ਪੰਨਾ:ਸਹੁਰਾ ਘਰ.pdf/60

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਤੇ ਕਿਸੇ ਇਸਤ੍ਰੀ ਪੁਰਸ਼ ਦੇ ਚਾਲ ਚਲਨ ਉਤੇ ਨੁਕਤਾ-ਚੀਨੀ ਕਰੇ, ਤਾਂ ਯਾ ਤਾਂ ਉਸ ਨੂੰ ਰੋਕ ਦੇਣਾ ਚਾਹੀਦਾ ਹੈ, ਜਾਂ ਉਸ ਤੋਂ ਦੂਰ ਰਹਿਣਾ ਚਾਹੀਦਾ ਹੈ। ਅਜੇਹੀਆਂ ਗਲਾਂ ਵਿਚ ਚੁਪ ਜਾਂ ਉਦਾਸ ਰਹਿਣਾ ਵੀ ਆਪਣੇ ਮਨ ਨੂੰ ਕਮਜ਼ੋਰ ਕਰਨਾ ਹੈ।

ਫੁਟਕਲ ਗਲਾਂ !


ਜਿਸ ਕੰਮ ਨੂੰ ਕਰੋ ਉਸ ਵਿਚ ਪੂਰੀ ਲਗਨ ਹੋਣੀ ਚਾਹੀਦੀ ਹੈ। ਸ਼ੁਰੂ ਵਿਚ ਤਾਂ ਸਾਰੀਆਂ ਨੂੰ ਆਪਣੇ ਕੰਮ ਵਿਚ ਉਤਸ਼ਾਹ ਹੁੰਦਾ ਹੈ, ਪਰ ਉਸ ਉਤਸ਼ਾਹ ਨੂੰ ਅੰਤ ਤਕ ਕਾਇਮ ਰਖਣਾ ਉਸ ਦੇ ਦ੍ਰਿੜ੍ਹ ਹੋਣ ਦਾ ਸਬੂਤ ਹੈ।
ਘਰ ਵਿਚ ਜਿਹੜੇ ਤੁਹਾਥੋਂ ਛੋਟੇ ਹੋਣ, ਉਨ੍ਹਾਂ ਨਾਲ ਪਿਆਰ ਕਰੋ| ਵਡਿਆਂ ਦੀ ਸੇਵਾ ਕਰਨੀ ਤਾਂ ਤੁਹਾਡਾ ਫ਼ਰਜ਼ ਹੈ ਹੀ, ਪਰ ਸਚ ਪੁਛੋ ਤਾਂ ਤੁਹਾਡੇ ਪਿਆਰ ਤੇ ਸੇਵਾ ਦੀ ਸੱਚੀ ਲੋੜ ਛੋਟਿਆਂ ਨੂੰ ਹੈ।
ਘਰ ਨੂੰ ਸਦਾ ਸਾਫ਼ ਤੇ ਸੁਥਰਾ ਰਖੋ। ਅਸੀਂ ਜਿਥੇ ਦੇ ਹਾਂ ਉਸ ਦੀ ਬਨਾਵਟ ਤੇ ਹਵਾ ਪਾਣੀ ਦਾ ਸਾਡੇ ਜੀਵਨ ਉੱਤੇ ਬਹੁਤ ਅਸਰ ਪੈਂਦਾ ਹੈ। ਅਰੋਗਤਾ ਲਈ ਭੀ ਜ਼ਰੂਰੀ ਹੈ ਕਿ ਮੋਫ਼ਾਈ ਰਖੀ ਜਾਵੇ। ਸਾਫ਼ ਜਗਾ ਬੈਠ ਕੇ ਸਾਦੀ ਤੇ ਸਾਫ਼ ਰੋਟੀ ਖਾਣ ਨਾਲ ਮਨ ਨੂੰ ਇਕ ਤਰਾਂ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ। ਇਸ ਲਈ ਆਪਣੇ ਘਰ ਨੂੰ ਸਾਫ਼, ਸੁਬਰਾ ਤੇ ਪਵਿਤ੍ਰ ਰੱਖਣਾ ਚਾਹੀਦਾ ਹੈ।

-੫੯-