ਜੇਕਰ ਉਸੇ ਨਜ਼ਰ ਨਾਲ ਵੇਖੀਏ ਤਾਂ ਕਾਨੂੰਨ ਨਾਲ ਮਿਲੇ ਹੱਕਾਂ ਦੀ ਰਾਹੀਂ ਘਰੋਗੀ ਸੁਖ ਨਹੀਂ ਵਧ ਸਕਦਾ, ਪਰੇਮ ਦਾ ਹੱਕ ਹੀ ਸੱਚਾ ਹੱਕ ਹੈ। ਜਿਥੇ ਦੇਣ ਵਿਚ ਦੇਣ ਵਾਲੇ ਦੀ ਮਰਜ਼ੀ ਨਹੀਂ, ਜਿਥੇ ਦੇਣ ਵਾਲੇ ਨੂੰ ਪ੍ਰਸੰਨਤਾ ਨਹੀਂ ਹੁੰਦੀ, ਸਗੋਂ ਦੁਖ ਹੁੰਦਾ ਹੈ, ਉਥੇ ਨਾ ਤਾਂ ਦੇਣ ਦਾ ਕੁਝ ਅਰਥ ਹੈ ਅਤੇ ਨਾ ਲੈਣ ਵਿਚ ਹੀ ਕੁਝ ਖੁਸ਼ੀ ਹੈ, ਸਗੋਂ ਐਸੀ ਜਗ੍ਹਾ ਤੋਂ ਮਿਲੀ ਹੋਈ ਚੀਜ਼ ਲੈਣ ਵਿਚ,ਲੈਣ ਵਾਲੇ ਲਈ ਸ਼ਰਮ, ਦੁਖ, ਨਿਰਾਸਤਾ ਤੇ ਨਿਰਾਦਰ ਹੈ।
ਇਸ ਲਈ ਤਿਆਗ, ਸੇਵਾ ਤੇ ਪਰੇਮ ਵਾਲਾ ਜੀਵਨ ਹੱਕਾਂ ਵਾਲੇ ਜੀਵਨ ਤੋਂ ਚੰਗਾ ਹੈ। ਇਕ ਜਾਂ ਬਹੁਤੇ ਡਿੱਗੇ ਹੋਏ ਮਰਦਾਂ ਦੇ ਦ੍ਰਿਸ਼ਟਾਂਤ ਲੈ ਕੇ ਆਪ ਭੀ ਇਹੋ ਜਿਹੇ ਹੱਕਾਂ ਲਈ ਲੜਨਾ ਕੋਈ ਚੰਗਾ ਆਦਰਸ਼ ਨਹੀਂ। ਇਸਤ੍ਰੀਆਂ ਦਾ ਆਦਰਸ਼ ਇਸਤ੍ਰੀਆਂ ਹਨ, ਪੁਰਸ਼ ਨਹੀਂ। ਇਸਤ੍ਰੀਆਂ ਨੂੰ ਆਪਣਾ ਆਦਰਸ਼, ਸੀਤਾ, | ਸਾਵਿਤੀ, ਦਮਯੰਤੀ, ਬੀਬੀ ਨਾਨਕੀ ਤੇ ਬੀਬੀ ਭਾਨੀ ਆਦਿ ਦੇ ਜੀਵਨ ਤੋਂ ਚੁਨਣਾ ਚਾਹੀਦਾ ਹੈ।
ਦੂਜੇ ਦੇ ਦਿਲ ਉਤੇ ਹੱਕ ਜਮਾਉਣ ਲਈ ਸੇਵਾ ਤੇ ਪਰੇਮ ਨਾਲੋਂ ਵਧ ਤਾਕਤ ਵਾਲਾ ਹੋਰ ਕੋਈ ਉਪਾਉ ਨਹੀਂ। ਇਨ੍ਹਾਂ ਨਾਲ ਸਹਿਜੇ ਹੀ ਪ੍ਰਾਪਤ ਹੋ ਜਾਂਦੇ ਹਨ | ਜੇਕਰ ਪਰੇਮ ਕਰਨ ਤੋਂ ਬਦਲੇ ਵਿਚ ਪਰੇਮ ਨਾ ਭੀ ਮਿਲੇ ਤਾਂ ਭੀ ਤੁਸੀਂ ਨਸ਼ੇ ਵਿਚ ਰਹੋਗੀਆਂ। ਕਿਉਂਕਿ ਪਰੇਮ ਕਰਨ ਨਾਲ ਤੁਹਾਡਾ ਦਿਲ ਨਿਰਮਲ ਚ ਸ਼ਾਤ ਹੋਵੇਗਾ। ਤੁਹਾਡੇ ਅੰਦਰ ਇਕ ਅਨੋਖੀ ਸ਼ਕਤੀ ਆਵੇਗੀ ਤੇ ਦੂਜਿਆਂ ਦੇ ਦਿਲ ਜਿਤ ਲਓਗੀਆਂ। ਦੂਜਿਆਂ ਨੂੰ ਸਖੀ ਵੇਖਕੇ - ਸੜਨ ਵਾਲੀਆਂ ਇਸਤ੍ਰੀਆਂ ਵਾਂਗ ਤੁਸੀਂ ਅਸ਼ਾਂਤ ਅਤੇ ਕੁੜ੍ਹਦੀਆਂ ਨਹ ਰਹੋਗੀਆਂ। ਤਸੀਂ ਜਿਥੇ ਜਾਓਗੀਆਂ, ਆਪਣੇ ਮਨ ਦੀ ਪਵਿਤ੍ਰਤਾ ਅਤੇ ਸੇਵਾ ਭਾਵ ਨਾਲ ਦੂਜਿਆਂ ਦੇ ਭਾਰ ਨੂੰ ਹੋਲਾ
-੭੯-