ਪੰਨਾ:ਸਹੁਰਾ ਘਰ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਹਿੰਦਾ ਹੈ। ਉਹ ਇਹੋ ਹੀ ਸੋਚਦੇ ਰਹਿੰਦੇ ਹਨ ਕਿ ਫਲਾਣੇ ਦੀ ਇਸਤ੍ਰੀ ਐਸੀ ਹੈ, ਫਲਾਣੇ ਮਿੱਤ੍ਰ ਨੂੰ ਡਾਢੀ ਸੋਹਣੀ ਪਤਨੀ ਮਿਲ ਗਈ ਹੈ।
ਸੰਸਾਰ ਵਿਚ ਐਸੀਆਂ ਫਫੇ-ਕੁਟਣੀਆਂ ਭੀ ਹਨ ਜਿਹੜੀਆਂ ਅਜਿਹੇ ਲੋਕਾਂ ਦੀ ਭਾਲ ਵਿਚ ਆਪਣੇ ਖਾਣ ਪੀਣ ਦੇ ਲਾਲਚ ਪਿਛੇ ਇੱਲਾਂ ਵਾਂਗਰ ਤਕਦੀਆਂ ਰਹਿੰਦੀਆਂ ਹਨ। ਸ਼ਕਰ ਦੀ ਗਲ ਹੈ ਕਿ ਇਸਤ੍ਰੀਆਂ ਫੇਰ ਵੀ ਪੁਰਸ਼ਾਂ ਨਾਲੋਂ ਵਧੇਰੇ ਵਫਾਦਾਰ ਹਨ।
ਅਜ ਕਲ ਕਿਧਰੇ ਵੀ ਕਿਸੇ ਸੰਦਰ ਇਸਤ੍ਰੀ ਦਾ ਪਾਪੀ ਪੁਰਸ਼ਾਂ ਦੀ ਨਜ਼ਰੋਂ ਬਚ ਨਿਕਲਣਾ ਬੜਾ ਔਖਾ ਹੈ। ਉਸ ਦੇ ਘਰੋਂ ਬਾਹਰ ਹੋਣ ਪਰ ਸੈਂਕੜੇ ਅੱਖਾਂ ਉਸ ਨੂੰ ਪੀ ਜਾਣ ਲਈ ਤਿਆਰ ਹੁੰਦੀਆਂ ਹਨ। ਇਸ ਲਈ ਅਜਿਹੇ ਕਠਿਨ ਸਮੇਂ ਵਿਚ ਇਸਤ੍ਰੀਆਂ ਨੂੰ ਦਲੇਰ ਹੋਣ ਦੀ ਬਹੁਤ ਲੋੜ ਹੈ, ਕਿਉਂਕਿ ਇਸਤ੍ਰੀਆਂ ਅਜੇ ਵੀ ਲੋੜ ਨਾਲੋਂ ਵਧ ਭੋਲੀਆਂ ਭਾਲੀਆਂ ਤੇ ਸ਼ਰਮੀਲੀਆਂ ਹਨ, ਭਾਵੇਂ ਇਹ ਭੋਲਾਪਨ, ਸ਼ਰਮ ਹਯਾ ਕੋਈ ਬੁਰੀ ਚੀਜ਼ ਨਹੀਂ, ਪਰ ਜਦ ਇਸਤ੍ਰੀ ਆਪ ਹੀ ਬਿਪਤਾ ਵਿਚ ਹੋਵੇ, ਤਾਂ ਉਸ ਵੇਲੇ ਦੀ ਸ਼ਰਮ ਲੱਜਾ ਸਾਰੀ ਉਮਰ ਲਈ ਸਭ ਤੋਂ ਵੱਡੀ ਕੀਮਤੀ ਚੀਜ਼ ਨਸ਼ਟ ਕਰ ਦੇਣ ਵਾਲੀ ਹੈ।
ਵਿਆਹ ਤੋਂ ਪਹਿਲਾਂ ਲੜਕੀ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਾ ਦੇਣੀ ਚਾਹੀਦੀ ਹੈ ਕਿ ਉਸਦਾ ਸਤੀਤ ਉਸ ਦੀ ਜ਼ਿੰਦਗੀ ਨਾਲੋਂ ਭੀ ਵਧ ਕੀਮਤੀ ਚੀਜ਼ ਹੈ | ਆਪਣੀ ਜਾਨ ਦੇ ਕੇ ਤਥਾ ਸਭ ਤਰਾਂ ਦੇ ਉਪਾਵਾਂ ਨਾਲ ਭੀ ਉਸ ਦੀ ਰਖਿਆ ਕਰਨੀ ਚਾਹੀਦੀ ਹੈ।

ਪਾਪੀ ਪੁਰਸ਼ਾਂ ਨੂੰ ਗੰਦੀਆਂ ਤੇ ਅਯੋਗ ਗੱਲਾਂ ਤੇ ਇਸ਼ਾਰੇ ਕਰਦੇ ਵੇਖ ਕੇ ਕਈ ਭੈਣਾਂ ਸ਼ਰਮ ਕਰਦੀਆਂ ਹੋਈਆਂ ਚੁਪ ਚਾਪ ਉਸ ਨਿਰਾਦਰੀ ਨੂੰ ਕੌੜਾ ਘੁਟ ਕਰ ਕੇ ਪੀ ਜਾਂਦੀਆਂ ਹਨ।

-੮੬-