ਪੁਰਸ਼ ਦਾ ਆਪਣੀ ਪਤਨੀ ਲਈ ਜੋ ਫ਼ਰਜ਼ ਹੈ ਉਸ ਨੂੰ ਅਸੀਂ ਗਰੀਬੀ, ਚਿੰਤਾ, ਗੁਲਾਮੀ,ਮੂਰਖਤਾ ਦੇ ਕਾਰਨ ਭੁਲ ਹੀ ਗਏ ਹਾਂ।ਜੋ ਇਸਤ੍ਰੀ ਪਤੀ ਦੇ ਮੂੰਹੋਂ ਦੋ ਮਿੱਠੇ ਬੋਲ ਸੁਣਨ ਲਈ ਵਿਆਕੁਲ ਹੋਵੇ,ਉਸ ਦੀ ਅਵਸਥਾ ਦਾ ਖਿਆਲ ਪੁਰਸ਼ ਬਹੁਤ ਮੁਸ਼ਕਲ ਨਾਲ ਹੀ ਕਰ ਸਕਦਾ ਹੈ।ਪੁਰਸ਼ ਇਹ ਗੱਲ ਭੁਲ ਜਾਂਦਾ ਹੈ ਕਿ ਉਸ ਦੀ ਇਸਤ੍ਰੀ ਉਸ ਦੇ ਵਾਂਗ ਆਪਣੇ ਮਨ ਨੂੰ ਸੰਸਾਰ ਦੇ ਹੋਰ ਸਾਧਨਾਂ ਨਾਲ ਨਹੀਂ ਪਰਚਾ ਸਕਦੀ। ਭਾਵੇਂ ਇਸਤ੍ਰੀ ਲਈ ਪਤੀ ਖਾਣ ਪੀਣ, ਗਹਿਣੇ ਕਪੜੇ ਤੇ ਘਰ ਬਾਹਰ ਦਾ ਚੰਗਾ ਪ੍ਰਬੰਧ ਕਰ ਦੇਵੇ,ਪਰ ਜੇ ਪਤੀ ਦੀ ਉਸ ਦੇ ਨਾਲ ਹਮ ਦਰਦੀ ਜਾਂ ਪ੍ਰੇਮ ਪਿਆਰ ਨਹੀਂ,ਤਾਂ ਉਸ ਲਈ ਉਪਰਲੀਆਂ ਸਾਹੀਆਂ ਨਿਮਤਾਂ ਦੇ ਕੰਮ ਨਹੀਂ।ਅਜਿਹੀ ਇਸਤ੍ਰੀ ਆਪਣੇ ਮਨ ਵਿਚ ਪਤੀਤ ਕਰਦੀ ਹੈ ਕਿ ਉਸ ਦੀ ਕੋਈ ਕੀਮਤੀ ਚੀਜ਼ ਗੁਆਚ ਗਈ ਹੈ, ਜਿਸ ਬਿਨਾਂ ਉਸ ਦਾ ਜੀਵਨ ਸੁਕਦਾ ਜਾ ਰਿਹਾ ਹੈ।ਉਹ ਸਦਾ ਉਸ ਗੁਆਚੀ ਹੋਈ ਚੀਜ਼ ਦੇ ਲਈ ਬੇਚੈਨ ਤੇ ਬੇਸੁਧ ਰਹਿੰਦੀ ਹੈ।
ਸਮੇਂ ਨੂੰ ਵਿਚਾਰ ਕੇ ਅਤੇ ਆਪਣੇ ਮਨ ਨੂੰ ਸ਼ਾਂਤ ਰੱਖ ਕੇ ਇਹ ਬੇਚੈਨੀ ਅਤੇ ਤਕਲੀਫ਼ ਕਿਸੇ ਹੱਦ ਤਕ ਘੱਟ ਹੋ ਸਕਦੀ ਹੈ,ਪਰ ਉਪਰਲੀ ਗੱਲ ਨੂੰ ਬਹੁਤ ਉਦਾਰ,ਪ੍ਰੇਮਣਾਂ ਤੇ ਸੁਘੜ ਇਸ ਤੀਆਂ ਹੀ ਸਮਝ ਸਕਦੀਆਂ ਹਨ।
ਸਾਡੇ ਦੇਸ ਵਿਚ ਸੌ ਵਿਚੋਂ ੯੯ ਵਿਆਹ ਤਾਂ ਅਜਿਹੇ ਹੁੰਦੇ ਹਨ,ਜਿਨਾਂ ਵਿਚ ਦਿਲ ਤੇ ਪ੍ਰੇਮ ਨੂੰ ਕੋਈ ਥਾਂ ਹੀ ਨਹੀਂ। ਵਿਆਹ ਇਕ ਜ਼ਰੂਰੀ ਰੀਤ ਸਮਝ ਕੇ ਕਰ ਦਿਤਾ ਜਾਂਦਾ ਹੈ,ਅਤੇ ਉਸ ਵਿਚ ਭੋਗ ਭੋਗਣ ਦਾ ਹੀ ਬਹੁਤਾ ਭਾਵ ਹੁੰਦਾ ਹੈ,ਇਸ ਲਈ ਇਸਤ੍ਰੀਆਂ ਆਮ ਕਰ ਕੇ ਪਤੀ ਦੀ ਸੇਵਾ ਤੇ ਘਰ ਦੇ ਕੰਮ ਕਾਜ ਕਰਦੀਆ