ਸਮੱਗਰੀ 'ਤੇ ਜਾਓ

ਪੰਨਾ:ਸਹੁਰਾ ਘਰ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਹੁਤ ਸੁਖੀ ਰਹਿੰਦੀਆਂ ਹਨ,ਜਿਹੜੀਆਂ ਪਤੀ ਦੇ ਪ੍ਰੇਮ ਲਈ ਵਿਆਕੁਲ ਹੋ ਜਾਂਦੀਆਂ ਹਨ।ਸੋ ਬਹੁਤ ਵੱਡੀਆਂ ਆਹਾਂ ਕਦੇ ਨਾ ਕਰੋ।ਨ ਹਵਾਈ ਕਿਲੇ ਉਸਾਰੇ।ਫ਼ਰਜ਼ ਸਮਝਕੇ ਵਿਆਹਿਤ ਜੀਵਨ ਦੇ ਆਦਰਸ਼ ਦੀ ਪਾਲਣਾ ੲਰੀ ਜਾਓ।

ਸੰਤੋਖ ਦਾ ਫਲ


ਹਰ ਦਸ਼ਾ ਵਿਚ ਸੰਤੋਖ ਦਾ ਫਲ ਮਿੱਠਾ ਹੈ। ਬਹੁਤਾ ਪ੍ਰਾਪਤ ਕਰਨ ਦਾ ਯਤਨ ਜ਼ਰੂਰ ਕਰਨਾ ਚਾਹੀਦਾ ਹੈ ਪਰ ਜੇ ਬਹੁਤਾ ਨਾ ਮਿਲੇ-ਤਾਂ ਫੇਰ ਜੋ ਮਿਲਿਆ ਹੋਇਆ ਹੈ,ਉਸ ਉਤੇ ਹੀ ਸੰਤੇਖ ਕਰ ਲੈਣ ਨਾਲ ਜੀਵਨ ਦੀਆਂ ਤਕਲੀਫ਼ਾਂ ਘਟ ਜਾਂਦੀਆਂ ਹਨ।
ਹਰ ਇਕ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਕਿ ਹੈ ਸੰਸਾਰ ਵਿਚ ਸੁਖ ਦੇ ਸਾਰੇ ਸੁਪਨੇ ਪੂਰੇ ਨਹੀਂ ਉਤਰਦੇ। ਮਨ ਦੀਆਂ ਸਾਰੀਆਂ ਖਾਹਸ਼ਾਂ ਦਾ ਪੂਰਾ ਹੋਣਾ ਅਸੰਭਵ ਹੈ ਨਾ ਤਾਂ ਪਤੀਆਂ ਨੂੰ ਅਜਿਹੀਆਂ ਇਸਤ੍ਰੀਅਾਂ ਮਿਲਦੀਅਾਂ ਹਨ,ਜਿਨ੍ਹਾਂ ਦਾ ਆਦਰਸ਼ ਉਨ੍ਹਾਂ ਦੇ ਮਨ ਵਿਚ ਬੈਠਾ ਹੋਇਆ ਹੁੰਦਾ ਹੈ ਅਤੇ ਨਾ ਇਸਤ੍ਰੀਆਂ ਨੂੰ ਸਦਾ ਪਤੀ ਹੀ ਅਜੇਹੇ ਮਿਲਦੇ ਹਨ ਜਿਨ੍ਹਾਂ ਲਈ ਉਨ੍ਹਾਂ ਅਪਣੇ ਮਨ ਵਿਚ ਸੋਚਿਆ ਹੁੰਦਾ ਹੈ।
ਇਸ ਲਈ ਅਜੇਹੀ ਹਾਲਤ ਵਿਚ ਦੁਖੀ ਤੇ ਵਿਆਕੁਲ ਹੋਣ ਦੇ ਨਾਲ ਸ਼ਾਂਤੀ ਨਾਲ ਅਪਣੇ ਮਨ ਵਿਚ ਵਿਚਾਰੋ ਕਿ ਕੀ ਮੇਰੇ ਨਾਲ ਵਧ ਦੁਖੀ ਤੇ ਅਭਾਗਣਾਂ ਇਸ ਸੰਸਾਰ ਵਿਚ ਨਹੀਂ ਹਨ? ਇਸ ਗੋਲ ਨੂੰ ਸੋਚੋ ਕਿ ਕੀ ਕਦੇ ਕਿਸੇ ਦੀਆਂ ਸਾਰੀਆਂ ਇੱਛੋਂ ਭੀ ਪੂਰੀਆਂ ਹੋਈਆਂ ਹਨ? ਸੰਸਾਰ ਵਿਚ ਅਜਿਹਾ ਕੋਈ ਜੀਵ ਨਹੀਂ,ਜਿਸ ਨੂੰ ਚਿੰਤਾ,ਫ਼ਿਕਰ,ਰੋਗ,ਸ਼ੋਕ ਤੇ ਨਿਰਾਸਾ ਨੇ ਕਦੇ ਨਾ

-੫੩-