ਵਿਚ ਜੇਕਰ ਸਾਰੇ ਗੁਣ ਹੋਣ ਅਤੇ ਉਹ ਸੋਹਣੀ ਨਾ ਹੋਵੇ, ਤਾਂ ਅਜ ਕਲ ਦੇ ਜਵਾਨਾਂ ਦੀ ਨਜ਼ਰ ਵਿਚ ਉਹ ਵਿਆਹ ਯੋਗ ਹੀ ਨਹੀਂ। ਜੇ ਕਰ ਕੋਈ ਉਸ ਨਾਲ ਵਿਆਹ ਕਰ ਲੈਂਦਾ ਹੈ ਤਾਂ ਜਾਣੋ ਓਹ ਉਸ ਉਤੇ ਵੱਡਾ ਉਪਕਾਰ ਕਰਦਾ ਹੈ। ਇਹ ਸਾਡੀ ਮਾਨਸਕ ਗਿਰਾਵਟ ਹੈ। ਅਸੀਂ ਸਰੀਰ ਨੂੰ ਗੁਣਾਂ ਨਾਲੋਂ-ਦਯਾ, ਖਿਮਾ, ਪ੍ਰੇਮ, ਸੀਲ, ਤਿਆਗ ਸੇਵਾ ਆਦਿ ਨਾਲੋਂ-ਬਹੁਤ ਮਹੱਤਵ ਦੇ ਦਿਤਾ ਹੈ।
ਉਹ ਰੂਪ ਜਦ ਥੋੜੇ ਦਿਨਾਂ ਪਿਛੋਂ ਨਸ਼ਟ ਹੋ ਜਾਂਦਾ ਹੈ, ਤਾਂ ਪਤੀ ਦਾ ਪਤਨੀ ਤੋਂ ਤੇ ਕੁਝ ਪਤਨੀ ਦਾ ਵੀ ਪਤੀ ਉਪਰੋਂ ਮਨ ਉਦਾਸ ਹੋ ਜਾਂਦਾ ਹੈ। ਇਸ ਲਈ ਇਸ ਗਲ ਦੀ ਲੋੜ ਹੈ ਕਿ ਸਾਰੇ ਮਰਦ ਤੀਵੀਆਂ ਰੂਪ ਦੀ, ਸਰੀਰਕ ਸੁੰਦਰਤਾ ਦੀ ਅਸਾਰਤਾ ਨੂੰ ਚੰਗੀ ਤਰਾਂ ਸਮਝ ਲੈਣ ਅਤੇ ਸਰੀਰ ਦੀ ਥਾਂ ਦਿਲ ਦਾ ਸੰਬੰਧ ਜੋੜਨ ਤੇ ਵਧਾਉਣ ਦਾ ਯਤਨ ਕਰਨ | ਪਰ ਇਹ ਤਦ ਹੀ ਹੋ ਸਕਦਾ ਹੈ ਜਦ ਪੁਰਸ਼ ਇਸਤ੍ਰੀ ਦੋਹਾਂ ਦੇ ਦਿਲਾਂ ਵਿਚੋਂ ਰੂਪ ਦਾ ਮੋਹ ਨਿਕਲ ਜਾਵੇ।
ਸਾਹਸ ਦੀ ਲੋੜ
ਅਜ ਕੌਮ ਦੀ ਭਾਈਚਾਰਕ ਹਾਲਤ ਠੀਕ ਨਹੀਂ, ਪੁਰਸ਼ ਸਦਾਚਾਰ ਤੋਂ ਬਹੁਤ ਹੇਠਾਂ ਗਿਰ ਗਏ ਹਨ ਕਿਉਂਕਿ ਕਾਲਜਾਂ ਸਕੂਲਾਂ ਵਿਚ ਚਾਲ ਚਲਨ ਚੰਗਾ ਹੋਣਾ ਤਾਂ ਕਿਤੇ ਰਿਹਾ, ਬਹੁਤਾ ਵਿਗੜ ਹੀ ਜਾਂਦਾ ਹੈ। ਬਹੁਤ ਸਾਰੇ ਮਨੁੱਖ ਇੰਨੇ ਗਿਰ ਗਏ ਹਨ ਕਿ ਉਹ ਦਿਨ ਰਾਤ ਵਿਸ਼ੇ ਵਾਸ਼ਨਾਂ ਦੀਆਂ ਹੀ ਗੱਲਾਂ ਸੋਚਦੇ ਤੇ ਕਰਦੇ ਰਹਿੰਦੇ ਹਨ | ਯਾਰਾਂ ਦੋਸਤਾਂ ਵਿਚ, ਖਾਣ ਪੀਣ ਵਿਚ, ਹਾਸੇ ਠੱਠੇ ਵਿਚ ਕੇਵਲ ਇਸਤ੍ਰੀਆਂ ਦਾ ਹੀ ਖਿਆਲ ਉਨ੍ਹਾਂ ਨੂੰ
-੮੫-