ਸਮੱਗਰੀ 'ਤੇ ਜਾਓ

ਪੰਨਾ:ਸਹੁਰਾ ਘਰ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਖਦਾਈ
ਦੰਪਤੀ ਜੀਵਨ

“ਧਨ ਪਿਰੁ ਏਹਿ ਨ ਆਖੀਅਨਿ
ਬਹਨਿ ਇਕਠੇ ਹੋਇ॥
ਏਕੁ ਜੋਤਿ ਦੁਇ ਮੂਰਤੀ
ਧਨ ਪਿਰ ਕਹੀਐ ਸੋਇ॥”

ਇਸਤ੍ਰੀ ਤੇ ਮਰਦ

“.........ਅਜੇ ਵੀ ਸਾਡੇ ਦੇਸ਼ ਵਿਚ ਇਸਤ੍ਰੀ ਜਾਤੀ ਦੀ ਉਹ ਇਜ਼ਤ ਨਹੀਂ ਜੋ ਹੋਣੀ ਚਾਹੀਦੀ ਏ ਤੇ ਏਸ ਸੋਚਨੀ ਹਾਲਤ ਲਈ ਬਹੁਤ ਹਦ ਤਕ ਮਰਦ ਜ਼ਿਮੇਵਾਰ ਹੈ। ਇਸ ਸੱਚ ਨੂੰ ਲੇਖਕ ਜੀ ਨੇ ਡੂੰਘੇ ਦਰਦ ਨਾਲ ਮਹਿਸੂਸ ਕੀਤਾ ਹੈ ਤੇ ਆਪਣੇ ਖ਼ਿਆਲਾਂ ਨੂੰ ਨਿਡਰਤਾ ਤੇ ਜ਼ੋਰ ਨਾਲ ਜ਼ਾਹਿਰ ਕੀਤਾ ਹੈ......... ਇਸਤ੍ਰੀਆਂ ਲਈ ਤਾਂ ਇਹ ਪੁਸਤਕ ਲਿਖੀ ਹੀ ਗਈ ਹੈ, ਪਰ ਇਸ ਦਾ ਪਾਠ ਮਰਦਾਂ ਲਈ ਇਸਤ੍ਰੀਆਂ ਨਾਲੋਂ ਵੀ ਵਧ ਜ਼ਰੂਰੀ ਹੈ, ਤਾਂਕਿ ਉਨ੍ਹਾਂ ਨੂੰ ਆਪਣੀ ਗਿਰਾਵਟ ਦਾ ਗਿਆਨ ਹੋਵੇ ਤੇ ਫੇਰ ਕੁਝ ਸੁਧਾਰਨ ਦਾ ਉਪਰਾਲਾ ਹੋਵੇ।”

---(ਡਾ: ਦੀਵਾਨ ਸਿੰਘ ਜੀ ਕਾਲੇ ਪਾਣੀ)

"ਇਸ ਤੇ ਵਰਤੋਂ ਕਰਨ ਨਾਲ ਸਚਮੁਚ ਘਰ ਸੁਰਗ ਬਣ ਸਕਦਾ ਹੈ, ਦੰਪਤੀ ਇਕ ਦੂਜੇ ਲਈ ਸੁਖਦਾਈ ਅਰ ਕੁਰਬਾਨੀ ਵਾਲੇ ਬਣ ਸਕਦੇ ਹਨ।” ---(ਪੰਜਾਬੀ ਭੈਣ)