ਪੰਨਾ:ਸਹੁਰਾ ਘਰ.pdf/89

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੈ ਗਿਆ। ਰਾਹ ਵਿਚ ਜੰਗਲ ਅਤੇ ਉਚੇ ਨੀਵੇਂ ਟਿੱਬੇ ਸਨ। ਉਥੇ ਉਸ ਨੇ ਟਾਂਗਾ ਖੜਾ ਕਰ ਦਿਤਾ ਤੇ ਉਸ ਇਸਤ੍ਰੀ ਨੂੰ ਉਤਰਨ ਲਈ ਕਿਹਾ | ਉਹ ਵੀ ਉਸ ਦੀ ਬੇਈਮਾਨੀ ਨੂੰ ਸਮਝ ਕੇ ਉਤਰ ਪਈ ਤੇ ਗਾਤਰੇ ਪਈ ਹੋਈ ਕ੍ਰਿਪਾਨ ਨੂੰ ਸੰਭਾਲ ਕੇ ਮਰਨ ਮਾਰਨ ਲਈ ਤਿਆਰ ਹੋ ਗਈ। ਜਦ ਉਸ ਟਾਂਗੇ ਵਾਲੇ ਨੇ ਉਸ ਨੂੰ ਛੇੜਨ ਲਈ ਕਦਮ ਚੁਕਿਆ, ਤਾਂ ਉਸ ਸ਼ੇਰਨੀ ਨੇ ਝਪਟ ਕੇ ਉਸ ਨੂੰ ਜ਼ਖ਼ਮੀ ਕਰ ਕੇ ਡੇਗ ਦਿਤਾ | ਬਸ ਉਸ ਬੇਈਮਾਨ ਦੀ ਅਕਲ ਟਿਕਾਣੇ ਆ ਗਈ। ਉਸ ਨੇ ਵਾਸਤੇ ਪਾ ਕੇ ਕਿਹਾ ਕਿ ਮੈਨੂੰ ਜਾਨੋਂ ਨਾ ਮਾਰੀਂ। ਤੂੰ ਮੇਰੀ ਮਾਂ ਹੈਂ! ਤੂੰ ਮੇਰੀ ਭੈਣ ਹੈਂ! ਮੈਂ ਤੈਨੂੰ ਜ਼ਰੂਰ ਤੇਰੇ ਘਰ ਪੁਚਾ ਕੇ ਆਵਾਂਗਾ। ਉਸ ਦੀ ਗਿੜ-ਗਿੜਾਹਟ ਨੂੰ ਵੇਖ ਕੇ ਉਸ ਨੇ ਉਸ ਨੂੰ ਜਾਨੋਂ ਨਾ ਮਾਰਿਆ। ਉਸ ਨੇ ਪੱਟ ਉਤੇ ਪੱਟੀ ਬੰਨੀ ਅਤੇ ਉਸ ਦੇਵੀ ਨੂੰ ਟਾਂਗੇ ਵਿਚ ਬੈਠਾ ਕੇ ਉਸ ਦੇ ਘਰ ਛੱਡ ਆਇਆ।
ਇਸੇ ਤਰ੍ਹਾਂ ਬੜੋਦਾ ਰਿਆਸਤ ਵਿਚ ਇਕ ਇਸਤ੍ਰੀ ਆਪਣੇ ਪਤੀ ਨਾਲ ਟਾਂਗੇ ਉਤੇ ਕਿਧਰੇ ਜਾਣ ਲੱਗੀ, ਤਾਂ ਇਕ ਹੋਰ ਆਦਮੀ ਵੀ ਉਸ ਟਾਂਗੇ ਵਿਚ ਆ ਕੇ ਬੈਠ ਗਿਆ ਤੇ ਟਾਂਗਾ ਤੁਰ ਪਿਆ। ਉਸ ਇਸਤ੍ਰੀ ਦੇ ਪਤੀ ਦੀ ਨਜ਼ਰ ਕਿਸੇ ਹੋਰ ਪਾਸੇ ਸੀ, ਇਸ ਲਈ ਮੌਕਾ ਤਾੜ ਕੇ ਦੂਜੇ ਆਦਮੀ ਨੇ ਜੇਬ ਵਿਚੋਂ ਕਈ ਨੋਟ ਕੱਢ ਕੇ ਉਸ ਇਸਤ੍ਰੀ ਨੂੰ ਵਿਖਾਏ, ਉਸ ਨੇ ਉਹ ਨੋਟ ਖੋਹ ਕੇ ਹਵਾ ਵਿਚ ਉਡਾ ਦਿਤੇ ਤੇ ਕੱਸ ਕੇ ਇਕ ਚਪੇੜ ਉਸ ਆਦਮੀ ਨੂੰ ਮੂੰਹ ਉਤੇ ਠੋਕੀ, ਫੇਰ ਤਾਂ ਉਸ ਦੇ ਪਤੀ ਤੇ ਟਾਂਗੇ ਵਾਲੇ ਨੇ ਭੀ ਉਸ ਦੀ ਖੂਬ ਖਾਤਰ ਕੀਤੀ।
ਇਸੇ ਤਰ੍ਹਾਂ ਦੀ ਇਕ ਹੋਰ ਵਾਰਦਾਤ ਦਿੱਲੀ ਵਿਚ ਹੋਈ ਸੀ | ਇਕ ਥਾਣੇਦਾਰ ਨੇ ਇਕ ਇਸਤ੍ਰੀ ਦਾ ਹਥ ਫੜ ਲਿਆ ਤੇ ਉਸ ਭੈਣ ਨੇ ਕੱਸ ਕੇ ਥੱਪੜ ਉਸ ਦੇ ਮੂੰਹ ਉਤੇ ਠੋਕਿਆ ਅਤੇ

-t੮-