਨ੍ਹਾਂ ਦਾ ਵਿਆਹਿਤ ਜੀਵਨ ਉਨ੍ਹਾਂ ਲਈ ਭਾਰੂ ਹੋ ਜਾਂਦਾ ਹੈ। ਉਹ ਆਪਣੇ ਵਿਆਹਿਤ ਜੀਵਨ ਨੂੰ ਗੁਲਾਮੀ ਦਾ ਜੀਵਨ ਸਮਝਕੇ ਆਪਣੇ ਮਨ ਅਤੇ ਸਰੀਰ ਦੋਹਾਂ ਨੂੰ ਕਮਜ਼ੋਰ ਕਰ ਲੈਂਦੀਆਂ ਹਨ।

ਇਸ ਲਈ ਇਸਤ੍ਰੀ ਨੂੰ ਸੰਸਾਰ ਦੀਆਂ ਤਕਲੀਫਾਂ ਉਠਾਣ