ਸਮੱਗਰੀ 'ਤੇ ਜਾਓ

ਪੰਨਾ:ਸਹੁਰਾ ਘਰ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਦੇਣ ਦੀ ਇੱਛਾ ਹੁੰਦੀ, ਪਰ ਘਰ ਵਿਚ ਬੈਠੀ ਆਉਣ ਦਾ ਰਾਹ ਵੇਖਦੀ ਇਸਤ੍ਰੀ ਬਾਲ ਬੱਚੇ ਦਾ ਦੁਖ ਪ੍ਰਤੀਤ ਕਰ ਕੇ ਮਨ ਮਾਰ ਕੇ ਚੁੱਪ ਕਰ ਜਾਂਦੇ ਹਨ। ਸੁ ਇਸਤ੍ਰੀ ਨੂੰ ਸੁਖੀ ਕਰਨ ਵਾਸਤੇ ਪੁਰਸ਼ ਦੀ ਇਹ ਕੋਈ ਛੋਟੀ ਜੇਹੀ ਕੁਰਬਾਨੀ ਨਹੀਂ। ਇਤਨੇ ਲਾਲਚਾਂ, ਤਕਲੀਫਾਂ ਤੇ ਬਿਪਤਾਂ ਵਿਚ ਜੇ ਕਰ ਪਰਸ਼ ਘਾਬਰ ਜਾਵੇ, ਇਸਤ੍ਰੀ ਦੀ ਤਰ੍ਹਾਂ ਆਪਣੇ ਮਨ ਨੂੰ ਇਕਾਗਰ ਨ ਰਖ ਸਕੇ, ਤਾਂ ਭੀ ਉਹ ਇਕ ਹੱਦ ਤਕ ਦਇਆ ਤੇ ਖਿਮਾਂ ਦਾ ਪਾਤ ਹੈ। ਸੋ ਇਸ ਪੁਰਸ਼ ਦੋਵੇਂ ਇਕ ਦੂਜੇ ਦੇ ਦੋਸ਼ ਕੱਢਣ ਨਾਲੋਂ, ਇਕ ਦੂਜੇ ਦੀਆਂ ਤਕਲੀਫ਼ਾਂ ਤੇ ਦੁਖਾਂ ਨੂੰ ਸਮਝਣ ਦਾ ਯਤਨ ਕਰਨ| ਹਮਦਰਦੀ ਦੇ ਨਾਲ ਅਪਣਤਾ ਦਾ ਭਾਵ ਦਿਲ ਵਿਚ ਰਖ ਕੇ ਇਕ ਦੂਜੇ ਨੂੰ ਉੱਚਾ ਉਠਾਉਣ ਦਾ ਯਤਨ ਕਰਨ, ਇਸ ਤੋਂ ਵਿਆਹ ਦਾ ਉਦੇਸ਼ ਸਫਲ ਹੋਵੇਗਾ,

ਅਰੋਗਤਾ ਅਤੇ ਉਤਸ਼ਾਹ !

ਤੀਜੀ ਗਲ ਜਿਸ ਵਲ ਵਧੇਰਾ ਧਿਆਨ ਦੇਣਾ ਚਾਹੀਦਾ ਹੈ ਅਤੇ ਜਿਸ ਉਤੇ ਜ਼ਿੰਦਗੀ ਦਾ ਸੁਖ ਨਿਰਭਰ ਹੈ, ਇਸਤੀ ਦੀ ਅਰੋਗਤਾ ਅਤੇ ਉਤਸ਼ਾਹ ਹੈ। ਆਪਣੀ ਸਿਹਤ ਦਾ ਸਦਾ ਖ਼ਿਆਲ ਰਖੋ। ਸੁਸਤੀ ਤੇ ਉਦਾਸੀ ਨੂੰ ਛੱਡ ਕੇ ਘਰ ਦੇ ਕੰਮਾਂ ਨੂੰ ਉਤਸ਼ਾਹ ਨਾਲ ਕਰੋ। ਜੋ ਇਸਤੀ ਆਲਸਣ ਤੇ ਸ਼ਸਤ ਹੈ ਉਹ ਆਪਣੇ ਜੀਵਨ ਨੂੰ ਨਸ਼ਟ ਕਰ ਰਹੀ ਹੈ। ਹਰ ਇਕ ਕੰਮ ਆਪਣੇ ਹਥੀਂ ਕਰਨ ਦੀ ਆਦਤ ਪਾਓ। ਨੌਕਰਾਂ ਦੀ ਗੁਲਾਮੀ ਤੋਂ ਬਚੋ। ਕਿਉਂਕਿ ਇਸ ਤਰ੍ਹਾਂ ਸਰੀਰ ਤੇ ਮਨ ਦੋਹਾਂ ਦੀ ਬਰਬਾਦੀ ਹੁੰਦੀ ਹੈ ਅਤੇ ਸ਼ਾਂਤੀ ਨਸ਼ਟ ਹੁੰਦੀ ਹੈ। ਬਹੁਤ ਇਸਤਆਂ ਆਪਣੇ

-੫੭-