ਪੰਨਾ:ਸਹੁਰਾ ਘਰ.pdf/75

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਿੱਸਾ ਵੀ ਸੜ ਕੇ ਸੁਆਹ ਹੋਣ ਲਗਾ ਹੈ। ਅਥਵਾ ਮਕਾਨ ਦੀ ਨੀਂਹ ਖਿਸਕਦੀ ਜਾਂਦੀ ਹੈ।

   *
‌‌‌‌ * *

ਬਿਨਾਂ ਕਿਸੇ ਨਾਂਹ-ਨੁਕਰ ਦੇ ਇਹ ਮੰਨਣਾ ਪੈਂਦਾ ਹੈ ਕਿ ਕੌਮ ਦੀ ਨੀਂਹ ਵਿਚ ਘੁਣ ਲਗਾ ਹੋਇਆ ਹੈ। ਮਨੁਖ‌‌ ਵੱਡਾ ਦੰਭੀ, ਫਰੇਬੀ ਤੇ ਵਧ ਚੜਕੇ ਗੱਪਾਂ ਮਾਰਨ ਵਾਲਾ ਹੋ ਗਿਆ ਹੈ। ਉਹ ਆਪਣੇ ਜੀਵਨ ਦੇ ਸਦਾਚਾਰ ਤੋਂ ਡਿਗ ਪਿਆ ਹੈ। ਝੂਠੀ ਵਡਿਆਈ, ਝੂਠੀ ਸ਼ਕਤੀ ਤਬਾ ਕੌਮ ਦੇ ਅੰਦਰ ਝੂਠੀ ਇੱਜ਼ਤ ਪ੍ਰਾਪਤ ਕਰਨ ਲਈ ਉਹ ਹਰ ਇਕ ਕੰਮ ਕਰਨ ਲਈ ਤਿਆਰ ਹੋ ਜਾਂਦਾ ਹੈ। ਇਸਤਰੀਆਂ ਨਾਲ ਵਫ਼ਾਦਾਰੀ ਤੇ ਸਚਿਆਈ ਦਾ ਵਿਵਹਾਰ ਕਰਨਾ ਉਹ ਭੁੱਲ ਗਿਆ ਹੈ। ਇਸ‌ਤਰੀ ਉਸ ਦੇ ਮਨ-ਪਰਚਾਵੇ ਦੀ, ਵਾਸ਼ਨਾ ਤਿਪਤੀ ਦੀ ਇਕ ਚੀਜ਼ ਹੋ ਗਈ ਹੈ।
ਇਸ ਦਾ ਇਹ ਮਤਲਬ ਨਹੀਂ ਕਿ ਇਸ ਤਿਆਗ ਤੇ ਵਫ਼ਾਦਾਰੀ ਦੇ ਉੱਚੇ ਆਦਰਸ਼ ਤੋਂ ਡਿਗ ਪਵੇ ਤੇ ਪੁਰਸ਼ਾਂ ਵਾਂਗ ਆਪਣੇ ਆਪ ਨੂੰ ਪਾਪ ਵਿਚ ਸੁਟ ਦੇਵੇ। ਵਿਚਾਰ ਤਾਂ ਇਹ ਆਖਦੀ ਹੈ ਕਿ ਲੋਕਾਂ ਨੂੰ ਉਠਦੇ ਵੇਖ ਕੇ ਅਸੀਂ ਵੀ ਉੱਚੇ ਉਠੀਏ ਕਿਸੇ ਨੂੰ ਡਿੱਗਾ ਵੇਖ ਕੇ ਅਸੀਂ ਉਸ ਰਾਹ ਤੋਂ ਬਚੀਏ ਜਿਸ ਪਰ ਚਲ ਕੇ ਉਹ ਡਿਗਿਆ ਹੈ, ਨਾਕਿ ਅਸੀਂ ਭੀ ਉਸ ਦੇ ਵਾਂ ਹਠ ਡਿਗੀਏ। ਇਸਤਰੀ ਮਨੁੱਖ ਦੀ ਮਾਂ ਹੈ। ਉਸ ਦੇ ਪੇਟ ਤੋਂ ਪੈਦਾ ਹੋ ਕੇ ਤੇ ਉਸ ਦਾ ਦੁੱਧ ਪੀਕੇ ਉਹ ਵੱਡਾ ਹੁੰਦਾ ਹੈ। ਇਸ ਲਈ ਹਰ ਤਰਾਂ ਨਾਲ ਇਸਤਰੀ ਦਾ ਦਰਜਾ ਪੁਰਸ਼ ਨਾਲੋਂ ਉੱਚਾ ਹੈ। ਉਹ ਬਹੁਤ ਉਚੀ ਚੀਜ਼ ਹੈ, ਇਸ ਲਈ ਉਸ ਨੂੰ ਆਪਣੇ ਜੀਵਨ ਵਿਚ ਸਦਾ ਬਹੁਤਾ ਤਿਆਗ ਕਰਨਾ ਚਾਹੀਦਾ ਹੈ। ਵਿਹਾਰਕ ਨਜ਼ਰ ਨਾਲ ਵੀ ਜੇਕਰ ਵੇਖੀਏ ਤਾਂ ਇਕ ਪੁਰਸ਼ ਦੀ

-੭੪-