ਪੰਨਾ:ਸਹੁਰਾ ਘਰ.pdf/53

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਲਾਸ ਵਿਚ ਲੱਗ ਜਾਂਦਾ ਹੈ।ਆਮ ਤੌਰ ਤੇ ਵਿਆਹ ਹੋਏ ਇਸ ਪੁਰਸ਼ਾਂ ਦਾ ਜੀਵਨ ਅਜੇਹਾ ਹੀ ਹੈ।ਇਸ ਜੀਵਨ ਵਿਚ ਉਨ੍ਹਾਂ ਇਸਤ੍ਰੀ ਪੁਰਸ਼ਾਂ ਦੇ ਜੀਵਨ ਨਾਲੋਂ ਤਾਂ ਘੱਟ ਹੀ ਦੁਖ ਚਿੰਤਾ ਹੈ,ਜਿਹੜੇ ਪ੍ਰੇਮ ਦੇ ਅਭਾਵ ਕਰ ਕੇ ਆਪਣੇ ਜੀਵਨ ਵਿਚ ਬਹੁਤ ਘਾਟੇ ਦਾ ਅਨੁਭਵ ਕਰਦੇ ਹਨ|ਸਾਡੇ ਦੇਸ਼ ਦੇ ਵਿਆਹ ਦੀ ਨੀਂਹ ਪੇਮ ਉਤੇ ਨਹੀਂ,ਸਗੋਂ ਸੰਸਾਰ ਦੇ ਬੰਧਨਾਂ ਅਤੇ ਰਹੁਰੀਤੀਆਂ ਉਤੇ ਖੜੀ ਹੈ। ਇਸ ਲਈ ਪ੍ਰੇਮ ਦੇ ਅਭਾਵ ਵਿਚ ਹਮਦਰਦੀ ਰਖਦਿਆਂ,ਸੇਵਾ ਕਰਦਿਆਂ,ਇਕ ਦੂਜੇ ਦਾ ਸਹਾਇਕ ਹੋ ਕੇ ਆਪਣੇ ਫ਼ਰਜ਼ ਦਾ ਪਾਲਣ ਕਰਦਿਆਂ ਹੋਇਆਂ ਇਹ ਜੀਵਨ ਚੰਗੀ ਤਰ੍ਹਾਂ ਬਤੀਤ ਕਰ ਸਕੀਦਾ ਹੈ। ਪ੍ਰੇਮ ਦਾ ਅਭਾਵ ਉਸ ਵਿਚ ਰੁਕਾਵਟ ਓਦੋਂ ਹੀ ਪਾ ਸਕਦਾ ਹੈ ਜਦ ਸਾਨੂੰ ਪ੍ਰੇਮ ਦੀ ਚਾਟ ਪੁਸਤਕਾਂ ਪੜ੍ਹ ਕੇ,ਯਾ ਦੁਜਿਆਂ ਨੂੰ ਵੇਖ ਕੇ ਪਹਿਲਾਂ ਤੋਂ ਹੀ ਲਗ ਗਈ ਹੋਵੇ।
ਯੂਰਪ ਦੀ ਗੱਲ ਇਸ ਦੇ ਉਲਟ ਹੈ।ਉਥੇ ਜਿਸ ਦਾ ਜਿਸ ਨਾਲ ਪ੍ਰੇਮ ਹੋ ਜਾਂਦਾ ਹੈ (ਭਾਵੇਂ ਉਸ ਪ੍ਰੇਮ ਵਿਚ ਸਰੀਰ ਦੀ ਮਨਮੋਹਨੀ ਸੁੰਦਰਤਾ ਹੀ ਆਮ ਕਰ ਕੇ ਹੁੰਦੀ ਹੈ),ਉਸੇ ਨਾਲ ਵਿਆਹ ਹੁੰਦਾ ਹੈ,ਯਾ ਉਸ ਦੇ ਨਾਲ ਵਿਆਹ ਕਰਨ ਦਾ ਯਤਨ ਕੀਤਾ ਜਾਂਦਾ ਹੈ।ਹਿੰਦੁਸਤਾਨ ਵਿਚ ਵਿਆਹ ਹੁੰਦਾ ਹੈ ਘਰ ਸੰਭਾਲਣ ਲਈ; ਅਤੇ ਯੂਰਪ ਵਿਚ ਹੁੰਦਾ ਹੈ ਆਪਣਾ ਜੀਵਨ ਸੁਖ ਬਤਾਣ ਲਈ।ਇਸ ਲਈ ਪਹਿਲਾਂ ਹੀ ਤੋਂ ਪਏ ਹੋਏ ਸੰਸਕਾਰਾਂ ਦੇ ਕਾਰਨ ਸਾਡੇ ਦੇਸ ਦੇ ਇਸਤ੍ਰੀ ਪੁਰਸ਼ ਵਿਆਹ ਦੇ ਪਿਛੋਂ ਆਪੋ ਆਪਣੇ ਕੰਮਾਂ ਵਿਚ ਲਗ ਜਾਂਦੇ ਹਨ।ਪ੍ਰੇਮ ਦੇ ਅਭਾਵ ਵਿਚ ਵਿਆਕੁਲ ਨਹੀਂ ਹੁੰਦੇ|ਆਪੋ ਆਪਣੇ ਕੰਮ ਨੂੰ ਕਰਦੇ ਹੋਏ ਉਨ੍ਹਾਂ ਦਾ ਜੀਵਨ ਬੀਤ ਜਾਂਦਾ ਹੈ।
ਇਸ ਲਈ ਜਿਹੜੀਆਂ ਇਸਤ੍ਰੀਅਾਂ ਪਤੀ ਪਾਸੇ ਮਾਲੀ ਪ੍ਰੇਮ ਜਾਂ ਹਮਦਰਦੀ ਦੀ ਆਸ ਰਖਦੀਆਂ ਹਨ,ਉਹ ਉਨ੍ਹਾਂ ਨਾਲੋਂ

-੫੨-