ਪੰਨਾ:ਸਹੁਰਾ ਘਰ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਿਆਰ ਕਰੇ, ਦੂਰ ਬੈਠਿਆਂ ਨੂੰ ਕੋਲ ਸਦ ਕੇ ਮਿਠੀਆਂ ਮਿਠੀਆਂ ਪ੍ਰੇਮ ਭਰੀਆਂ ਤੇ ਸਿਖਿਆ ਦੇਣ ਵਾਲੀਆਂ ਗੱਲਾਂ ਓਹਨਾਂ ਨੂੰ ਦੱਸੇ, ਜਿਸ ਕਰ ਕੇ ਉਹ ਛੇਤੀ ਨਾਲ ਵੱਸ ਹੋ ਜਾਣ ਤੇ ਪੇਮ ਕਰਨ; ਕਿਉਂਕਿ ਬਾਲਾਂ ਦਾ ਨਿਰਦੋਸ਼ ਤੇ ਨਿਸ਼ਕਪਟ ਦਿਲ ਵਲ ਛਲ ਤੇ ਅਕਲ ਦੇ ਜਾਲ ਵਿਚ ਨਹੀਂ ਫਸਿਆ ਹੁੰਦਾ। ਉਹ ਜਿਥੇ ਪ੍ਰੇਮ ਵੇਖਦੇ ਹਨ ਉਥੇ ਹੀ ਰੀਝ ਪੈਂਦੇ ਹਨ।
ਇਸੇ ਤਰਾਂ ਹੀ ਸੱਸ ਸਹੁਰੇ ਦੀ ਸੇਵਾ ਵਿਚ ਮਿਠਾਸ, ਨਿਮ੍ਰਤਾ ਤੇ ਆਦਰ ਵਾਲਾ ਭਾਵ ਹੋਣਾ ਚਾਹੀਦਾ ਹੈ। ਉਨ੍ਹਾਂ ਦੇ ਸਾਹਮਣੇ ਜਿਥੋਂ ਤਕ ਹੋ ਸਕੇ ਘੱਟ ਬੋਲੇ। ਸੱਸ ਸਹੁਰੇ ਦਾ ਆਦਰ ਵਹੁਟੀ ਨੂੰ ਉਸੇ ਤਰ੍ਹਾਂ ਹੀ ਕਰਨਾ ਚਾਹੀਦਾ ਹੈ। ਜਿਸ ਤਰ੍ਹਾਂ ਦਾ ਉਹ ਆਪਣੇ ਮਾਪਿਆਂ ਦਾ ਕਰਦੀ ਸੀ। ਜੇ ਉਹ ਕੁਝ ਮੰਦਾ ਚੰਗਾ ਭੀ ਆਖਣ ਤਾਂ ਸੁਣ ਲਵੇ, ਪਰ ਉਸ ਦਾ ਕੋਈ ਉਤਰ ਨਾ ਦੇਵੇ ਅਤੇ ਨਾ ਉਨ੍ਹਾਂ ਗੱਲਾਂ ਪਿਛੇ ਉਨ੍ਹਾਂ ਨਾਲ ਵਰਤਾਉ ਵਿਚ ਕੁਝ ਫ਼ਰਕ ਪੈਣ ਦੇਵੇ।
ਸਹੁਰਾ ਘਰ ਇਕ ਹੀ ਸਮੇਂ ਵਿਚ ਕਈ ਤਰਾਂ ਦਾ ਹੁੰਦਾ ਹੈ। ਸ਼ੁਰੂ ਤੋਂ ਹੀ ਉਨ੍ਹਾਂ ਸਭਨਾਂ ਉਤੇ ਧਿਆਨ ਰੱਖਣਾ ਚੰਗੀ ਗੱਲ ਹੈ। ਭਾਂਡੇ ਜੇਕਰ ਏਧਰ ਓਧਰ ਖਿਲਰੇ ਪਏ ਦਿਸਣ ਤਾਂ ਹੋਰ ਕਿਸੇ ਦੀ ਆਸ ਨਾ ਰਖ ਕੇ ਆਪ ਹੀ ਉਨ੍ਹਾਂ ਨੂੰ ਮਾਂਜ ਧੋ ਟਿਕਾਣੇ ਸਿਰ ਰਖ ਦਿਓ। ਬੈਠਣ ਉਠਣ ਤੇ ਖਾਣ ਪੀਣ ਦੀਆਂ ਥਾਵਾਂ ਨੂੰ ਸਾਫ਼ ਸੁਥਰਾ ਰਖੋ। ਸਾਰਿਆਂ ਨਾਲ ਮਿੱਠਾ ਬੋਲੋ, ਸਭਨਾਂ ਨਾਲ ਸਿੱਧਾ ਤੇ ਸੱਚਾ ਵਰਤਾਓ ਕਰੋ। ਅਜੇਹਾ ਨਾ ਹੋਵੇ ਕਿ ਸਹੁਰੇ ਘਰ ਬੈਠ ਕੇ ਇਕ ਨੂੰ ਤੁਸੀਂ ਕੁਝ ਆਖੋ ਤੇ ਦੂਜੇ ਨੂੰ ਕੁਝ। ਬਹੁਤ ਕਰ ਕੇ ਇਹ ਵੇਖਿਆ ਜਾਂਦਾ ਹੈ ਕਿ ਸਭਨਾਂ ਨੂੰ ਖ਼ੁਸ਼ ਰਖਣ ਦੇ ਖ਼ਿਆਲ ਤੋਂ ਕੋਈ ਇਸਤ੍ਰੀ ਜਦ ਇਕ ਨਾਲ ਕੋਈ ਗੱਲ ਕਰਦੀ ਹੈ ਤਾਂ ਉਹ ਦੂਜੀ ਦੀ ਬੁਰਾਈ ਕਰਦੀ ਹੈ ਅਤੇ ਜਦ ਦੂਜੀ ਨਾਲ ਗੱਲ ਕਰਦੀ ਹੈ ਤਾਂ

-੬੬-