ਪੰਨਾ:ਸਹੁਰਾ ਘਰ.pdf/88

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੰਗ ਸ਼ਰਮ ਦਾ ਵੱਡਾ ਕਾਰਨ ਕੌਮ ਦੀ ਵਰਤਮਾਨ ਭਾਈਚਾਰਕ ਦਸ਼ਾ ਹੈ। ਇਸਤ੍ਰੀਆਂ, ਉਨ੍ਹਾਂ ਦੇ ਪਤੀ, ਮਾਤਾ ਪਿਤਾ ਤੇ ਸਸ ਸਹਰੇ ਇਹ ਖਿਆਲ ਕਰ ਕੇ ਝਟ ਡਰ ਜਾਂਦੇ ਹਨ ਕਿ ਲੋਕੀ ਇਹ ਗੱਲ ਸੁਨਣਗੇ ਤਾਂ ਕੀ ਆਖਣਗੇ? ਸੋ ਇਸ ਝੂਠੀ ਨਿੰਦਿਆ ਤੇ ਝੂਠੀ ਸ਼ਰਮ ਨਾਲ ਦਬੀਆਂ ਹੋਈਆਂ ਇਸਤ੍ਰੀਆਂ ਦਿਨੋ ਦਿਨ ਕਮਜ਼ੋਰ ਹੁੰਦੀਆਂ ਜਾਂਦੀਆਂ ਹਨ। ਜਿਸ ਕਰ ਕੇ ਪਾਪ ਵਧਦਾ ਜਾਂਦਾ ਹੈ। ਇਸ ‘ਚੁਪ-ਚਾਪ’ ਦੀ ਬੀਮਾਰੀ ਨੇ ਕੌਮ ਨੂੰ ਤਬਾਹ ਕਰ ਦਿਤਾ ਹੈ।
ਉਧਰ ਉਨ੍ਹਾਂ ਨੀਚਾਂ ਦਾ ਹੌਂਸਲਾ ਸਗੋਂ ਹੋਰ ਵਧ ਜਾਂਦਾ ਹੈ। ਜਿਸ ਕਰ ਕੇ ਕਈ ਭੈਣਾਂ ਪਿਛੋਂ ਬੜੀ ਬਿਪਤਾ ਵਿਚ ਫੱਸ ਜਾਂਦੀਆਂ ਹਨ।
ਅਜੇਹੇ ਸਮੇਂ ਦਿਲ ਵਿਚ ਹੌਸਲਾ ਰਖ ਕੇ ਡਰ ਕੇ ਨੇੜੇ ਨਹੀਂ ਆਉਣ ਦੇਣਾ ਚਾਹੀਦਾ | ਕੋਈ ਸ਼ਰਾਰਤ ਕਰੇ ਤਾਂ ਉਸ ਨੂੰ ਝਾੜ ਦੇਣਾ ਚਾਹੀਦਾ ਹੈ। ਮਤਲਬ ਇਹ ਕਿ ਆਪਣੇ ਸਤ ਦੀ ਰਖਿਆ ਲਈ ਜੇਕਰ ਪ੍ਰਾਣ ਵੀ ਦੇਣੇ ਪੈਣ ਤਾਂ ਉਸ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਜੇ ਕੋਈ ਭੈਣ ਉਪਰ ਦਸੇ ਵਾਂਗ ਆਪਣੇ ਧਰਮ ਦੀ ਰਖਿਆ ਲਈ ਕਿਸੇ ਪਾਪੀ ਪੁਰਸ਼ ਦਾ ਟਾਕਰਾ ਕਰਨ ਲਈ ਤਿਆਰ ਹੋ ਜਾਵੇ, ਤਾਂ ਫੇਰ ਕਿਸੇ ਪਾਪੀ ਵਿਚ ਤਾਕਤ ਨਹੀਂ ਕਿ ਉਨ੍ਹਾਂ ਸਾਹਮਣੇ ਟਿਕ ਸਕੇ। ਸਗੋਂ ਉਸ ਭੈਣ ਦੀ ਮਦਦ ਕਰਨ ਲਈ ਕੋਈ ਪੁਰਸ਼ ਨਿਤਰ ਆਉਣਗੇ।
ਇਕ ਵੇਰ ਇਕ ਸਿੱਖ ਇਸਤ੍ਰੀ ਇਕੱਲੀ ਹੀ ਰੇਲ ਵਿਚ ਦਿੱਲੀ ਗਈ | ਅੱਧੀ ਰਾਤ ਨੂੰ ਗੱਡੀ ਪੁੱਜੀ। ਉਸ ਨੇ ਟਾਂਗਾ ਕਰਾੲੇ ਕੀਤਾ ਤੇ ਉਸ ਵਿਚ ਆਪਣਾ ਅਸਬਾਬ ਰਖ ਕੇ ਬੈਠ ਗਈ। ਟਾਂਗੇ ਵਾਲੇ ਦਾ ਦਿਲ ਬੇਈਮਾਨ ਹੋ ਗਿਆ। ਉਹ ਉਸ ਨੂੰ ਉਸ ਦੇ ਘਰ ਵਲ ਨ ਲਿਜਾ ਕੇ ਦਿੱਲੀ ਦੀ ਨਵੀਂ ਛਾਉਣੀ ਵਲ

-੮੭-