ਪੰਨਾ:ਸਹੁਰਾ ਘਰ.pdf/95

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਨਿਰਮਲ ਰਖਦੀਆਂ ਹਨ। ਆਪਣੇ ਘਰ ਨੂੰ ਸੁਖ ਸ਼ਾਂਤੀ ਵਾਲਾ ਬਨਾਉਣ ਤੇ ਹੋਰ ਜ਼ਰੂਰੀ ਕੰਮਾਂ ਵਿਚ ਲਗੀਆਂ ਰਹਿੰਦੀਆਂ ਹਨ, ਅਤੇ ਅਜੇਹੀਆਂ ਗੱਲਾਂ ਉਪਰ ਧਿਆਨ ਹੀ ਨਹੀਂ ਦੇਂਦੀਆਂ।
ਸੁਖ ਅਜੇਹੀਆਂ ਇਸਤੀਆਂ ਨੂੰ ਹੀ ਮਿਲਦਾ ਹੈ, ਜਿਹੜੀਆਂ ਸਦਾ ਆਪਣੇ ਕੰਮਾਂ ਵਿਚ ਲਗੀਆਂ ਰਹਿੰਦੀਆਂ ਹਨ। ਅਜੇਹੀਆਂ ਇਸਤੀਆਂ ਜਦ ਕਿਸੇ ਭੈਣ ਭਰਾ ਨੂੰ ਉੱਚਾ ਉਠਦਾ ਦੇਖਦੀਆਂ ਹਨ, ਤਾਂ ਦਿਲ ਵਿਚ ਪ੍ਰਸੰਨ ਹੁੰਦੀਆਂ ਹਨ ਅਤੇ ਜੋ ਕਿਸੇ ਨੂੰ ਹੇਠਾਂ ਡਿਗਦਾ ਵੇਖਦੀਆਂ ਹਨ ਤਾਂ ਦੁਖੀ| ਉਸ ਤੇ ਨਫ਼ਰਤ ਕਰਨ ਦੀ ਥਾਂ ਸਗੋਂ ਦਇਆ ਕਰਦੀਆਂ ਹਨ ਅਤੇ ਵਸ ਚਲੇ ਤਾਂ ਉਸ ਨੂੰ ਬਚਾਉਣ ਦਾ ਯਤਨ ਕਰਦੀਆਂ ਹਨ| ਉਸ ਨੂੰ ਬਦਨਾਮੀ ਤੋਂ ਬਚਾਉਂਦੀਆਂ ਹਨ। ਉਹ ਇਹ ਨਹੀਂ ਕਰਦੀਆਂ ਕਿ ਦੋ ਚਾਰ ਹੋਰ ਆਪਣੀ ਵਲੋਂ ਘੜ ਕੇ ਲਾ ਦੇਣ। ਅਜਿਹੀਆਂ ਇਸਤੀਆਂ ਖੁਦ ਸੁਖੀ ਵਸਦੀਆਂ, ਦੂਜਿਆਂ ਨੂੰ ਸੁਖੀ ਕਰਦੀਆਂ ਤੇ ਪਤੀ ਨੂੰ ਭੀ ਚਿੰਤਾ, ਫ਼ਿਕਰਾਂ ਤੋਂ ਬਚਾਈ ਰਖਦੀਆਂ ਹਨ। ਇਸ ਲਈ ਸਦਾ ਹੀ ਵੇਹਲੇ ਰਹਿਣ ਤੋਂ ਬਚੇ ਅਤੇ ਨਿੰਦਕ ਇਸਤੀਆਂ ਪਾਸੋਂ ਦੂਰ ਰਹੋ। ਸਦਾ ਪਤੀ ਉਪਰ ਭਰੋਸਾ ਰਖੋ। ਕੋਈ ਬੁਰਾਈ ਕਦੇ ਵੇਖੋ ਤਾਂ ਪਤੀ ਨੂੰ ਉਸ ਵਲੋਂ ਹਟਣ ਲਈ ਪਿਆਰ ਨਾਲ ਆਖੋ, ਉਸ ਦੀ ਗਲਤੀ ਨੂੰ ਆਪ ਦੂਰ ਕਰਨਾ ਬੜੀ ਭਾਰੀ ਸਿਆਣਪ ਹੈ।
ਤੀਜੀ ਗੱਲ ਇਹ ਹੈ ਕਿ ਵਿਆਹਿਤ-ਜੀਵਨ ਵਿਚ ਇਕ ਦੁਜੇ ਲਈ ਤਿਆਗ ਕਰਨਾ ਪੈਂਦਾ ਹੈ। ਪਤੀ ਲਈ ਪਤਨੀ ਨੂੰ ਅਤੇ ਪਤਨੀ ਲਈ ਪਤੀ ਨੂੰ ਸਦਾ ਹੀ ਕਸ਼ਟ ਸਹਿਣ ਲਈ ਤਿਆਰ ਰਹਿਣਾ ਚਾਹੀਦਾ ਹੈ। ਇਕ ਦੀ ਗਲਤੀ ਨੂੰ ਜਦ ਦੂਜਾ ਭੀ ਆਪਣੀ ਗ਼ਲਤੀ ਸਮਝੇਗਾ, ਓਦੋਂ ਹੀ ਸੱਚਾ ਆਨੰਦ ਪ੍ਰਾਪਤ ਹੋਵੇਗਾ| ਜਿਹੜੇ ਇਸਤ੍ਰੀ ਪੁਰਸ਼ ਇਕ ਦੂਜੇ ਨੂੰ ਪਿਆਰ ਕਰਦੇ ਹਨ, ਉਨ੍ਹਾਂ

-੯੪-