ਪੰਨਾ:ਸਹੁਰਾ ਘਰ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਇਕ ਦੂਜੇ ਦੀ ਸਿਹਤ ਦਾ, ਇਕ ਦੂਜੇ ਦੇ ਸੁਖ ਦੁਖ ਦਾ ਬੜਾ ਧਿਆਨ ਰਹਿੰਦਾ ਹੈ।
ਚੌਥੀ ਗੱਲ ਇਹ ਹੈ ਕਿ ਇਸਤ੍ਰੀਆਂ ਆਪਣੇ ਸ਼ਿੰਗਾਰ ਤੇ ਗਹਿਣੇ ਕਪੜੇ ਵਿਚ ਬਹੁਤ ਸਾਰਾ ਸਮਾਂ ਤੇ ਧਨ ਨਸ਼ਟ ਕਰਦੀਆਂ ਹਨ। ਸੁੰਦਰਤਾ ਵਾਲੇ ਗੋਰੇ ਹੋਣ ਵਿਚ ਨਹੀਂ, ਸੱਚੀ ਸੰਤਾ ਤਾਂ ਦਿਲ ਦੀ ਹੈ ਜੋ ਸਾਰੀ ਉਮਰ ਕਾਇਮ ਰਹਿੰਦੀ ਹੈ। ਜਿਨ੍ਹਾ ਨੂੰ ਵਾਹਿਗੁਰੂ ਨੇ ਸੁੰਦਰ ਸਰੀਰ ਦਿਤਾ ਹੈ, ਉਹ ਸੋਨੇ ਚਾਂਦੀ ਦੇ ਵਾਧੂ ਗਹਿਣਿਆਂ ਨਾਲ ਸਗੋਂ ਉਸ ਨੂੰ ਭੈੜਾ ਤੇ ਬਨਾਵਟੀ ਬਣਾ ਲੈਂਦੀਆਂ ਹਨ।
ਸਾਦਗੀ ਨਾਲੋਂ ਵਧ ਕੋਈ ਸੁੰਦ੍ਰਤਾ ਨਹੀਂ। ਵਿਆਹੁਤਾ ਇਸਤ੍ਰੀ ਲਈ ਪਤੀ ਨਾਲੋਂ ਵਡਾ ਹੋਰ ਕੋਈ ਗਹਿਣਾ ਹੀ ਨਹੀਂ। ਬਹੁਤ ਸਾਰੀਆਂ ਇਸਤ੍ਰੀਆਂ ਪਤੀ ਨੂੰ ਗਹਿਣੇ ਕਪੜੇ ਲਈ ਬਹੁਤ ਤੰਗ ਕਰਦੀਆਂ ਹਨ। ਇਥੋਂ ਤਕ ਕਿ ਛੋਟੀਆਂ ਛੋਟੀਆਂ ਗੱਲਾਂ ਲਈ ਘਰ ਵਿਚ ਲੜਾਈ ਪੈ ਜਾਂਦੀ ਹੈ। ਸਭ ਤੋਂ ਪਹਿਲੀ ਗੱਲ ਇਸ ਸੰਬੰਧੀ ਇਹ ਯਾਦ ਰਖਣੀ ਚਾਹੀਦੀ ਹੈ ਕਿ ਗਹਿਣੇ ਸਰੀਰ ਨੂੰ ਬਣਾਉਟੀ ਬਣਾ ਛਡਦੇ ਹਨ। ਗਹਿਣਿਆਂ ਵਿਚ ਵਿਖਾਵੇ ਦਾ ਤੇ ਆਪਣੇ ਘਰ ਦੀ ਗਰੀਬੀ ਨੂੰ ਛੁਪਾ ਕੇ ਝੂਠੀ ਇਜ਼ਤ ਵਡਿਆਈ ਪ੍ਰਾਪਤ ਕਰਨ ਲਈ ਆਪਣੇ ਆਪ ਨੂੰ ਧਨਵਾਨ ਵਿਖਾਉਣ ਦਾ ਹੀ ਭਾਵ ਹੁੰਦਾ ਹੈ। ਇਨ੍ਹਾਂ ਹੀ ਗੱਲਾਂ ਤੋਂ ਲੋਕ ਇਸਤ੍ਰੀ ਨੂੰ ਮਨ ਪਰਚਾਉਣ ਤੇ ਭੋਗਣ ਦੀ ਚੀਜ਼ ਸਮਝਦੇ ਹਨ।
ਇਕ ਇਸਤ੍ਰੀ ਨੂੰ ਚੰਗੇ ਚੰਗੇ ਕਪੜੇ ਤੇ ਗਹਿਣੇ ਪਾਕੀ ਵੇਖਕੇ ਦੂਜਿਆਂ ਦੇ ਮਨ ਵਿਚ ਵੀ ਉਹੋ ਜਿਹੇ ਪਾਉਣ ਦਾ ਲੋਭ ਪੈਦਾ ਹੁੰਦਾ ਹੈ ਤੇ ਉਹ ਆਪਣੇ ਪਤੀ ਨੂੰ ਬਣਵਾ ਦੇਣ ਲਈ ਤੰਗ ਕਰਦੀਆਂ ਹਨ, ਭਾਵੇਂ ਉਸ ਵਿਚਾਰੇ ਵਿਚ ਹਿੰਮਤ ਹੋਵੇ ਜਾਂ ਨਾ। ਇਸ ਵਿਚ ਇਹ ਭੀ ਦੋਸ਼ ਹੈ ਕਿ ਇਸ ਤਰ੍ਹਾਂ ਅੰਨ੍ਹੇ ਵਾਹ ਨਕਲ

-੯੫-