ਪੰਨਾ:ਸਹੁਰਾ ਘਰ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੁਰਸ਼ ਐਸਾ ਕਰਦੇ ਹਨ ਤਾਂ ਇਸਤ੍ਰੀਆਂ ਕਿਉਂ ਨਾ ਕਰਨ? ਪੁਰਸ਼ ਇਸਤ੍ਰੀ ਦੇ ਮਰ ਜਾਣ ਪਰ ਦੂਜਾ, ਤੀਜਾ, ਚੌਥਾ ਵਿਆਹ ਕਰਦੇ ਹਨ, ਤਾਂ ਪਤੀ ਮਰ ਜਾਣ ਪਿਛੋਂ ਇਸਤ੍ਰੀ ਕਿਉਂ ਨਾ ਦੂਜਾ ਵਿਆਹ ਕਰੇ? ਉਹ ਕਿਉਂ ਸਾਰੀ ਉਮਰ ਤਕ ਵਿਧਵਾ ਬਣੀ ਬੈਠੀ ਰਹੇ? ਪੁਰਸ਼ ਕੌਂਸਲਾਂ ਵਿਚ ਜਾਂਦੇ ਹਨ ਤਾਂ ਇਸਤ੍ਰੀਆਂ ਕਿਉਂ ਨਹੀਂ ਜਾ ਸਕਦੀਆਂ? ਪੁਰਸ਼ ਸਜਣਾਂ ਿਮਤ੍ਰਾਂ ਨਾਲ ਸੈਰ ਕਰਦੇ, ਨਾਟਕ ਸਿਨੇਮਾ ਵੇਖਦੇ, ਪੜ੍ਹੀਆਂ ਲਿਖੀਆਂ ਇਸਤ੍ਰੀਆਂ ਨਾਲ ਮਿਲਦੇ ਗਿਲਦੇ ਤੇ ਹੱਸ ਹੱਸ ਗੱਲਾਂ ਕਰਦੇ ਹਨ, ਤਾਂ ਫੇਰ ਇਸਤ੍ਰੀਆਂ ਨੂੰ ਕਿਉਂ ਰੋਕਿਆ ਜਾਂਦਾ ਹੈ ?
ਅਜ ਕਲ ਇਸਤ੍ਰੀਆਂ ਦੀ ਜੋ ਲਹਿਰ ਚਲ ਰਹੀ ਹੈ ਉਸ ਵਿਚ ਇਹੋ ਦਲੀਲਾਂ, ਤੇ ਇਹੋ ਗੱਲਾਂ ਘੜੀ ਮੁੜੀ ਦਸੀਆਂ ਜਾਂਦੀਆਂ ਹਨ । ਇਹ ਮੰਨਿਆ ਜਾ ਸਕਦਾ ਕਿ ਕਈ ਦਲੀਲਾਂ ਨਿਕੰਮੀਆਂ ਤੇ ਬਿਰਬੀਆਂ ਹਨ । ਇਨ੍ਹਾਂ ਦੇ ਨਾਲ ਪੁਰਸ਼ਾਂ ਦਾ ਮੂੰਹ ਭਾਵੇਂ ਬੰਦ ਹੋ ਸਕਦਾ ਹੈ ਪਰ ਇਸਤ੍ਰੀਆਂ ਨੂੰ ਸੱਚਾ ਸੁਖ ਕਦੇ ਨਹੀਂ ਹੋ ਸਕਦਾ । ਪੁਰਸ਼ਾਂ ਨੂੰ ਹੁਣ ਬੋਲਣ ਦਾ ਕੋਈ ਹੱਕ ਨਹੀਂ ਰਿਹਾ, ਕਿਉਂਕਿ ਉਨ੍ਹਾਂ ਨਾਲੋਂ ਇਸਤ੍ਰੀਆਂ ਬਹੁਤੀਆਂ ਵਫ਼ਾਦਾਰ, ਸਹਿਨਸ਼ੀਲ ਤੇ ਤਿਆਗਣਾਂ ਹਨ |
ਕੀ ਉਕਤ ਦਲੀਲਾਂ ਅਨੁਸਾਰ ਤੁਰਨ ਵਿਚ ਇਸਤ੍ਰੀਆਂ ਸੁਖੀ ਹੋਣਗੀਆਂ ? ਇਹ ਸਭ ਤੋਂ ਜ਼ਰੂਰੀ ਤੇ ਸੋਚਣ ਵਾਲੀ ਗੱਲ ਹੈ । ਤਲਵਾਰ ਕੋਈ ਬੁਰੀ ਚੀਜ਼ ਨਹੀਂ। ਉਸ ਨਾਲ ਕਿਸੇ ਦੁਖੀਏ ਦੀ ਜਾਨ ਵੀ ਬਚ ਸਕਦੀ ਹੈ ਅਤੇ ਇਕ ਨਿਰਦੋਸ਼ ਨੂੰ ਕਤਲ ਭੀ ਕਰ ਸਕੀਦਾ ਹੈ । ਉਸ ਦੀ ਬੁਰਾਈ ਭਲਾਈ ਤਾਂ ਉਸ ਨੂੰ ਵਰਤਨ ਵਾਲੇ ਦੀ ਇਛਾ ਉੱਤੇ ਹੈ । ਹੱਕ ਮੰਗਣਾ ਕੋਈ ਬੁਰੀ ਚੀਜ਼ ਨਹੀਂ, ਪਰ ਉਸ ਦੇ ਮੰਗਣ ਦੇ ਪਿੱਛੇ ਜਿਹੜੀ ਜ਼ਿੱਦ ਤੇ ਈਰਖਾ ਦਿਖਾੲੀ ਦਿੰਦੀ ਹੈ।

-੭੨-