ਸਮੱਗਰੀ 'ਤੇ ਜਾਓ

ਪੰਨਾ:ਸਹੁਰਾ ਘਰ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹੀਂ ਕਰਦੇ ਸਗੋਂ ਉਸ ਦੇ ਅੰਦਰ ਜੋ ਭਾਵ ਲੁਕਿਆ ਹੋਇਆ ਹੈ, ਅਸੀਂ ਉਸ ਦੀ ਕਰਦੇ ਹਾਂ । ਲਕੇ ਭਾਵ ਨੂੰ ਸਤਿਕਾਰਦੇ ਹਾਂ । ਜਦ ਅਸੀਂ ਆਪਣੇ ਮਾਤਾ ਪਿਤਾ ਨੂੰ ਆਦਰ ਨਾਲ ਸਤਿਕਾਰਦੇ ਹਾਂ ਤਾਂ ਅਸੀਂ ਉਸ ਵੇਲੇ ਇਹ ਨਹੀਂ ਸੋਚਦੇ ਕਿ ਉਹ ਸਰੂਪ ਹਨ ਜਾਂ ਕਰੂਪ, ਸਮਰਥ ਹਨ ਕਿ ਅਸਮਰਥ । ਉਹ ਜੇਹੇ ਵੀ ਹੋਣ ਪੂਜਨੀਕ ਹਨ । ਇਸੇ ਤਰਾਂ ਪਤੀ ਲਈ ਜੋ ਝ ਭੀ ਹੈ । ਉਸ ਦਾ ਸਰੀਰ ਭਾਵੇਂ ਕਿਸ ਤਰਾਂ ਦਾ ਹੋਵੇ, ਪਰ ਉਸ ਲਈ ਉੱਚਾ ਭਾਵ ਦਿਲ ਵਿਚ ਰਖ ਸਕੀਦਾ ਹੈ । ਉਪਾਸ਼ਨਾ ਤੇ ਪ੍ਰੇਮ ਸਰੀਰ ਨਾਲ ਨਹੀਂ | ਪਤੀਬਤਾ ਇਸਤੀਆਂ ਪਤੀ ਭਾਵ ਦੀ ਪੂਜਾ ਕਰਦੀਆਂ ਹਨ । ਉਹ ਪਤੀ ਹੈ, ਇਸ ਲਈ ਪੂਜਨੀਕ ਤੇ ਪ੍ਰੇਮ ਯੋਗ ਹੈ । ਇਹ ਨਹੀਂ ਕਿ ਉਹ ਸੰਦਰ ਹੈ ਯਾ ਗੁਣਵਾਨ ਹੈ, ਇਸ ਲਈ ਪੁਜ ਹੈ। ਜਦ ਅਸੀਂ ਕਿਸੇ ਛੋਟੇ ਜਾਂ ਅਯੋਗ ਮਨੁਖ ਨੂੰ ਵੀ ਸਭਾ-ਪਤੀ ਦੀ ਕੁਰਸੀ ਉਤੇ ਬਿਠਾਲ ਦੇਂਦੇ ਹਾਂ, ਤਾਂ ਉਸ ਦੇ ਬੈਠਣ ਵੇਲੇ ਤਕ ਅਸੀਂ ਓਸ ਦਾ ਆਦਰ ਕਰਦੇ ਹਾਂ। ਅਸੀਂ ਉਸ ਦੇ ਮੋਟੇ ਸਰੀਰ ਜਾਂ ਅਕਾਰ ਦਾ ਆਦਰ ਨਹੀਂ ਕਰਦੇ ਅਸੀਂ ਤਾਂ ਉਸ ਸਥਾਨ ਦਾ ਤੇ ਉਸ ਪਦਵੀ ਦਾ ਆਦਰ ਕਰਦੇ ਹਾਂ । ਪਤੀ ਹੋਣ ਦੇ ਕਾਰਨ ਹੀ ਪੁਰਸ਼ ਇਸਤੀ ਦਾ ਆਦਰ-ਪਾਤ ਹੈ। ਇਹੋ ਹੀ ਭਾਵ ਦੀ ਸ਼ਟਤਾ ਹੈ, ਇਹ ਸਰੀਰ ਯਾ ਸਾਧਨ ਦੀ ਪੂਜਾ ਨਹੀਂ।

ਰੂਪ ਦਾ ਜਾਦੂ

ਹੁਣ ਸਮਾਂ ਬਹੁਤ ਕਠਨ ਅ ਗਿਆ ਹੈ । ਲੋਭ ਵਧ ਗਏ ਹਨ, ਔਕੜਾਂ ਦਿਨ ਪਰ ਦਿਨ ਵਧਦੀਆਂ ਜਾਂਦੀਆਂ ਹਨ । ਸਾਡੇ ਅੰਦਰ ਉਪਰ ਦਸੇ ਮੂਜਬ ਉੱਚਾ ਭਾਵ ਨਹੀਂ ਰਿਹਾ । ਪੁਰਸ਼ ਆਪ ਸਰੀਰਕ ਸੁਹਣੱਪ ਪਿਛੇ ਪਾਗਲ ਹੋ ਰਹੇ ਹਨ । ਕਿਸੇ ਲੜਕੀ

-੮੪-