ਪੰਨਾ:ਸਹੁਰਾ ਘਰ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੁਰਸ਼ ਦੇ ਲਈ ਆਪਣੇ ਮਨ ਨੂੰ ਪਰਚਾਉਣ ਵਾਸਤੇ ਸੰਸਾਰ ਵਿਚ ਅਨੇਕਾਂ ਹੋਰ ਭੀ ਸਾਧਨ ਹਨ। ਉਹ ਆਪਣੇ ਘਰ ਤੋਂ ਬਾਹਰ ਆਪਣੇ ਸੱਜਣਾਂ ਮਿਲਾਂ ਵਿਚ, ਸਭਾ ਸੁਸਾਇਟੀਆਂ ਵਿਚ ਸਿਨੇਮਾ ਅਤੇ ਨਾਟਕ ਘਰਾਂ ਵਿਚ, ਸੈਲ ਸਪੱਟੋ ਕਰ ਸਕਦਾ ਹੈ ਤੇ ਹੋਰ ਥਾਵਾਂ ਉਪਰ ਆਪਣੇ ਦੁਖ ਨੂੰ ਭੁਲਾ ਸਕਦਾ ਹੈ, ਪਰ ਇਸਤ੍ਰੀ ਲਈ ਜੇਕਰ ਉਸ ਦੇ ਮਨ ਵਿਚ ਪਤੀ ਪ੍ਰੇਮ ਨਹੀਂ, ਤਾਂ ਆਪਣਾ ਜੀਵਨ ਬਿਤਾਉਣਾ ਔਖਾ ਹੋ ਜਾਂਦਾ ਹੈ। ਪ੍ਰੇਮ ਪ੍ਰਾਪਤ ਕਰਨ ਦਾ ਕੋਈ ਖ਼ਾਸ ਢੰਗ ਨਹੀਂ। ਇਹ ਪਤਨੀ ਦੇ ਸਿੱਧੇ ਸਾਦੇ ਸੁਭਾਵ, ਪਤੀ ਉਤੇ ਸ਼ਰਧਾ, ਵਿਸ਼ਵਾਸ਼, ਸੇਵਾ ਅਤੇ ਮਿੱਠੇ ਵਰਤਾਉ ਨਾਲ ਹੀ ਮਿਲ ਸਕਦਾ ਹੈ। ਇਸ ਦੇ ਸਿਵਾ ਆਪਣੇ ਖ਼ਿਆਲਾਂ ਤੇ ਵਿਚਾਰਾਂ ਨਾਲ ਭੀ ਸੁਖ ਦੁਖ ਦਾ ਬਹੁਤ ਸੰਬੰਧ ਹੁੰਦਾ ਹੈ। ਅਮਰੀਕਾ ਦੀ ਇਕ ਇਸਤ੍ਰੀ ਨੇ ਲਿਖਿਆ ਹੈ : 'ਇਸਤ੍ਰੀ ਦੇ ਦਿਲ ਦਾ ਖ਼ਿਆਲ ਹੀ ਉਹ ਚੀਜ਼ ਹੈ, ਜੋ ਉਸ ਦੇ ਜੀਵਨ ਨੂੰ ਸੁਖ ਜਾਂ ਦੁਖ ਰੂਪ ਬਣਾ ਸਕਦਾ ਹੈ।” ਇਸਤ੍ਰੀਆਂ ਲਈ ਇਹ ਗੱਲਾਂ ਬਹੁਤ ਲਾਭਵੰਦੀਆਂ ਹਨ, ਕਿਉਂਕਿ ਇਸਤ੍ਰੀਆਂ ਜਦ ਸੁਖ ਮਾਲੂਮ ਕਰਦੀਆਂ ਹਨ, ਤਾਂ ਉਹ ਬਹੁਤ ਵੱਧ ਕਰਦੀਆਂ ਹਨ। ਜੇਕਰ ਦੁਖ ਦਾ ਅਨੁਭਵ ਕਰਦੀਆਂ ਹਨ ਤਾਂ ਉਹ ਵੀ ਹਦੋਂ ਵਧ ਕਰਦੀਆਂ ਹਨ। ਹਰ ਹਾਲਤ ਵਿਚ ਹੀ ਇਕ ਮਾਮੂਲੀ ਇਸਤ੍ਰੀ ਦੀ ਅਨੁਭਵ-ਸ਼ਕਤੀ - (The Sense of Feeling) ਇਕ ਮਾਮੂਲੀ ਪੁਰਸ਼ ਦੀ ਅਨੁਭਵ- ਸ਼ਕਤੀ ਨਾਲੋਂ ਬਹੁਤ ਤੇਜ਼ ਹੁੰਦੀ ਹੈ। ਇਸੇ ਕਰ ਕੇ ਪਤਨੀਆਂ ਪਤੀ ਦਾ ਥੋੜਾ ਜਿਹਾ ਪ੍ਰੇਮ ਪ੍ਰਾਪਤ ਕਰ ਕੇ ਹੀ ਪਾਗ਼ਲ ਹੋ ਆਪਣਾ ਸਭ ਕੁਝ ਭੁਲ ਜਾਂਦੀਆਂ ਹਨ। ਪਰ ਇਸ ਤਰ੍ਹਾਂ ਦਾ ਪ੍ਰੇਮ ਸੰਜਮ ਨਹੀਂ ਤੇ ਨਾ ਉਹ ਸਦਾ ਰਹਿਣ ਵਾਲਾ ਹੁੰਦਾ ਹੈ। ਪ੍ਰੇਮ ਭਾਵੇਂ ਸਦਾ ਹੀ ਆਦਮੀ ਨੂੰ ਉਚਿਆਂ ਲੈ ਜਾਂਦਾ ਹੈ, ਪਰ ਉਸ ਲਈ ਜ਼ਰੂਰੀ ਹੈ ਕਿ ਉਹ ਪਾਗ਼ਲ ਤੇ ਫ਼ਰਜ਼ ਤੋਂ ਬੇਮੁਖ ਕਰਨ ਵਾਲੇ ਪ੍ਰੇਮ ਤੋਂ ਬਚੇ। -86-