ਪੰਨਾ:ਸਹੁਰਾ ਘਰ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ, ਉਹ ਇਸ ਦੀ ਪਵਿਤਾ ਨੂੰ ਨਸ਼ਟ ਕਰ ਰਹੀ ਹੈ। ਇਸ ਨੂੰ ਮੋਲ ਤੋਲ ਤੇ ਦੁਕਾਨਦਾਰ ਦੀ ਚੀਜ਼ ਬਣਾ ਰਹੀ ਹੈ।
ਜਿਥੇ ਹੱਕਾਂ ਦੇ ਪਿਛੇ ਇਹ ਦਲੀਲ ਹੋਵੇ, ਇਹ ਭਾਵ ਹੋਵੇ ਕਿ ਅਸੀਂ ਉਸ ਨੂੰ ਲੈ ਕੇ ਸੇਵਾ ਕਰਨ ਤੇ ਕਰਤੱਵਯ ਪਾਲਣ ਦੇ ਬਹੁਤ ਲਾਇਕ ਬਣੀਏ, ਆਪਣੇ ਰਾਹ ਉਤੇ ਬਹੁਤੀ ਪਕਿਆਈ ਤੇ ਸਚਿਆਈ ਨਾਲ ਅਗੇਰੇ ਵਧ ਸਕੀਏ, ਉੱਥ ਹੱਕ ਮਿਲ ਜਾਣ ਪਰ ਮਨੁੱਖਤਾ ਦਾ ਵਾਧਾ ਹੁੰਦਾ ਹੈ। ਉਥੇ ਤਲਵਾਰ ਦਾ ਭਲਾ ਵਰਤਾਉ ਹੁੰਦਾ ਹੈ। ਉਸ ਤੋਂ ਕੁਰਬਾਨੀ, ਸੇਵਾ ਤੇ ਪਰਉਪਕਾਰ ' ਵਿਚ ਕੰਮ ਲੈਂਦ ਹਾਂ | ਪਰ ਜਿਬੋ ਹੱਕ ਮੰਗਣ ਪਿਛੇ ਇਹ ਦਲੀਲ ਹੋਵੇ ਕਿ ਇਕ ਟੋਲਾ ਜੋ ਉਨਾਂ ਹੱਕਾਂ ਨੂੰ ਭੋਗ ਜਾਂਦਾ ਹੈ, ਫੇਰ ਅਸੀਂ ਵੀ ਕਿਉਂ ਨਾ ਭਗਏ, ਉਥੇ ਦਿਲ ਵਿਚ ਸ਼ਾਂਤਮਈ ਭਾਵਾਂ ਦੀ ਥਾਂ ਜ਼ਿਦ, ਈਰਖਾ ਤੇ ਬਦਲੇ ਦੀ ਦੌੜ ਹੁੰਦੀ ਹੈ। ਅਜੇਹੇ ਸਮਾਂ ਹੱਕ ਮਿਲ ਜਾਣ ਤਾਂ ਅਸੀਂ ਉਨ੍ਹਾਂ ਦਾ ਬੁਰਾ ਵਰਤਾਉ ਕਰਦੇ ਹਾਂ। ਦੁਜੇ ਟੋਲੇ ਨੂੰ ਹਟਾ ਕੇ ਜਾਂ ਡੇਗ ਕੇ ਅਸੀਂ ਅਗਾਂਹ ਵਧਣ ਦਾ ਯਤਨ ਕਰਦੇ ਹਾਂ! ਸੁ ਇਹ ਤਲਵਾਰ ਨਾਲ ਖੂਨ ਕਰਨ ਦੇ ਸਮਾਨ ਹੈ। ਐਸੀ ਥਾਂ-ਭਲੇ ਬੁਰੇ ਦਾ ਖਿਆਲ ਨਸ਼ਟ ਹੋ ਜਾਂਦਾ ਹੈ! ਸਿਰਫ ਇਹ ਭਾਵ ਹੁੰਦਾ ਹੈ ਕਿ ਅਸੀਂ ਦੂਜੇ ਟੋਲੇ ਨਾਲ ਅਗੇ ਕਿਸ ਤਰਾਂ ਵਧ ਜਾਈਏ | ਅਜੇਹੇ ਸਮੇਂ ਇਹ ਗਲ ਭੋਲ ਜਾਂਦੀ ਹੈ ਕਿ ਅਸੀਂ ਚੰਗੀ ਗੱਲ ਲਈ ਜ਼ਿਦ ਕਰ ਰਹੇ ਹਾਂ, ਜਾਂ ਬੁਰੀ ਲਈ। ਮੌਜੂਦਾ ਇਸਤੀ ਹੱਕਾਂ ਦੀ ਲਹਿਰ ਵਿਚ ਸੁਧਾਰ, ਆਤਮ ਸੰਜਮ, ਵਿਸ਼ਵਾਸ ਤੇ ਆਦਰਸ਼ ਨਾਲੋਂ ਬਦਲਾ, ਜ਼ਿਦ, ਅਵਿਸ਼ਵਾਸ ਤੇ ਦੁਨੀਆਂਦਾਰੀ ਬਹੁਤ ਜਾਪਦੀ ਹੈ।
ਇਹ ਗੱਲਾਂ ਭਾਵੇਂ ਅਜ ਕਲ ਦੇ ਫੈਸ਼ਨ ਦੇ ਉਲਟ ਹਨ, ਏ ਇਸ ਜਾਤੀ ਨੂੰ ਆਪਣਾ ਆਦਰਸ਼ ਛੱਡ ਕੇ ਡਿਗਦਾ ਵੇਖ, 'ਦਾਰ ਮਲੂਮ ਹੁੰਦਾ ਹੈ ਕਿ ਸਾਡੀ ਆਮਦਨ ਦਾ ਬਚਿਆ ਖੁਚਿਆ

-੭੩-