ਪੰਨਾ:ਸਹੁਰਾ ਘਰ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਖ ਦੁਖ ਦਾ ਬਹੁਤ ਕੁਝ ਫ਼ੈਸਲਾ ਹੋ ਜਾਂਦਾ ਹੈ। ਅੱਗੇ ਚਲ ਕੇ ਭਾਵੇਂ ਇਕ ਦੂਜੇ ਦੇ ਪ੍ਰੇਮ ਵਿਚ ਘਾਟਾ ਵਾਧਾ ਹੋ ਸਕਦਾ ਹੈ, ਪਰ ਉਸ ਪ੍ਰੇਮ ਦੇ ਅਰੰਭ ਦਾ ਸਮਾ ਇਹੋ ਹੁੰਦਾ ਹੈ ਜਿਸ ਦਾ ਅਸਰ ਸਾਰੀ ਉਮਰ ਬਣਿਆ ਰਹਿੰਦਾ ਹੈ।
ਇਸ ਲਈ ਉਸ ਵੇਲੇ ਦੋਹਾਂ ਦੇ ਹਰ ਇਕ ਖ਼ਿਆਲ; ਤੇ ਕੰਮ ਵਿਚ ਇਕ ਦੂਜੇ ਦੀ ਮਮਤਾ, ਸ਼ਰਧਾ ਅਤੇ ਖਿਚ ਹੋਣੀ ਚਾਹੀਦੀ ਹੈ। ਇਸਤ੍ਰੀ ਵਿਚ ਉਸ ਦੀ ਸਭਾਵਿਕ ਸ਼ਰਮ ਦੇ ਨਾਲ ਪਤੀ ਉਤੇ ਪੇਮ ਤੇ ਉਸ ਦੀਆਂ ਗੱਲਾਂ, ਵਿਚਾਰਾਂ ਤੇ ਖ਼ਿਆਲਾਂ ਨੂੰ ਸਮਝਣ ਦੀ ਚਾਹ ਅਰ ਉਸ ਦੀਆਂ ਗੱਲਾਂ ਦਾ ਮਿੱਠੀ ਬੋਲੀ ਵਿਚ ਉਤਰ ਦੇਣ ਦੀ ਜਾਂਚ ਹੋਣੀ ਚਾਹੀਦੀ ਹੈ।
ਸਹੁਰੇ ਘਰ ਜਾਣ ਪਿਛੋਂ ਸ਼ੁਰੂ ਦੇ ਕੁਝ ਦਿਨਾਂ ਵਿਚ ਪਤਨੀ ਉਤੇ ਭਾਰੀ ਜ਼ਿਮੇਵਾਰੀ ਆ ਜਾਂਦੀ ਹੈ, ਕਿਉਂਕਿ ਪਤੀ ਦੀ ਮਾਂ (ਸੰਸ), ਉਸ ਦੀਆਂ ਭੈਣਾਂ, ਭਰਜਾਈਆਂ ਤੇ ਹੋਰ ਤੀਵੀਆਂ ਨਾਲ ਉਸਦਾ ਵਾਹ ਪੈਂਦਾ ਹੈ। ਸਾਰੀਆਂ ਹੀ ਉਸ ਦੀ ਬਾਬਤ ਆਪੋ ਆਪਣੀਆਂ ਰਾਵਾਂ ਪ੍ਰਗਟ ਕਰਦੀਆਂ ਹਨ। ਕੋਈ ਉਸ ਤੋਂ ਕੁਝ ਆਸ ਰਖਦੀ ਹੈ ਤੇ ਕੋਈ ਕੁਝ! ਕੋਈ ਉਸ ਦੇ ਸੁੰਦਰ ਮੁਖੜੇ ਦੀ ਚਾਹਵਾਨ ਹੈ; ਕੋਈ ਉਸ ਨੂੰ ਅਰੋਗ ਤੇ ਮਿਹਨਤ ਕਰਨ ਵਾਲੀ ਵੇਖਣਾ ਚਾਹੁੰਦੀ ਹੈ। ਕੋਈ ਉਸ ਨੂੰ ਸਿਆਣੀ ਤੇ ਪੜ ਲਿਖੀ ਦੇਖ ਖ਼ੁਸ਼ ਹੁੰਦੀ ਹੈ, ਕੋਈ ਉਸ ਨੂੰ ਨਰਮ ਸੁਭਾਵ, ਸ਼ੀਲਵਾਨ ਤੇ ਸੇਵਾ ਕਰਨ ਵਾਲੀ ਵੇਖਣਾ ਚਾਹੁੰਦੀ ਹੈ। ਕੋਈ ਨਿਨਾਣ ਉਸ ਨੂੰ ਸੀਣ ਪਰੋਣ, ਕਸੀਦਾ ਤੇ ਵੇਲ ਬੂਟੇ ਕੱਢਣ ਵਿਚ ਹੁਸ਼ਿਆਰ ਵੇਖਣ ਦੀ ਚਾਹਵਾਨ ਹੈ, ਕੋਈ ਸਹੇਲੀ ਉਸ ਨੂੰ ਆਪਣੇ ਸੁਖ ਦੁਖ ਦਾ ਸਾਬੀ ਬਣਾਉਣਾ ਚਾਹੁੰਦੀ ਹੈ। ਸਸ ਚਾਹੁੰਦੀ ਹੈ ਕਿ ਮੇਰੀ ਨੂੰਹ ਮਿਹਨਤੀ ਹੋਵੇ, ਪ੍ਰੇਮਣ ਹੋਵੇ ਤੇ ਮੈਨੂੰ ਘਰ ਦਾ ਕੰਮ ਕਰਦੀ ਨੂੰ ਦੇਖ ਕੇ ਬੈਠੀ

-੬੪-