ਪੰਨਾ:ਸਹੁਰਾ ਘਰ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਤਾਕਤ ਤਦੇ ਮਿਲ ਸਕਦੀ ਹੈ, ਜਦ ਉਹ ਆਪਣੇ ਸੁਖ ਦਾ ਧਿਆਨ ਨਾ ਰੱਖ ਕੇ, ਸਦਾ ਪਤੀ ਦੀ ਭਲਾਈ ਦਾ ਯਤਨ ਕਰਦੀ ਰਹੇ, ਪਤੀ ਯਾ ਘਰ ਦੇ ਹੋਰਨਾਂ ਦੀ ਸੱਚੀ ਸੱਚੀ ਸੇਵਾ ਵਿਚ ਹੀ ਅਪਣਾ ਸੁਖ ਢੂੰਢਦੀ ਹੋਈ ਪਤੀ ਦੇ ਸੁਖ ਦੁਖ ਨੂੰ ਹੀ ਆਪਣਾ ਸੁਖ ਦੁਖ ਸਮਝੇ | ਬਹੁਤ ਸਾਰੀਆਂ ਇਸਤ੍ਰੀਆਂ ਮੂੰਹ ਸੁਜਾਕੇ ਗ਼ਲਤ-ਫ਼ਹਿੰਮੀ ਦੇ ਕਾਰਨ ਯਾ ਅਪਨੇ ਪਤੀ ਦੇ ਉਤਾਵਲੇ- ਪਨ ਦੀਆਂ ਸ਼ਿਕਾਰ ਹੋਕੇ ਬਹੁਤ ਛੇਤੀ ਅਪਣੇ ਸੁਖ ਨੂੰ ਗਵਾ ਲੈਦੀਆਂ ਹਨ। ਬਹੁਤ ਸਾਰੇ ਪੁਰਸ਼ ਵੀ ਆਪਣੀ ਇਸਤ੍ਰੀ ਨੂੰ ਬਹੁਤ ਸਿਰੇ ਚਾੜਕੇ, ਆਲਸੀ, ਅਰਾਮ-ਤਲਬ ਅਤੇ ਜ਼ਿੱਦੀ ਬਣਨ ਦੀ ਆਰਤ ਪਾ ਉਸਨੂੰ ਨਸ਼ਟ ਕਰ ਛੱਡਦੇ ਹਨ।

ਇਹ ਗੱਲ ਸਦਾ ਚੇਤੇ ਰਖੋ ਕਿ ਜੋਸ਼ ਵਿਚ ਰੁੜ੍ਹ ਜਾਣ ਨਾਲੋਂ, ਮਨ ਤੇ ਵਿਚਾਰ ਨਾਲ ਸੰਜਮ ਧਾਰ ਕੇ ਹੀ ਕਿਸੇ ਕੰਮ ਸੰਬੰਧੀ ਕੁਝ ਨਿਸਚੇ ਕਰਨਾ ਚੰਗਾ ਹੈ। ਕਦੇ ਉਸ ਰਾਹ ਨਾ ਪਵੋ ਜਿਸ ਵਿਚ ਹਨੇਰੀ ਜਾਂ ਤੂਫ਼ਾਨ ਦਾ ਡਰ ਹੋਵੇ। ਅਜਿਹੇ ਸਮੇਂ ਵਿਚਾਰ ਸ਼ਕਤੀ ਗੁੰਮ ਹੋ ਜਾਂਦੀ ਹੈ ਅਤੇ ਆਦਮੀ ਅਸਲੀ ਰਾਹ ਨਹੀਂ ਪਛਾਣ ਸਕਦਾ |

ਘਰੋਗੀ ਜੀਵਨ

ਭਾਵੇਂ ਇਹ ਸੱਚ ਹੈ ਕਿ ਇਸਤ੍ਰੀ ਦਾ ਪਹਿਲਾ ਫ਼ਰਜ਼ ਪਤੀ