ਪਤਿਤ ਹੋਣ ਨਾਲ ਕੌਮ ਨੂੰ ਉਨੀ ਹਾਨੀ ਨਹੀਂ ਹੁੰਦੀ ਜਿੰਨੀ ਕਿ ਇਕ ਇਸਤ੍ਰੀ ਦੇ ਪਤਿਤ ਹੋਣ ਤੋਂ ਹੁੰਦੀ ਹੈ।
ਜਿਹੜੀਆਂ ਭੈਣਾਂ ਇਹ ਸਮਝਦੀਆਂ ਹਨ ਕਿ ਹਿੰਦੁਸਤਾਨੀ ਇਸਤ੍ਰੀਆਂ ਨਾਲੋਂ ਯੂਰਪ ਦੀਆਂ ਇਸਤ੍ਰੀਆਂ ਬਹੁਤ ਸੁਖੀ ਤੇ ਅਜ਼ਾਦ ਹਨ, ਉਹ ਭੁਲਦੀਆਂ ਹਨ। ਯੂਰਪ ਵਿਚ ਘਰੋਗਾ ਜੀਵਨ ਤਾਂ ਨਾਂ ਮਾਤ੍ਰ ਹੈ। ਮਰਦ ਤੀਵੀਂ ਹੋਟਲ ਵਿਚ ਕਮਰਾ ਕਿਰਾਏ ਤੇ ਲੈ ਲੈਂਦੇ ਹਨ ਅਤੇ ਬਣਿਆ ਬਣਾਇਆ ਖਾਣਾ ਖਾ ਲੈਂਦੇ ਹਨ। ਮਰਦ ਆਪਣੀਆਂ ਸਭਾਵਾਂ (ਕਲੱਬਾਂ) ਵਿਚ ਚਲੇ ਜਾਂਦੇ ਹਨ, ਤੇ ਇਸਤ੍ਰੀਆਂ ਆਪਣੀਆਂ ਕਲੱਬਾਂ ਵਿਚ। ਕਈ ਕਲੱਬ ਐਸੇ ਵੀ ਹਨ ਜਿਨਾਂ ਵਿਚ ਇਸਤ੍ਰੀ ਮਰਦ ਦੋਵੇਂ ਜਾਂਦੇ ਹਨ। ਪਤੀ ਜੇਕਰ ਇਕ ਕਲੱਬ ਵਿਚ ਜਾਂਦਾ ਹੈ ਤਾਂ ਪਤਨੀ ਦੁਜੇ ਵਿਚ।
ਸਰੀਰਕ ਪਵਿਤ੍ਰਤਾ ਦੇ ਆਦਰਸ਼ ਨੂੰ ਛੱਡ ਕੇ ਵੇਖੀਏ ਤਾਂ ਅਜੇਹੀ ਜ਼ਿੰਦਗੀ ਪਤੀ ਪਤਨੀ ਦੇ ਆਪਸ ਦੇ ਪੇ੍ਮ ਤੇ ਸੰਤਾਨ ਦੇ ਯੋਗ ਖਿੜਾਉ ਵਿਚ ਦੂਰ ਤਕ ਸਹਾਇਕ ਨਹੀਂ ਹੁੰਦੀ। ਸਾਡੇ ਦੇਸ ਵਿਚ ਇਸਤ੍ਰੀ ਮਾਤਾ ਹੈ, ਇਸਤ੍ਰੀ ਹੀ ਮਤ ਹੈ, ਇਸਤ੍ਰੀ ਹੀ ਸੇਵਕ ਹੈ, ਇਸਤ੍ਰੀ ਘਰ ਦੀ ਮਾਲਕ ਹੈ, ਪਰ ਯੂਰਪ ਵਿਚ ਪਤਨੀ ਇਕ ਪ੍ਰੇਮਕਾ ਹੈ। ਫੇਰ ਇਹ ਦਸ਼ਾ ਉਚੇ ਸਭਯ, ਧਨੀ ਤੇ ਪੜ੍ਹੇ ਗੁੜ੍ਹੇ ਘਰਾਣਿਆਂ ਦੀ ਹੈ| ਪਿੰਡਾਂ ਦੇ ਸਿੱਧੇ ਸਾਦੇ ਕਿਸਾਨ ਹੁਣ ਵੀ ਯੂਰਪ ਵਿੱਚ ਵੱਡੇ ਪੇਮ ਨਾਲ ਘਰੋਗੀ ਜੀਵਨ ਬਿਤਾਉਂਦੇ ਹਨ।
ਪ੍ਰੇਮਕਾ ਦੇ ਰੂਪ ਵਿਚ ਪਤਨੀ ਨੂੰ ਵੇਖਣ ਦਾ ਮਤਲਬ ਇਹ ਹੁੰਦਾ ਹੈ ਕਿ ਪਰਸ਼ ਤੇ ਇਸਤ੍ਰੀ ਦੋਹਾਂ ਨੂੰ ਮਾਤਾ ਮਤ ਤੇ ਘਰ ਵਾਲੀ ਦੇ ਰੂਪ ਵਿਚ ਹੋਰਨਾਂ ਇਸਤੀ ਪੁਰਸ਼ਾਂ ਦੀ ਲੋੜ ਬਣੀ ਰਹਿੰਦੀ ਹੈ। ਫੋਰ ਯੂਰਪ ਦਿਆਂ ਮਰਦਾਂ ਨੂੰ ਉਹ ਪੇ੍ਮਕਾ ਭੀ ਸਦਾ ਲਈ ਨਾਲ ਨਿਭਣ ਵਾਲੀ ਨਹੀਂ ਮਿਲਦੀ। ਜਦ ਸਰੀਰਕ ਖਿੱਚ ਨਸ਼ਟ ਹੋਈ-ਜਵਾਨੀ ਨਿਕਲ ਗਈ-ਤਾਂ ਪਤੀ ਵਲੋਂ ਪਤਨੀ ਤੇ ਪਤਨੀ ਵਲੋਂ
-੭੫-