ਪੰਨਾ:ਸਹੁਰਾ ਘਰ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘਰ ਦੇ ਜ਼ਰੂਰੀ ਕੰਮਾਂ ਵਲ ਧਿਆਨ ਨਹੀਂ ਰਖਦੀਆਂ। ਸਗੋਂ ਕੱਠੀਆਂ ਹੋ ਵਿਹਲੀਆਂ ਗੱਪਾਂ ਮਾਰਨ ਦੀ ਆਦਤ ਪਾ ਲੈਂਦੀਆਂ ਹਨ। ਤੇ ਗੱਲਾਂ ਭੀ ਲੋਕਾਂ ਦੀ ਨਿਰੀ ਨਿੰਦਾ ਚੁਗਲੀ ਹੁੰਦੀ ਹੈ।
ਭੋਲੀਆਂ ਭਾਲੀਆਂ ਇਸਤ੍ਰੀਆਂ ਜਿਹੜੀਆਂ ਉਸ ਮੰਡਲੀ ਵਿਚ ਬਹਿੰਦੀਆਂ ਉਠਦੀਆਂ ਹਨ, ਉਹ ਉਹਨਾਂ ਦੀ ਝੂਠੀ ਨਿੰਦਿਆ ਦੇ ਜਾਲ ਵਿਚ ਫਸ ਜਾਂਦੀਆਂ ਹਨ। ਇਸਤ੍ਰੀਆਂ ਦਾ ਦਿਲ ਅਜੇਹੀਆਂ ਗੱਲਾਂ ਵਾਸਤੇ ਸਦਾ ਤਿਆਰ ਹੁੰਦਾ ਹੈ। ਉਸ ਨੂੰ ਦੂਜਿਆਂ ਲੋਕਾਂ ਦੀਆਂ ਘਰੋਗੀ ਗੱਲਾਂ ਉਤੇ ਬਹਿਸ ਕਰਨੀ ਚੰਗੀ ਲਗਦੀ ਹੈ। ਇਸ ਲਈ ਅਜਿਹੀ ਕੁਸੰਗਤ ਵਿਚ ਬੈਠਣ ਨਾਲ ਇਸਤ੍ਰੀ ਦਾ ਦਿਲ ਸਹਿਜੇ ਹੀ ਸ਼ਹਿਰੀਲਾ ਬਣ ਜਾਂਦਾ ਹੈ। ਇਕ ਵਾਰੀ ਜਦ ਪੁਰਸ਼ ਦੇ ਚਾਲ ਚਲਨ ਤੋਂ ਭਰੋਸਾ ਉਠ ਜਾਵੇ, ਤਾਂ ਗਲਤ ਫਹਿਮੀ ਵਧਦੀ ਜਾਂਦੀ ਹੈ ਅਤੇ ਉਹ ਇਸ ਸ਼ਕ ਤੇ ਈਰਖਾ ਦੇ ਜਾਲ ਵਿਚ ਅਜਿਹੀ ਫਸ ਜਾਂਦੀ ਹੈ ਕਿ ਛੇਕੜ ਉਹ ਬਹੁਤ ਨਿਕੰਮੀ ਤੇ ਦੁਖਦਾਈ ਹੋ ਜਾਂਦੀ ਹੈ। ਇਸ ਤੋਂ ਅਤੇ ਹੋਰ ਅਨੇਕਾਂ ਬੁਰਾਈਆਂ ਤੋਂ ਬਚਣ ਦਾ ਉਤਮ ਇਲਾਜ ਇਹ ਹੈ ਕਿ ਹਰ ਵੇਲੇ ਕਿਸੇ ਨਾ ਕਿਸੇ ਕੰਮ ਵਿਚ ਲਗੇ ਰਹੋ ਤੇ ਵਿਹਲੀਆਂ ਅਰ ਨਵੀਆਂ ਗੱਪਾਂ ਤੋਂ ਬਚੋ।
ਜਿਹੜੀ ਇਸਤ੍ਰੀ ਸਦਾ ਹੀ ਪ੍ਰਸੰਨ ਚਿਤ ਹੋ ਕੇ ਆਪਣੇ ਕੰਮਾਂ ਵਿਚ ਲਗੀ ਰਹਿੰਦੀ ਹੈ, ਇਕ ਤਾਂ ਉਸ ਦੇ ਮਨ ਵਿਚ ਬੁਰੇ ਖ਼ਿਆਲ ਘਟ ਆਉਂਦੇ ਹਨ ਤੇ ਕਮਜ਼ੋਰੀ ਦੇ ਕਾਰਨ ਜੇਕਰ ਅਜੇਹਾ ਕੋਈ ਖ਼ਿਆਲ ਮਨ ਵਿਚ ਆ ਭੀ ਜਾਂਦਾ ਹੈ ਤਾਂ ਉਸ ਦੇ ਤਾਂ ਉਤੇ ਵਿਚਾਰ ਕਰਨ ਦਾ ਸਮਾਂ ਨਾ ਮਿਲਣ ਕਰ ਕੇ ਉਹ ਅਗਾਂਹ ਨਹੀਂ ਵਧਦਾ, ਸਗੋਂ ਉਥੇ ਹੀ ਦਬ ਜਾਂਦਾ ਹੈ। ਇਤਨਾ ਖ਼ਿਆਲ ਰਖਵ ਪਰ ਵੀ ਦੂਜੀ ਕੋਈ ਸਖੀ ਸਹੇਲੀ ਜੇਕਰ ਕਿਸੇ ਵੇਲੇ ਆ ਜਾਣ

-੫੮-