ਪੰਨਾ:ਸਹੁਰਾ ਘਰ.pdf/97

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਨ ਦੀ ਆਦਤ ਪੈ ਜਾਂਦੀ ਹੈ।
ਰਾਜਨੀਤੀ ਤੇ ਮਨੁੱਖ-ਪੁਣੇ ਦੀ ਨਜ਼ਰ ਵਿਚ ਭੀ ਇਹ ਆਦਤ ਬਹੁਤ ਬੁਰੀ ਹੈ। ਸਾਡੇ ਗਰੀਬ ਦੇਸ ਵਿਚ ਕਿੰਨੀਆਂ ਹੀ ਦੁਖੀ ਭੈਣਾਂ ਨੂੰ ਰਜਵੀਂ ਰੋਟੀ ਨਸੀਬ ਨਹੀਂ ਹੁੰਦੀ, ਕਈ ਗਰੀਬ ਮਾਵਾਂ ਆਪਣੇ ਬੱਚਿਆਂ ਨੂੰ ਪੈਸੇ ਦਾ ਦੁਧ ਲੈ ਕੇ ਨਹੀਂ ਪਿਆ ਸਕਦੀਆਂ, ਅਤੇ ਨਾ ੳਨ੍ਹਾਂ ਦੀ ਛਾਤੀ ਵਿਚ ਭੁੱਖ ਕਰ ਕੇ ਦੁਧ ਪੈਦਾ ਹੀ ਹੁੰਦਾ ਹੈ। ਪਤਾ ਨਹੀਂ ਦੇਸ਼ ਵਿਚ ਕਿੰਨੇ ਭੈਣ ਭਰਾਵਾਂ ਨੂੰ ਰੋਟੀ ਲਈ ਨਿਰਾਦਰ ਸਹਿਣਾ ਪੈਂਦਾ ਹੈ, ਪਤਾ ਨਹੀਂ। ਇਸ ਤਰ੍ਹਾਂ ਕਿੰਨੇ ਹਜ਼ਾਰਾਂ ਰੋਜ਼ ਭੁੱਖੇ ਰਹਿੰਦੇ ਹਨ, ਪਤਾ ਨਹੀਂ ਅੱਜ! ਕਿੰਨੀਆਂ ਭੈਣਾਂ ਨੂੰ ਸਿਰਫ਼ ਪੇਟ ਦੀ ਖ਼ਾਤਰ ਹੀ ਆਪਣਾ ਸਤ ਵੇਚਣਾ ਪੈਂਦਾ ਹੈ। (ਫਿਰ ਭੀ ਇਹ ਅਭਾਗਾ ਦੇਸ਼ ਇਸ ਹੀਣੀ ਹਾਲਤ ਵਿਚ ਪੈਰਾਂ ਹੇਠ ਲਤਾੜਿਆ ਤੇ ਕਈ ਤਰ੍ਹਾਂ ਨਾਲ ਦਿਨ ਰਾਤ ਲੁਟਿਆ ਜਾ ਰਿਹਾ ਹੈ। ਅਜਿਹੀ ਹਾਲਤ ਵਿਚ ਭੈਣਾਂ ਦਾ ਨਿਰੋਲ ਦਿਖਾਵੇ ਤੇ ਫ਼ੈਸ਼ਨ ਲਈ ਕਪੜੇ ਤੇ ਗਹਿਣੇ ਪਾ ਕੇ ਨਿਕਲਣਾ ਉਨ੍ਹਾਂ ਗਰੀਬ ਭੁਖਿਆਂ ਤੇ ਦੁਖੀਆਂ ਦੇ ਦੁਖ ਉਤੇ ਹਾਸੀ ਕਰਨੀ ਹੈ। ਮਾਇਕ ਨਜ਼ਰ ਨਾਲ ਵੀ ਗਹਿਣਾ ਘਾਟੇਵੰਦਾ ਸੌਦਾ ਹੈ। ਜੇ ਗਹਿਣੇ ਵਿਚ ਖਰਚ ਕੀਤੇ ਜਾਣ ਵਾਲੇ ਰੁਪਏ ਨੂੰ ਕਿਸੇ ਬੈਂਕ ਵਿਚ ਜਮਾਂ ਕਰ ਦੇਈਏ ਤਾਂ ਘਟੋ ਘਟ ਅਠ ਆਨੇ ਸੂਦ ਮਾਹਵਾਰੀ ਮਿਲੇ, ਤਾਂ ਸਾਲ ਵਿਚ ੬) ਰੁਪਏ ਹੋਰ ਵਧ ਗਏ। ਜੇਕਰ ੧੫-੧੬ ਵਰੇ ਤਕ ਉਹ ਰੁਪਿਆ ਬੈਂਕ ਵਿਚ ਪਿਆ ਰਹੇ ਤਾਂ ਫੇਰ ੧oo) ਦੇ ਦੂਠੇ ੨੦੦) ਰੁਪਏ ਹੋ ਜਾਂਦੇ ਹਨ। ਪਰ ਗਹਿਣਿਆਂ ਦਾ ਤਾਂ ੧੫-੧੬ ਸਾਲਾਂ ਪਿਛੋਂ ਅੱਧਾ ਮੁੱਲ ਭੀ ਨਹੀਂ ਵਟਾਂਦਾ | ਇਸ ਤਰ੍ਹਾਂ ਬੈਂਕ ਵਿਚ ਰਖਣ ਨਾਲ ਜਿਥੇ ਦੋ ਰੁਪਏ ਦੀ ਥਾਂ ੪) ਰੁਪਏ ਹੁੰਦੇ ਹਨ ਉਥੇ ਗਹਿਣਿਆਂ ਦੀ ਹਾਲਤ ਵਿਚ ੨) ਦਾ ਅੱਧਾ ੧} ਪਿਆ ਹੀ ਰਹਿ ਜਾਂਦਾ ਹੈ। ਇਹ ਸਿਰਫ ਸਦ ਦੀ ਗੱਲ ਹੈ॥

-੯੬-