ਪੰਨਾ:ਸਹੁਰਾ ਘਰ.pdf/79

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਟਲੀ ਦੀ ਇਕ ਪ੍ਰਸਿਧ ਵਿਦਵਾਨ ਇਸਤ੍ਰੀ ਨੇ ਇਸ ਸੰਬੰਧੀ ਉਦਾਸ ਹੋ ਕੇ ਇਸ ਤਰਾਂ ਲਿਖਿਆ ਸੀ-
"......ਪਰ ਇਨ੍ਹਾਂ ਕਾਮਯਾਬੀਆਂ ਨਾਲ ਇਸਤ੍ਰੀਆਂ ਦੇ ਸੁਖ ਵਿਚ ਕੀ ਵਾਧਾ ਹੈ ??' ਜਦ ਮੈਥੋਂ ਇਹ ਸਵਾਲ ਪੁਛਿਆ ਜਾਂਦਾ ਹੈ ਤਾਂ ਮੈਂ ਇਸ ਦਾ ਇਹ ਜਵਾਬ ਦੇਂਦੀ ਹਾਂ ਕਿ ਮੈਨੂੰ ਇਸ ਵਿਚ ਸ਼ੱਕ ਹੈ, ਮੇਰੇ ਖਿਆਲ ਵਿਚ ਤਾਂ ਪ੍ਰੇਮ ਹੀ ਇਸਤ੍ਰੀਆਂ ਦੀ ਨਿਸਚਿੰਤ ਅਰ ਕਦੇ ਨਾ ਬਦਲਣ ਵਾਲੀ ਇੱਛਾ ਹੈ । ਪੇਮ ਉਨਾਂ ਦੀ ਖੁਸ਼ੀ ਦਾ ਚਮਕਦਾ ਸੂਰਜ ਹੈ, ਪਰ ਸਰੀਰਕ ਖਿੱਚ ਦੇ ਰੂਪ ਵਿਚ ਵਾਹਯਾਤ ਤੇ ਵਾਸ਼ਨਾ ਪੂਰਣ ਪ੍ਰੇਮ ਨਹੀਂ, ਸਗੋਂ ਉਹ ਪ੍ਰੇਮ ਜਿਸ ਵਿਚ ਮਾਤਾ ਤੇ ਬਾਲ ਦੀ ਤਰਾਂ ਇਕ ਦੂਜੇ ਦਾ ਖਿਆਲ ਤੇ ਸ਼ਰਧਾ ਰਹੇ ਠੀਕ ਹੁੰਦਾ ਹੈ। ਸੋ ਇਸਤ੍ਰੀਆਂ ਐਸੇ ਪ੍ਰੇਮ ਨੂੰ ਜੇਕਰ ਆਦਰਸ਼ ਬਨਾਣ ਤਾਂ ਹੱਕਾਂ ਦੀ ਆਜ਼ਾਦੀ ਨਾਲੋਂ ਵਧੇਰੇ ਸੁਖ ਮਿਲੇਗਾ |
ਪ੍ਰੇਮ ਤੋਂ ਹੀਣੀ ਇਸਤ੍ਰੀ, ਇਸਤ੍ਰੀ ਨਹੀਂ । ਇਸਤੀ ਦਿਲ ਦੀ ਦੇਵੀ ਹੈ, ਤੇ ਪੁਰਸ਼ ਦਿਮਾਗ ਤੇ ਸਰੀਰ ਦਾ ਰਾਜਾ ਹੈ । ਇਸ ਕਰ ਕੇ ਪ੍ਰੇਮ-ਹੀਨ ਪੁਰਸ਼ ਓਨਾ ਭੈੜਾ ਨਹੀਂ ਲਗਦਾ, ਪਰ ਪ੍ਰੇਮ ਹੀ ਇਸਤੀ ਤਾਂ ਪ੍ਰਵਾਰ ਤਥਾ ਆਪਣੇ ਜੀਵਨ ਲਈ ਹੀ ਭਾਰੂ ਹੈ ।ਇਸਤੀ ਜੇਕਰ ਸੋਚ ਮੁਚ ਹੀ ਇਸਤ੍ਰੀ ਹੈ ਤਾਂ ਪ੍ਰੇਮ ਹੀ ਉਸਦਾ ਸਰਬੰਧ ਹੈ । ਉਹ ਪ੍ਰੇਮ ਨਾਲ ਹੀ ਜਿੱਤ ਪ੍ਰਾਪਤ ਕਰ ਸਕਦੀ ਤੇ ਪ੍ਰੇਮ ਹੀ ਚਾਹੁੰਦੀ ਹੈ । ਪ੍ਰੇਮ ਦੇ ਸਾਹਮਣੇ ਹੱਕਾਂ ਦਾ ਝਗੜਾ ਉਠ ਹੀ ਨਹੀਂ ਸਕਦਾ। ਇਹ ਤਾਂ ਉਥੇ ਉਠਦਾ ਹੈ ਜਿਥੇ ਪ੍ਰੇਮ ਦਾ ਅਭਾਵ ਹੈ । ਜਿਥੇ ਪਰੇਮ ਹੈ ਉਥੇ ਸਵਾਰੰਥ ਦੀ, ਆਪਣੇ ਸ ਖ ਦੀ ਭਾਵਨਾ ਨਹੀਂ ਉਠ ਸਕਦੀ । ਉਥੇ ਲੈਣ ਨਾਲੋਂ ਵਧ ਤੋਂ ਵੱਧ ਦੇਣ ਦਾਆਤਮ ਸਮਰਪਨ ਦਾ ਭਾਵ ਹੁੰਦਾ ਹੈ, ਇਸ ਲਈ ਕਦੇ ਅਸੰਤੋਖ ਦਾ ਸਵਾਲ ਉੱਠ ਹੀ ਨਹੀਂ ਸਕਦਾ।

-੭੮-