ਤਾਂ ਇਸ ਵਿਚ ਉਸ ਦੇ ਹੀ ਮਨ ਦਾ ਦੋਸ਼ ਹੈ, ਜਿਹੜਾ ਝਟ ਇਹ ਸੋਚ ਲੈਦਾ ਹੈ ਕਿ ਮਨੁੱਖ ਦਾ ਪਿਆਰ ਸਿਰਫ ਭੋਗ-ਵਾਸ਼ਨਾ ਲਈ ਹੀ ਹੈ। ਪਹਿਲਾਂ ਤਾਂ ਕਿਸੇ ਇਸਤੀ ਦੇ ਦਿਲ ਵਿਚ ਇਹ ਸ਼ਕ-ਗੱਲ ਗੱਲ ਵਿਚ-ਉਠਣਾ ਹੀ ਠੀਕ ਨਹੀਂ। ਜੇਕਰ ਉਠੇ ਭੀ ਤਾਂ ਉਸ ਨੂੰ ਸੋਚਣਾ ਚਾਹੀਦਾ ਹੈ ਕਿ ਪਤੀ ਨੂੰ ਛੱਡ ਕੇ ਕੋਈ
ਇਸ ਸ਼ੁਧ ਭਾਵਨਾ ਨਾਲ ਕਿਸੇ ਹੋਰ ਮਨੁਖ ਨਾਲ ਗੱਲ ਭੀ। ਕਰਨੀ ਚਾਹੀ, ਤਾਂ ਉਸ ਵਿਚ ਕੀ ਪਾਪ ਹੋ ਗਿਆ? ਓਸ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜਿਸ ਤਰਾਂ ਮੈਨੂੰ ਭਰਾ ਨਾਲਗਲ ਕਰਦਾ ਵੇਖ ਲਵੇ, ਤਾਂ ਕੀ ਫੇਰ ਅਜੇਹਾ ਸ਼ਕ ਉਸ ਦੇ| ਮਨ ਵਿਚ ਨਹੀਂ ਆਵੇਗਾ? ਉਸ ਹਾਲਤ ਵਿਚ ਉਹ ਮੇਰੇ ਨਾਲ ਕਿੰਨੀ ਬੇਇਨਸਾਫ਼ੀ ਕਰੇਗਾ? ਇਸ ਲਈ ਪਹਿਲਾਂ ਤੋਂ ਹੀ ਮਨ ਨੂੰ ਇਤਨਾ ਸ਼ੁੱਧ, ਪਤੇ ਤੇ ਭਰੋਸਾ ਕਰਨ ਵਾਲਾ ਬਣਾਉ ਕਿ ਅਜਿਹਾ ਸ਼ੱਕ ਉਠੇ ਹੀ ਨਾ। ਫੇਰ ਇਸ ਦੇ ਵਿਚ ਉਨ੍ਹਾਂ ਨਾਲੋਂ ਸਗੋਂ ਆਪਣਾ ਹੀ ਮਨ ਬਹੁਤਾ ਖਰਾਬ ਹੁੰਦਾ ਹੈ। ਜੇਕਰ ਕਦੇ ਕੋਈ ਸ਼ੱਕ ਪਵੇ ਭੀ ਤਾਂ ਆਪਣੇ ਮਨ ਨੂੰ ਉਪਰਲੀਆਂ ਗੱਲਾਂ ਨਾਲ ਠੀਕ ਕਰ ਕੇ ਉਸ ਸ਼ੱਕ ਨੂੰ ਮਨੋਂ ਕੱਢ ਦੇਣਾ ਚਾਹੀਦਾ ਹੈ, ਜੇਕਰ ਇਤਨਾ ਕਰਨ ਪਰ ਵੀ ਸ਼ੱਕ ਰਹਿ ਜਾਵੇ, ਤਾਂ ਆਪਣੇ ਪਤੀ ਨੂੰ ਸਾਰੀ ਗੱਲ ਖੋਲ ਕੇ ਦਸ ਦੇਣੀ ਚਾਹੀਦੀ ਹੈ, ਜਿਸ ਤੋਂ ਜਿਹੜੀ ਗੱਲ ਸੱਚੀ ਹੋਵੇਗੀ ਉਹ ਝਟ ਬਾਹਰ ਆ ਜਾਵੇਗਾ।
-੬੧-