ਪੰਨਾ:ਸਹੁਰਾ ਘਰ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਦੀਆਂ ਹਨ। “ਫਲਾਣੀ ਅਜਿਹੀ ਹੈ, ਫਲਾਣੀ ਦੇ ਕੋਲ ਫਲਾਣਾ ਆਦਮੀ ਬਹੁਤ ਆਉਂਦਾ ਹੈ, ਉਹ ਅਜਿਹਾ ਹੈ, ਫਲਾਣੀ ਕੁੜੀ ਉਸ ਜਵਾਨ ਲੜਕੇ ਨਾਲ ਪਤਾ ਨਹੀਂ ਕੀ ਕੀ ਗੱਲਾਂ ਕਰਦੀ ਹੈ। | ਇਸ ਤਰ੍ਹਾਂ ਸੰਸਾਰ ਭਰ ਦੀਆਂ ਵਾਧੂ ਇਸਤ੍ਰੀਆਂ ਵਿਹਲੀਆਂ ਇਸਤ੍ਰੀਆਂ ਵਿਚ ਛਿੜ ਪੈਂਦੀਆਂ ਹਨ। ਪਤਾ ਨਹੀਂ ਉਨ੍ਹਾਂ ਨੂੰ ਏਸ ਕੰਮ ਲਈ ਕਿਥੋਂ ਸਮਾਂ ਲੱਭ ਪੈਂਦਾ ਹੈ। ਅਜਿਹੇ ਆਦਮੀ ਤਾਂ ਬਹੁਤ ਹਨ ਜਿਨ੍ਹਾਂ ਦੇ ਕੰਨਾਂ ਤਕ ਕਦੇ ਭੀ ਘਰੋਗੀ ਜੀਵਨ ਦੀਆਂ ਝੂਠੀਆਂ ਖ਼ਬਰਾਂ ਨਹੀਂ ਪਹੁੰਚਦੀਆਂ, ਪਰ ਉੱਚੇ ਤੋਂ ਉੱਚੇ ਵਿਚਾਰ ਵਾਲੀ ਇਸਤ੍ਰੀ ਦੇ ਕੰਨਾਂ ਤਕ ਵੀ ਕਿਸੇ ਪੁਰਸ਼ ਜਾ ਕਿਸੇ ਇਸਤ੍ਰੀ ਦੀ ਬੁਰਾਈ ਦੇ ਸਰਟੀਫ਼ਿਕੇਟ ਜ਼ਰੂਰ ਪਹੁੰਚ ਜਾਂਦੇ ਹਨ।
ਪੁਰਸ਼ ਸੁਭਾਵ ਤੋਂ ਹੀ ਵਿਹਾਰੀ ਤੇ ਕੁਝ ਗੰਭੀਰ ਹੁੰਦਾ ਹੈ, ਇਸ ਲਈ ਉਸ ਦੇ ਪਾਸ ਪਹਿਲਾਂ ਤਾਂ ਅਜੇਹੀਆਂ ਗੱਲਾਂ ਦਾ ਪਹੁੰਚਣਾ ਹੀ ਔਖਾ ਹੈ, ਜੇਕਰ ਪਹੁੰਚਦੀਆਂ ਭੀ ਹਨ, ਤਾਂ ਉਸ ਨੂੰ ਇਨ੍ਹਾਂ ਵਲ ਬਹੁਤਾ ਧਿਆਨ ਦੇਣ ਦਾ ਸਮਾਂ ਤੇ ਆਦਤ ਨਹੀਂ ਹੁੰਦੀ। ਪਰ ਇਸਤ੍ਰੀਆਂ-ਕਿਸੇ ਨਾਲ ਜ਼ਰਾ ਜਾਣ ਪਛਾਣ ਹੋਈ ਕਿ ਬਸ ਇਕ ਹੀ ਦਿਨ ਵਿਚ ਆਪਣੇ ਦਿਲ ਦਾ ਸਾਰਾ ਕੱਚਾ ਚਿਠਾ ਉਸ ਦੇ ਅੱਗੇ ਰੱਖ ਦੇਂਦੀਆਂ ਹਨ। ਬਹੁਤ ਸਾਰੀਆਂ ਇਸਤ੍ਰੀਆਂ ਨੂੰ ਅਜਿਹੀਆਂ ਗੁਪਤ ਗੱਲਾਂ-ਬਹੁਤ ਕਰਕੇ ਝੂਠੀਆਂ ਗੱਲਾਂ- ਵਿਚ ਇਕ ਤਰ੍ਹਾਂ ਦਾ ਸੁਆਦ ਆਉਂਦਾ ਹੈ।
ਅਜਿਹੀਆਂ ਇਸਤ੍ਰੀਆਂ ਆਪਣਾ ਜੀਵਨ ਤੇ ਸਮਾਂ ਨਸ਼ਟ ਕਰਦੀਆਂ ਹਨ। ਫੇਰ ਜਿਨਾਂ ਨੂੰ ਉਹ ਸਖੀ ਸਹੇਲੀ ਬਣਾ ਕੇ ਐਸੀਆ ਗੱਲਾਂ ਕਹਿੰਦੀਆਂ ਸੁਣਦੀਆਂ ਹਨ, ਉਨ੍ਹਾਂ ਨੂੰ ਭੀ ਚੌੜ ਕਰ ਦੇਂਦੀਆਂ ਹਨ, ਜਿਨਾਂ ਦੀ ਝੂਠ ਸੱਚੀ ਨਿੰਦਿਆ ਦਾ ਪ੍ਰਚਾਰ ਕਰਦੀਆਂ ਹਨ, ਉਨਾਂ ਦਾ ਜੀਵਨ ਭੀ ਨਸ਼ਟ ਹੋ ਜਾਂਦਾ ਹੈ। ਚੰਗੀਆਂ ਇਸਤ੍ਰੀਆਂ ਉਹ ਹਨ, ਜੇ ਆਪਣੇ ਦਿਲ ਨੂੰ ਸਦਾ ਸਾਫ਼

-੯੩-