ਪੰਨਾ:ਸਹੁਰਾ ਘਰ.pdf/93

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਝ ਜ਼ਰੂਰੀ ਗੱਲਾਂ

{

{gap}}ਅਜੇਹੇ ਸਮੇਂ ਬਹੁਤ ਆਉਂਦੇ ਹਨ-ਜਦ ਝੂਠੇ ਖ਼ਿਆਲ ਸਾਨੂੰ ਜੋਸ਼ੀਲਾ ਬਣਾ ਦੇਂਦੇ ਹਨ। ਉਸ ਵੇਲੇ ਅਕਲ ਉਤੇ ਪਰਦਾ ਪੈ ਜਾਂਦਾ ਹੈ। ਲੋਕ ਅਨੁਮਾਨ ਤੋਂ ਹੀ ਅਜਿਹੀਆਂ ਗੱਲਾਂ ਦੀ ਕਲਪਣਾ ਕਰ ਲੈਂਦੇ ਹਨ ਜਿਨਾਂ ਦਾ ਨਾ ਸਿਰ ਹੁੰਦਾ ਹੈ ਨਾ ਪੈਰ। ਇਸ ਤਰ੍ਹਾਂ ਝੂਠੇ ਵਹਿਮਾਂ ਕਰ ਕੇ ਕਦੇ ਕਦੇ ਗ਼ਲਤ-ਫਹਿਮੀ ਪੈਦਾ ਹੋ ਜਾਂਦੀ ਹੈ, ਉਹ ਅੰਤ ਵਿਚ ਨਿਰਾਸਤਾ ਤੇ ਚੁਪ ਦੇ ਕਾਰਣ ਸੱਚੀ ਜਾਪਦੀ ਹੈ। ਦਿਨ ਰਾਤ ਝੂਠੀਆਂ ਸੱਚੀਆਂ ਗੱਲਾਂ ਸੁਣਦਿਆਂ ਸੁਣਦਿਆਂ ਮਨ ਖੱਟਾ ਤੇ ਵਹਿਮੀ ਹੋ ਜਾਂਦਾ ਹੈ। ਥੋੜੀ ਥੋੜੀ ਗੱਲ ਉਤੇ ਸ਼ੱਕ ਹੋ ਪੈਂਦਾ ਹੈ। ਇਕ ਦੂਸਰੇ ਦੇ ਚਾਲ-ਚਲਣ ਉਤੇ ਸ਼ੱਕ ਕਰਨਾ ਤੇ ਲੁਕ ਲੁਕ ਕੇ ਭੇਦ ਲੈਦੇ ਫਿਰਨਾ ਆਦਿਕ ਅਜਿਹੀਆਂ ਗੱਲਾਂ ਹਨ, ਜਿਨ੍ਹਾਂ ਤੋਂ ਪਤੀ ਪਤਨੀ ਦੇ ਦਿਲ ਵਿਚ ਭਾਰੀ ਫ਼ਰਕ ਪੈ ਜਾਂਦਾ ਹੈ। ਇਸ ਲਈ ਕਿਸੇ ਨਿਰਦੋਸ਼ ਉਤੇ ਸ਼ੱਕ ਕਰਨਾ ਜਾਂ ਉਸ ਦੀ ਨਿੰਦਿਆ ਕਰਨੀ ਠੀਕ ਨਹੀਂ। ਪਤੀ ਪਤਨੀ ਦੋਹਾਂ ਦਾ ਫ਼ਰਜ਼ ਹੈ ਕਿ ਉਹ ਇਕ ਦੂਜੇ ਨੂੰ ਚੰਗੀ ਤਰ੍ਹਾਂ ਸਮਝ ਲੈਣ ਤੇ ਵਿਸ਼ਵਾਸ਼ ਰੱਖਣ। ਜਿਥੇ ਸੱਚਾ ਭਰੋਸਾ ਹੁੰਦਾ ਹੈ, ਉਥੇ ਇਕ ਤਰ੍ਹਾਂ ਦਾ ਸੁਖ ਹੁੰਦਾ ਹੈ।

ਦੂਜੀ ਗੱਲ ਆਲਸ ਤੇ ਬੇਕਾਰੀ ਹੈ, ਇਨਾਂ ਦੋਹਾਂ ਗੱਲਾਂ ਤੋਂ ਸਦਾ ਬਚਣਾ ਚਾਹੀਦਾ ਹੈ। ਬਹੁਤ ਸਾਰੀਆਂ ਇਸਤ੍ਰੀਆਂ ਅਜੇਹੀਆਂ ਹੁੰਦੀਆਂ ਹਨ, ਜਿਹੜੀਆਂ ਆਪਣਾ ਸਮਾਂ ਦੁਜਿਆਂ ਘਰਾਂ ਦੀ ਜਾਚ ਪੜਤਾਲ ਤੇ ਬੁਰਿਆਈਆਂ ਦੀ ਛਾਣ-ਬੀਣ ਕਰਨ ਵਿਚ ਗੁਜ਼ਾ

-੯੨-