ਪੰਨਾ:ਸਹੁਰਾ ਘਰ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੇਕਰ ਉਸ ਗਹਿਣੇ ਵਾਲੇ ਰੁਪਏ ਨੂੰ ਵਪਾਰ ਵਿਚ ਲਾ ਦੇਈਏ ਤਾਂ ਇਕ ਸਾਲ ਵਿਚ ਹੀ ਦੂਣੇ ਹੋ ਜਾਣ। ਇਸ ਤਰਾਂ ਦੇਸ਼ ਦਾ ਰੁਪਿਆ ਗਹਿਣਿਆਂ ਵਿਚ ਹੀ ਕਈ ਕਰੋੜਾਂ ਲੱਗਾ ਪਿਆ ਹੈ, ਜਿਹੜਾ ਕਿਸੇ ਅਰਥ ਨਹੀਂ। ਸਗੋਂ ਉਸ ਵਿਚ ਦਿਨ ਰਾਤ ਘਾਟਾ ਹੀ ਘਾਟਾ ਹੋ ਰਿਹਾ ਹੈ ਤੇ ਚੋਰ ਡਾਕੂ ਵੱਖ ਲੁਟ ਮਾਰ ਦੇ ਖੂਨ ਕਰ ਰਹੇ ਹਨ। ਫੇਰ ਕੁਟੰਬੀ ਨਜ਼ਰ ਨਾਲ ਦੇਖੀਏ ਤਾਂ ਗਹਿਣੇ ਪਾਣ ਦੀ ਇਹ ਬੁਰਾਈ ਹੈ ਕਿ ਵਿਚਾਰਾ ਪਤੀ ਇਨ੍ਹਾਂ ਗਹਿਣਿਆਂ ਪਿੱਛੇ ਪਿੱਸ ਜਾਂਦਾ ਹੈ। ਉਸ ਨੂੰ ਆਪਣੀ ਇੱਜ਼ਤ ਛਿਕੇ ਤੇ ਟੰਗਣੀ ਪੈਂਦੀ ਹੈ। ਉਸ ਨੂੰ ਝੂਠ ਫਰੇਬ, ਦੇਰੀ ਧੋਖੇ ਨਾਲ ਰੁਪਿਆ ਕਠਾ ਕਰਨਾ ਪੈਂਦਾ ਹੈ। ਇਸ ਤਰ੍ਹਾਂ ਕਮਾਈ ਦੀ ਸੇਵਾ ਤੇ ਦੀਨ ਦੁਖੀਆਂ ਦੀ ਰੋਟੀ ਵਿਚ ਖਰਚ ਹੋਣਾ ਸੀ, ਉਹ ਇਸ ਝੂਣੇ ਦਿਖਾਵੇ ਦੀ ਭੇਟ ਹੋ ਜਾਂਦਾ ਹੈ। ਇਸ ਤਰ੍ਹਾਂ ਗਹਿਣੇ ਦੇ ਬਨਾਉਣੇ ਤੇ ਪਾਉਣੇ ਨੀਤੀ, ਰਾਜਨੀਤੀ, ਮਨੁਖੀ ਆਰਥਿਕ ਤੇ ਕੁਟੰਬਕ ਆਦਿ ਹਰ ਤਰ੍ਹਾਂ ਨਾਲ ਬੁਰੇ ਹਨ। ਸੋ ਇਨ੍ਹਾਂ ਦੇ ਹੋ ਤੋਂ ਦੂਰ ਰਹਿਣਾ ਹੀ ਚੰਗਾ ਹੈ।
ਪੰਜਵੀਂ ਗੱਲ ਇਹ ਹੈ ਕਿ ਆਪਣੀ ਸਿਹਤ ਤੇ ਸਦਾਚਾਰ ਦਾ ਸਦਾ ਧਿਆਨ ਰਖੋ | ਇਨ੍ਹਾਂ ਦੋਹਾਂ ਗਲਾਂ ਲਈ ਮਨ ਦੀ ਪਵਿਤ੍ਰਤਾ ਤੇ ਕੰਮ ਵਿਚ ਸਦਾ ਲਗੇ ਰਹਿਣਾ ਬਹੁਤ ਜ਼ਰੂਰੀ ਹੈ। ਨਿਕੰਮੀਆਂ ਤੇ ਆਲਸੀ ਇਸਤ੍ਰੀਆਂ ਛੇਤੀ ਭੈੜੇ ਖਿਆਲਾਂ ਤੇ ਬੁਰੀਆਂ ਗੱਲਾਂ ਦੇ ਜਾਲ ਵਿਚ ਫਸ ਜਾਂਦੀਆਂ ਹਨ। ਕਿਉਂਕਿ ਨਿਕੰਮਾ ਤੇ ਆਲਸੀ ਜੀਵਨ ਪਾਪਾਂ ਵਲ ਪ੍ਰੇਰਦਾ ਹੈ। ਪੁਰਸ਼ ਭਾਵੇਂ ਇਸਤ੍ਰੀ, ਨਿਕੰਮੇ ਰਹਿਣਾ ਦੋਹਾਂ ਲਈ ਬੁਰਾ ਹੈ। ਇਸ ਵਿਚ ਪਤਿਤ ਹੋਣ ਦੀ ਬਹੁਤੀ ਗੁੰਜਾਇਸ਼ ਹੈ। ਫੇਰ ਜਿਹੜੇ ਕੰਮ ਕਾਰ ਵਿਚ ਲਗੇ ਰਹਿੰਦੇ ਹਨ, ਉਨ੍ਹਾਂ ਨੂੰ ਚਿੰਤਾ ਤੇ ਫ਼ਿਕਰਾਂ ਦੇ

-੬੭-