ਕਿਹਾ-'ਹਟ ਪਰੇ! ਤੂੰ ਮੈਨੂੰ ਗ੍ਰਿਫਤਾਰ ਕਰ ਸਕਦਾ ਹੈਂ, ਗੋਲੀ ਮਾਰ ਸਕਦਾ ਹੈ, ਪਰ ਨਾ ਤਾਂ ਹੱਥ ਲਾ ਸਕਦਾ ਹੈ ਤੇ ਨਾ ਧੱਕੇ ਦੇ ਸਕਦਾ ਹੈ।
ਸੋ ਇਸ ਤਰ੍ਹਾਂ ਦਾ ਹੌਂਸਲਾਂ ਇਸਤ੍ਰੀਆਂ ਲਈ ਬਹੁਤ ਜ਼ਰੂਰੀ ਹੋ ਗਿਆ ਹੈ। ਕਿਉਂਕਿ ਲਾਲਚ, ਲੋਭ ਤੇ ਭੋਗ ਵਿਆਸ ਦੇ ਸਾਧਨਾਂ ਨੇ ਪੁਰਸ਼ਾਂ ਦਾ ਸਦਾਚਾਰ ਨਸ਼ਟ ਕਰ ਦਿਤਾ ਅਤੇ ਖਤਰਾ ਬਹੁਤ ਵਧ ਗਿਆ ਹੈ। ਇਸ ਲਈ ਸ਼ਰਮ ਦੇ ਕਾਰਨ ਚੁਪ ਰਹਿਣਾ ਬਹੁਤ ਖਤਰਨਾਕ ਹੈ।
ਕੌਮ ਵਿਚੋਂ ਸਿੱਧੇ ਸਾਦੇ ਤੇ ਮੂਰਖ ਮਨੁੱਖ ਹੁਣ ਘਟਦੇ ਜਾਂਦੇ ਹਨ। ਉਨ੍ਹਾਂ ਦੀ ਥਾਂ ਧੋਖੇ ਬਾਜ਼ਾਂ ਤੇ ਚਲਾਕਾਂ ਦੀ ਗਿਣਤੀ ਵਧ ਜਾਂਦੀ ਹੈ। ਪਹਿਲੇ ਸਮੇਂ ਵਿਚ ਰਾਜ-ਮੱਦ ਵਿਚ ਮੱਤੇ ਰਾਜ-ਕਰਮਚਾਰੀ ਜਦ ਕਿਸੇ ਮੰਦਰ ਇਸ ਨੂੰ ਵੇਖਦੇ ਸਨ ਤਾਂ ਰਾਜਸੀ ਘੁਮੰਡ ਵਿਚ ਉਸ ਨੂੰ ਚੁਕ ਕੇ ਲੈ ਜਾਂਦੇ ਸਨ। ਇਸ ਲਈ ਉਸ ਸਮੇਂ ਇਸ ਦੀ ਰਖਿਆ ਕਰਨ ਲਈ ਮਰ ਮਿਟਣ ਵਾਲੇ ਬਹੁਤ ਸਾਰੇ ਤਿਆਰ ਹੋ ਜਾਂਦੇ ਸਨ। ਉਹ ਇਸਤਰੀਆਂ ਆਪ ਭੀ ਇਹ ਸਮਝ ਕੇ ਕਿ ਸਾਡਾ ਧਰਮ ਖਤਰੇ ਵਿਚ ਹੈ, ਮਰ ਮਾਰ ਕੇ ਆਪਣੀ ਰਖਿਆ ਕਰਨ ਲਈ ਸਦਾ ਤਿਆਰ ਰਹਿੰਦੀਆਂ ਸਨ। ਹੁਣ ਉਨ੍ਹਾਂ ਦੀ ਜਗ੍ਹਾ ਆਪਣੀ ਹੀ ਕੌਮ ਵਿਚੋਂ ਕਈ ਚਤਹ - ਚਾਲਾਕ ਪੈਦਾ ਹੋ ਗਏ ਹਨ, ਜੋ ਇਸਤੀਆਂ ਨੂੰ ਦਿਨ ਦਿਹਾੜੇ ਲੁਟਦੇ ਹਨ। ਕੋਈ ਮਿੱਤਰ ਬਣ ਕੇ, ਕੋਈ ਭਰਾ ਬਣਕੇ, ਤੇ ਕਈ ਹਿਤੈਸ਼ੀ ਬਣ ਕੇ ਤੇ ਕੋਈ ਗੁਰੂ ਬਣਕੇ ਇਸਤ੍ਰੀਆਂ ਨੂੰ ਆਪਣੇ ਜਾਲ ਵਿਚ ਫਸਾਉਣ ਦਾ ਯਤਨ ਕਰਦਾ ਹੈ।
ਇਸਤ੍ਰੀਆਂ ਲਈ ਆਪਣੇ ਵੈਰੀਆਂ, ਆਪਣੇ ਉਤੇ ਹਮਲਾ ਕਰਨ ਵਾਲਿਆਂ ਨੂੰ ਪਛਾਣ ਲੈਣਾ ਤਾਂ ਸੌਖਾ ਹੈ, ਪਰ ਇਨ੍ਹਾਂ ਭਰਾਵਾਂ ਵੀ ਹਿਤੈਸ਼ੀਆਂ, ਉਸਤਾਦਾਂ ਨੂੰ ਪਛਾਣਨਾ ਬੜਾ ਔਖਾ ਹੈ।
-੮੯-