ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਰੱਖ ਕੇ ਹੌਲੀ ਹੌਲੀ ਸਭ ਨੂੰ ਸਮਝੋ ਅਤੇ ਆਪਣੇ ਆਪ ਨੂੰ ਸਭਨਾਂ ਦੇ ਦਿਲਾਂ ਤਕ ਪੁਚਾਓ।
ਇਹ ਯਾਦ ਰੱਖੋ ਕਿ ਮਨੁੱਖ ਦਾ ਸੁਭਾ ਬੜਾ ਹੀ ਰੀਝਲਦਾਰ ਹੈ। ਬਹੁਤ ਸਾਰੇ ਆਦਮੀ ਉਪਰੋਂ ਬੜੇ ਚੰਗੇ ਮਾਲੂਮ ਹੁੰਦੇ ਹਨ ਪਰ ਦਿਲ ਦੇ ਖੋਟੇ ਹੁੰਦੇ ਹਨ। ਇਸੇ ਤਰ੍ਹਾਂ ਬਹੁਤ ਸਾਰੇ ਆਦਮੀ ਅੰਦਰੋਂ ਚੰਗੇ ਹੁੰਦੇ ਹਨ ਪਰ ਉਪਰੋਂ ਬੜੇ ਰੱਖੇ ਜਾਪਦੇ ਹਨ । ਇਸ ਲਈ ਕਿਸੇ ਦੀ ਬਾਬਤ ਆਪਣੀ ਰਾਏ ਛੇਤੀ ਛੇਤੀ ਕਾਇਮ ਨਾ ਕਰੋ ਕਿ ਫਲਾਣਾ ਆਦਮੀ ਅਜਿਹਾ ਹੈ, ਚੰਗੀ ਤਰ੍ਹਾਂ ਸੋਚ ਸਮਝ ਕੇ, ਚੰਗੀ ਤਰਾਂ ਪਰਖ ਕੇ ਉਸ ਬਾਬਤ ਫੈਸਲਾ ਕਰੋ। ਨਾਲ ਹੀ ਆਪਣੀ ਭੁੱਲ ਮੰਨਣ ਤੇ ਆਪਣੀ ਰਾਇ ਬਦਲਣ ਦੀ ਆਦਤ ਪਾਓ|
ਵੱਡੀ ਗੱਲ ਇਹ ਹੈ ਕਿ ਇਸਤੀ ਆਪਣੇ ਪਤੀ ਦੇ ਦਿਲ ਨੂੰ ਵਿਆਹ ਦੇ ਪਿਛੋਂ ਚੰਗੀ ਤਰਾਂ ਸਮਝ ਲਵੇ। ਉਸ ਦੇ ਉਤੇ ਭਰੋਸਾ ਰਖ ਕੇ, ਉਸ ਦੀ ਸਲਾਹ ਨਾਲ ਕੋਈ ਕੰਮ ਕਰੇ। ਇਸ ਵਿਚ ਦੋਵੇਂ ਸੁਖੀ ਹੋਣਗੇ ਤੇ ਪ੍ਰੇਮ ਵਧੇਗਾ।
-੬੬-