ਪੰਨਾ:ਸਹੁਰਾ ਘਰ.pdf/82

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਨ, ਜੋ ਆਪਣੇ ਝੂਠੇ ਨਖਰੇ ਲਈ ਕਦੇ ਗਹਿਣੇ, ਕਦੇ ਕਪੜੇ ਤੇ ਹੋਰ ਚੀਜ਼ਾਂ ਲਈ ਝਗੜੇ ਕਰਦੀਆਂ ਤੇ ਆਪਣੇ ਦਿਲ ਤਥਾ ਪਤੀ ਵਿਚ ਇਕ ਕੰਧ ਖੜੀ ਕਰ ਲੈਂਦੀਆਂ ਹਨ। ਪਤੀ ਪਤਨੀ ਨੂੰ ਚਾਹੀਦਾ ਹੈ ਕਿ ਇਕ ਦੂਜੇ ਦੀ ਬੁਰਾਈ ਭਲਾਈ ਤੇ ਘਾਟੇ ਵਾਧੇ ਨੂੰ ਆਪਣੀ ਹੀ ਬੁਰਾਈ ਤੇ ਘਾਟਾ ਵਾਧਾ ਸਮਝ ਕੇ ਇਕ ਦੂਜੇ ਦੀ ਸਹਾਇਤਾ ਕਰਨ, ਧੀਰਜ ਦਿਲਾਸਾ ਦੇਣ। ਛੋਟੀਆਂ ਛੋਟੀਆਂ ਗ੍ਲਾਂ ਪਿੱਛੇ ਝਗੜਾ ਕਰਨ ਵਿਚ ਇਕ ਦੂਜੇ ਤੋਂ ਦੂਰ ਜਾ ਪੈਂਦੇ ਤੇ ਅੰਤ ਨੂੰ ਪਛਤਾਉਂਦੇ ਹਨ। ਇਸ ਲਈ ਤੁਸੀਂ ਆਪਣੇ ਦਿਲ ਦਰਿਆ ਨੂੰ ਸਦਾ ਪ੍ਰੇਮ ਜਲ ਨਾਲ ਭਰਿਆ ਰਖੋ। ਪ੍ਰੇਮ ਦੀ ਇਸ ਧਾਰਾ ਵਿਚ ਘਰ ਤੇ ਆਸ ਪਾਸ ਦੀ ਸਾਰੀ ਮੈਲ ਰੁੜ ਜਾਵੇਗੀ ਤੇ ਤੁਸੀਂ ਸਦਾ ਪਵਿਤ੍ਰ ਤੇ ਸੁਖੀ ਰਹੋਗੀਆਂ |
ਬਿਨਾਂ ਕਿਸੇ ਇਛਾ ਦੇ, ਬਿਨਾਂ ਕਿਸੇ ਸਵਾਰਥ ਦੇ ਪ੍ਰੇਮ ਕਰਨ ਵਿਚ ਜੋ ਸੁਖ ਹੈ, ਉਸਦੀ ਥਾਂ ਸੰਸਾਰ ਦੀ ਵੱਡੀ ਤੋਂ ਵੱਡੀ ਹਕੂਮਤ ਭੀ ਨਹੀਂ ਲੈ ਸਕਦੀ। ਪ੍ਰੇਮ ਸੰਸਾਰ ਵਿਚ ਸਭ ਤੋਂ ਵੱਡਾ ਸੁਖ ਹੈ। ਉਹ ਇਸਤ੍ਰੀਆਂ ਭੁੱਲਦੀਆਂ ਹਨ, ਅਜਿਹੇ ਅਮ੍ਰਿਤ ਵਰਨ ਸੁਖਾਂ ਰੁਪੀ ਹੀਰੇ ਨੂੰ ਹੱਕਾਂ ਰੂਪੀ ਕੱਚ ਨਾਲ ਬਦਲਣ ਵਾਸਤੇ ਤਿਆਰ ਹੋ ਜਾਂਦੀਆਂ ਹਨ। ਤੁਸੀਂ ਯੂਰਪ ਦੀ ਚਮਕ ਦਮਕ ਨੂੰ ਵੇਖ ਕੇ ਨਾ ਭਲੋ। ਹਾਂ ਓਥੋਂ ਦੀਆਂ ਇਸਤ੍ਰੀਆਂ ਪਾਸੋਂ ਸਾਹਸ, ਬੀਰਤਾ, ਧੀਰਤਾ, ਹੈ ਗੰਭੀਰਤਾ ਤੇ ਹਰ ਇਕ ਕੰਮ ਲਈ ਹੁਸ਼ਆਰੀ, ਚਲਾਕੀ ਆਦਿ ਗੁਣ ਸਿਖੋ। ਪੁਰਸ਼ਾਂ ਜਾਂ ਇਸਤ੍ਰੀਆਂ ਦੀ ਧੜੇਬਾਜ਼ੀ ਵਿਚ ਨਾ ਪਵੋ। ਇਹ ਓੁਹ ਜ਼ਹਿਰ ਹੈ ਜੋ ਸਾਰੀ ਉਮਰ ਦੀ ਕਮਾਈ ਨੂੰ ਨਸ਼ਟ ਕਰ ਦੇਵੇਗਾ |

-੮੧-