ਪੰਨਾ:ਸਹੁਰਾ ਘਰ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਤੀ ਦੋਵੇਂ ਉਦਾਸ ਹੋ ਜਾਂਦੇ ਹਨ। ਇਕ ਦੂਜੇ ਨੂੰ ਤਲਾਕ ਦੇ ਕੇ ਉਹ ਸਦਾ ਲਈ ਵੱਖ ਹੋ ਜਾਂਦੇ ਹਨ। ਬੇਸ਼ਕ ਉਥੇ ਇਸਤ੍ਰੀਆਂ ਨੂੰ ਸਭ ਤਰਾਂ ਦੇ ਹੱਕ ਮਿਲੇ ਹੋਏ ਹਨ, ਉਹ ਸਜਣਾਂ ਮਿਤ੍ਰਾਂ ਨਾਲ ਪਤੀ ਨਾਲੋਂ ਵੱਖ ਜਾ ਕੇ ਸੈਰ ਕਰਦੀਆਂ ਹਨ, ਉਹ ਆਪਣੇ ਘਰ ਵਿਚ ਜਿਸ ਨੂੰ ਚਾਹੁਣ ਸਦ ਸਕਦੀਆਂ ਹਨ, ਉਹ ਆਪਣੇ ਪਤੀ ਨੂੰ ਦੱਸੇ ਬਿਨਾ ਭੀ ਪੁਰਸ਼ ਜਾਂ ਇਸਤ੍ਰੀ ਮਿਤ੍ਰਾਂ ਨਾਲ ਚਿਠੀ ਪੱਤ੍ਰ ਕਰ ਸਕਦੀਆਂ ਹਨ, ਉਹ ਤਲਾਕ ਲੈ ਕੇ ਹੋਰ ਵਿਆਹ ਵੀ ਕਰ ਸਕਦੀਆਂ ਹਨ।
ਇਨਾਂ ਗੱਲਾਂ ਦਾ ਨਤੀਜਾ ਇਹ ਹੋਇਆ ਹੈ ਕਿ ਮਰਦ ਤੇ ਇਸਤ੍ਰੀਆਂ ਦੋਵੇਂ ਦੁਖੀ, ਅਤ੍ਰਿਪਤ, ਵਿਆਕੁਲ ਤੇ ਤੜਫਦੇ ਹੋਏ ਦਿਲਾਂ ਨੂੰ ਲੈ ਕੇ ਏਧਰ ਓਧਰ ਭਟਕ ਰਹੇ ਹਨ। ਉਨ੍ਹਾਂ ਨੂੰ ਸ਼ਾਂਤੀ ਨਹੀਂ ਮਿਲਦੀ। ਉਥੇ ਮਰਦ ਇਸਤ੍ਰੀਆਂ ਦਾ ਵਿਰੋਧ ਇਤਨਾ ਵਧ ਗਿਆ ਹੈ ਕਿ ਇਸਤ੍ਰੀਆਂ ਮਰਦਾਂ ਨੂੰ ਦੋਸ਼ ਦੇਂਦੀਆਂ ਹਨ, ਮਰਦ ਇਸਤ੍ਰੀਆਂ ਦੀ ਹਾਸੀ ਉਡਾਉਂਦੇ ਹਨ। ਇਸਤ੍ਰੀਆਂ ਮਰਦਾਂ ਦੇ ਵਿਰੋਧ ਲਈ ਸਭਾਵਾਂ ਬਣਾ ਰਹੀਆਂ ਹਨ ਅਤੇ ਮਰਦ ਇਸਤ੍ਰੀਆਂ ਨੂੰ ਬਾਈਕਾਟ ਕਰ ਰਹੇ ਹਨ। ਇਸ ਤਰਾਂ ਸਾਰੇ ਹੱਕ ਲੈ ਕੇ ਵੀ ਦੋਵੇਂ ਪਸੰਨ ਨਹੀਂ, ਅਰ ਆਪਣੀ ਆਪਣੀ ਕਿਸਮਤ ਨੂੰ ਹੋ ਰਹੇ ਹਨ। ਸਾਤਿਆਂ ਦੇ ਸਾਤੇ ਬੀਤੇ ਜਾਂਦੇ ਹਨ, ਪਤਨੀ ਜਾਂ ਪਤੀ ਦਾ ਕੋਈ ਪਤਾ ਨਹੀਂ ਲਗਦਾ ਕਿ ਕਿਧਰ ਗਏ! ਹੱਕਾਂ ਦਾ ਸਵਾਲ ਇੰਨਾ ਵਧ ਗਿਆ ਹੈ ਕਿ ਦੋਹਾਂ ਦੇ ਦਿਲਾਂ ਦੇ ਪ੍ਰੇਮ ਦੀ ਥਾਂ ਭੀ ਉਸ ਨੇ ਹੀ ਲੈ ਲਈ ਹੈ। ਸੋ ਜਿਥੇ ਪਤੀ ਪਤਨੀ ਵਿਚ ਪ੍ਰੇਮ ਨਹੀਂ, ਜਿਥੇ ਆਪਣੇ ਸੁਖ ਨਾਲੋਂ ਦੂਜੇ ਨੂੰ ਸੁਖੀ ਕਰਨ ਦਾ ਭਾਵ ਨਹੀਂ ਉਥੇ ਸੁਖ ਕਿਸ ਤਰਾਂ ਮਿਲ ਸਕਦਾ ਹੈ? ਪਤੀ ਜੇਕਰ ਬੀਮਾਰ ਪੈਂਦਾ ਹੈ ਤਾਂ ਪਤਨੀ ਡਾਕਟਰ ਤੇ ਨਰਸਾਂ ਨੂੰ ਬੁਲਾ ਦੇਂਦੀ ਹੈ ਅਤੇ ਰੋਜ਼ ਦੋ ਚਾਰ ਵਾਰੀ ਉਸ ਦਾ ਹਾਲ ਚਾਲ ਪੁਛਕੇ ਆਪਣੇ

-੭੬-