ਪੰਨਾ:ਸਹੁਰਾ ਘਰ.pdf/81

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰੋਗੀਆਂ। ਤੁਹਾਡੇ ਪਰੇਮ ਤੇ ਪ੍ਰਤਾਪ ਅਗੇ ਸਭ ਦੁਖ ਤੇ ਘ੍ਰਿਣਾ ਪੰਘਰ ਜਾਵੇਗੀ!
ਕਈ ਇਸਤ੍ਰੀਆਂ ਪਰੇਮ ਨੂੰ ਦਿਲ ਦੇ ਬਾਜ਼ਾਰ ਵਿਚ ਵਿਕਣ ਵਾਲੀ ਚੀਜ਼ ਸਮਝਦੀਆਂ ਹਨ ਪੁਰਸ਼ ਦੀ ਗੱਲ ਨਹੀਂ, ਉਹ ਤਾਂ ਪ੍ਰੇਮ ਦੀ ਰਮਜ਼ ਨੂੰ ਚੰਗੀ ਤਰ੍ਹਾਂ ਸਮਝਦਾ ਹੀ ਨਹੀਂ, ਉਹ ਤਾਂ ਉਸ ਦੀ ਅਸਲ ਕੀਮਤ ਭੀ ਬਹੁਟ ਘੱਟ ਦੇਂਦਾ ਹੈ, ਪਰ ਉਪ੍ਰੋਕਤ ਖ਼ਿਆਲ ਦੀਆਂ ਇਸਤ੍ਰੀਆਂ ਸਾਰੀ ਉਮਰ ਦੁਖੀ ਤੇ ਨਿਰਾਸ ਰਹਿੰਦੀਆਂ ਹਨ, ਕਿਉਂਕਿ ਉਹ ਸਹਿਜੇ ਹੀ ਜਿਸ ਪ੍ਰੇਮ ਨੂੰ ਪ੍ਰਾਪਤ ਕਰਨਾ ਚਾਹੁੰਦੀਆਂ ਹਨ, ਉਹ ਉਨ੍ਹਾਂ ਨੂੰ ਨਹੀਂ ਮਿਲਦਾ। ਇਸ ਵਿਚ ਦੋਸ਼ ਉਹਨਾਂ ਦਾ ਹੀ ਹੈ। ਅਜੇਹੀਆਂ ਭੈਣਾਂ ਜੇਕਰ ਇਹ ਸਮਝ ਲੈਣ ਤਾਂ ਉਹ ਆਪਣੇ ਆਪ ਉਤੇ ਵੱਡਾ ਉਪਕਾਰ ਕਰਨਗੀਆਂ ਕਿ ਪ੍ਰੇਮ ਦੇ ਪੂਰਾ ਹੁੰਦਾ ਹੈ, ਜਦ ਉਸ ਵਿਚ ਸਭ ਕੁਝ ਚੜਾ ਦੇਣ ਦਾ ਭਾਵ ਹੋਵੇ। ਪ੍ਰੇਮ ਦਾ ਮੁਲ ਭਗਤੀ, ਤਿਆਗ ਤੇ ਪ੍ਰੇਮ ਹੈ। ਜਿਥੇ ਅਜਿਹਾ ਪ੍ਰੇਮ ਹੁੰਦਾ ਹੈ, ਉਥੇ ਕਦੇ ਅਸੰਤੋਖ ਅਤੇ ਅਤ੍ਰਿਪਤੀ ਪ੍ਰਤੀਤ ਨਹੀਂ ਹੁੰਦੀ। ਉਥੇ ਜ਼ਰੂਰ ਹੀ ਪ੍ਰੇਮ ਪਾਤ ਉਤੇ ਉਸ ਦਾ ਅਸਰ ਪਵੇਗਾ। ਜੇਕਰ ਤੁਹਾਡੇ ਅੰਦਰ ਸੱਚੀ ਪ੍ਰੀਤੀ ਹੋਵੇਗੀ ਤਾਂ ਤੁਹਾਡੇ ਅੰਦਰ ਸਦਾ ਹੀ ਤਿਆਗ ਦੀ ਲਹਿਰ ਆਵੇਗੀ। ਤੁਸੀਂ ਆਪਣਾ ਤਨ, ਪਨ, ਧਨ, ਸਭ ਕੁਝ ਪਤੀ ਅਰਪਣ ਕਰ ਦਿਓਗੀਆਂ। ਅਜੇਹੇ ਪ੍ਰੇਮ ਦਾ ਫਲ ਕਦੇ ਬੁਰਾ ਨਹੀਂ ਹੋ ਸਕਦਾ। ਉਸ ਵਿਚ ਤੁਹਾਡੇ ਜੀਵਨ ਨੂੰ ਸੱਚੀ ਸ਼ਾਂਤੀ ਅਤੇ ਦਿਲ ਦਾ ਸੱਚਾ ਸੁਖ ਪ੍ਰਾਪਤ ਹੋਵੇਗਾ।
ਸੋ ਜਿਸ ਇਸਤ੍ਰੀ ਦੇ ਦਿਲ ਵਿਚ ਸੱਚਾ ਪ੍ਰੇਮ ਹੁੰਦਾ ਹੈ ਉਹ ਸਹੁਰੇ ਘਰ ਦੇ ਘਰ ਬਾਰ, ਨੌਕਰ ਚਾਕਰ ਤੇ ਰੁਪਏ ਪੈਸੇ ਨੂੰ ਨਹੀਂ ਵੇਖਦੀ। ਉਹ ਕੇਵਲ ਚੰਗਾ ਪਤੀ ਪਾ ਕੇ ਹੀ ਪ੍ਰਸੰਨ ਹੋ ਜਾਂਦੀ ਹੈ। ਉਹ ਇਸਤ੍ਰੀਆਂ ਵੱਡੀਆਂ ਹੋਛੀਆਂ ਹਨ ਅਤੇ ਸਦਾ ਦੁਖੀ ਰਹਿੰਦੀਆਂ

-to-