ਪੰਨਾ:ਸਹੁਰਾ ਘਰ.pdf/71

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਈ ਉਨ੍ਹਾਂ ਨੂੰ ਮਰਦਾਂ ਦੇ ਬਰਾਬਰ ਹੱਕ ਕਿਉਂ ਨਾ ਦਿਤੇ ਜਾਣ?
ਪੱਛਮੀ ਸਭਿਯਤਾ ਦੀ ਚਮਕ ਦਮਕ ਦਾ ਨਸ਼ਾ ਹੀ ਇਹ ਰੰਗ ਦਿਖਾ ਰਿਹਾ ਹੈ। “ਲੈਕਚਰ ਦੇਣੇ,ਡਿਨਰ ਪਾਰਟੀਆਂ ਵਿਚ ਸਿਹਤ ਦੇ ਨਾਮ ਪੁਰ ਸ਼ਰਾਬ ਦੇ ਪਿਆਲੇ ਖਾਲੀ ਕਰਨੇ, ਵਪਾਰ ਕਰਨੇ, ਦੁਕਾਨਾਂ ਖੋਲਣੀਆਂ ਤੇ ਜਿਸ ਤਰ੍ਹਾਂ ਆਮ ਤੌਰ ਤੇ ਪਤੀ ਕਿਸੇ ਕੰਮ ਨੂੰ ਬਾਹਰ ਜਾਣ ਵੇਲੇ ਆਪਣੀ ਇਸ ਪਾਸੋਂ ਨਹੀਂ ਪੁਛਦਾ, ਉਸੇ ਤਰ੍ਹਾਂ ਸਾਰਾ ਦਿਨ ਬਾਹਰ ਰਹਿਣ, ਦੋਸਤਾਂ ਮਿਤ੍ਰਾਂ, ਸਖੀਆਂ ਸਹੇਲੀਆਂ ਦੇ ਘਰੀਂ ਜਾਣ ਵਾਸਤੇ ਇਸਤਰੀਆਂ ਭੀ ਆਜ਼ਾਦ ਹਨ।ਇਹ ਆਖ ਕੇ ਭੜਕਾਇਆ ਜਾਂਦਾ ਹੈ। ਇਸ ਦੇ ਨਾਲ ਹੀ ਕੌਂਸਲਾਂ,ਮਿਉਸੀਪਲ ਕਮੇਟੀਆਂ ਆਦਿ ਦੀਆਂ ਮੈਂਬਰ ਬਣਨ, ਉਹਨਾਂ ਵਿਚ ਜਾਕੇ ਬੈਠਣ,ਅਖਬਾਰਾਂ ਵਿਚ ਤਸਵੀਰਾਂ ਛਪਵਾਣ ਆਦਿ ਰੱਲਾਂ ਦਾ ਸ਼ੌਕ ਵਧਦਾ ਜਾ ਰਿਹਾ ਹੈ। ਸੁਧਾਰਕਾਂ ਆਖਦੀਆਂ ਹਨ ਕਿ ਜਦ ਪੁਰਸ਼ਾਂ ਨੂੰ ਉਕਤ ਗੱਲਾਂ ਕਰਨ ਦਾ ਹੱਕ ਹੈ ਅਤੇ ਉਹ ਆਜ਼ਾਦ ਹਨ, ਤਾਂ ਇਸਤੀਆਂ ਨੇ ਕੀ ਕਸੂਰ ਕੀਤਾ ਹੈ ਕਿ ਉਹ ਇਨ੍ਹਾਂ ਗੱਲਾਂ ਤੋਂ ਵਾਂਜੀਆਂ ਰਹਿਣ? ਇਹ ਗੱਲਾਂ,ਇਸਤੀਆਂ ਲਈ ਬੁਰੀਆਂ ਨਹੀਂ,ਪਰ ਜਿਸ ਢੰਗ ਨਾਲ ਤੇ ਜਿਸ ਤਰਾਂ ਇਹ ਕੁਝ ਹੋ ਰਿਹਾ ਹੈ ਉਹ ਠੀਕ ਨਹੀਂ, ਇਸ ਦਾ ਸਿੱਟਾ ਚੰਗਾ ਨਹੀਂ ਹੋ ਸਕਦਾ।
ਜਿਹੜੀਆਂ ਭੈਣਾਂ ਯੂਰਪ ਦੀ ਹੋਛੀ ਅਤੇ ਝੂਠੀ ਆਜ਼ਾਦੀ ਤੇ ਉਥੋਂ ਦੀ ਚਮਕ ਦਮਕ ਵਿਚ ਬਿਨਾਂ ਵਿਚਾਰ ਦੇ ਰੂੜ੍ਹੀਆਂ ਜਾ ਰਹੀਆਂ ਅਤੇ ਇਸੇ ਵਿਚ ਆਪਣੀ ਆਜ਼ਾਦੀ ਸਮਝ ਬੈਠੀਆਂ ਹਨ, ਉਹ ਸਚ ਮੁਚ ਹੀ ਪ੍ਰੇਮ ਤੇ ਵਿਆਹਿਤ ਜੀਵਨ ਦੇ ਉਚ ਆਦਰਸ਼ ਨੂੰ ਭੁਲ ਰਹੀਆਂ ਹਨ। ਯੂਰਪ ਦਾ ਵਿਆਹਿਤ ਜੀਵਨ ਭੋਗ ਵਿਲਾਸ਼, ਘਰੋਗੀ ਸਹੂਲਤਾਂ ਪ੍ਰਾਪਤ ਕਰਨ ਦਾ ਇਕ ਠੇਕਾ ਹੈ। ਪਰ ਸਾਡੇ ਦੇਸ਼ ਦਾ ਵਿਆਹ ਦੋਹਾਂ ਜੀਵਾਂ ਦਾ' ਮਿਲ ਕੇ ਇਕ

-੭੧-