ਪੰਨਾ:ਸਹੁਰਾ ਘਰ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੱਥੋਂ ਵੀ ਛੁਟਕਾਰਾ ਮਿਲ ਜਾਂਦਾ ਹੈ, ਕਿਉਂਕਿ ਵੇਹਲਾ ਸਮਾਂ ਹੀ ਨਹੀਂ ਹੁੰਦਾ। ਖਿੜੇ ਮੱਥੇ ਘਰਾਂ ਦੇ ਕੰਮ ਕਰਨ ਵਾਲੀਆਂ ਇਸਤ੍ਰੀਆਂ ਸਦਾ ਅਰੋਗ ਤੇ ਸੁਖੀ ਰਹਿੰਦੀਆਂ ਹਨ।
ਛੇਵੀਂ ਗੱਲ ਇਹ ਹੈ ਕਿ ਸਦਾ ਖੁਸ਼ ਰਹਿਣ ਦੀ ਆਦਤ ਪਾਓ। ਖੁਸ਼ ਰਹਿਣ ਵਾਲੀ ਇਸਤ੍ਰੀ ਚੰਗੀ ਤੇ ਲਾਇਕ ਪਤਨੀ ਸਮਝੀ ਜਾਂਦੀ ਹੈ। ਖੁਸ਼ ਮਿਜ਼ਾਜ ਹੋਣਾ ਇਸਤ੍ਰੀ ਦਾ ਸਭ ਤੋਂ ਵੱਡਾ ਗੁਣ ਹੈ। ਇਸਤ੍ਰੀਆਂ ਦੇ ਜੀਵਨ ਵਿਚ ਛੋਟੀਆਂ ਮੋਟੀਆਂ ਕਈ ਗੱਲਾਂ ਹੋ ਜਾਂਦੀਆਂ ਹਨ, ਜਿਨ੍ਹਾਂ ਕਰਕੇ ਉਨ੍ਹਾਂ ਨੂੰ ਰੋਣਾ ਪੈਂਦਾ ਹੈ। ਪਰ ਸੱਚੀ ਗੁਣਵਾਨ ਇਸਤ੍ਰੀ ਹੋਣ ਦੀ ਗਲ ਨੂੰ ਹਾਸੇ ਵਿਚ ਹੀ ਟਾਲ ਛਡਦੀ ਹੈ, ਹੰਝੂਆਂ ਨੂੰ ਮੁਸਕਰਾਹਟ ਨਾਲ ਲੁਕਾ ਲੈਂਦੀ ਹੈ। ਇਸ ਨਾਲ ਉਹ ਆਪ ਭੀ ਅਰੋਗ ਰਹਿੰਦੀ ਹੈ ਤੇ ਦੂਜਿਆਂ ਦੇ ਦੁੱਖ ਦਾ ਕਾਰਨ ਭੀ ਨਹੀਂ ਬਣਦੀ। ਹਰ ਵੇਲੇ ਰਊਂ ਰਊਂ ਕਰਨ ਵਾਲੀਆਂ ਸਦਾ ਬੀਮਾਰ ਹੀ ਰਹਿੰਦੀਆਂ ਹਨ। ਚਿੜਚਿੜੀ, ਸੋਗੀ ਸੁਭਾਵ ਵਾਲੀ ਤੇ ਸਦਾ ਮੂੰਹ ਸੁਜਾਈ ਰਖਣ ਵਾਲੀ ਇਸਤ੍ਰੀ ਨੂੰ ਕੋਈ ਪਿਆਰ ਨਹੀਂ ਕਰਦਾ, ਸਾਰੇ ਹੀ ਉਸ ਤੋਂ ਤੰਗ ਤੇ ਦੁਖੀ ਰਹਿੰਦੇ ਹਨ। ਇਸਤ੍ਰੀ ਓਹ ਚੰਗੀ ਹੈ, ਜੋ ਦੁਖ ਭਰੀਆਂ ਗੱਲਾਂ ਨੂੰ ਹੱਸ ਕੇ ਟਾਲ ਦੇਵੇ, ਜਾਂ ਅਨਸੁਣੀਆਂ ਕਰ ਛਡੇ | ਅਜਿਹੀਆਂ ਇਸਤ੍ਰੀਆਂ ਨੂੰ ਬੱਚੇ ਪਿਆਰੇ ਕਰਦੇ ਹਨ, ਜਵਾਨ ਆਪਣਾ ਸੱਚਾ ਮਿੱਤ੍ਰ ਸਮਝ ਹਨ ਤੇ ਬੁੱਢੇ ਬਜ਼ੁਰਗ ਉਨ੍ਹਾਂ ਤੇ ਕਿਰਪਾ ਰਖਦੇ ਹਨ। ਪਰ ਇਸ ਦਾ ਇਹ ਭੀ ਭਾਵ ਨਹੀਂ ਕਿ ਦਿਨ ਰਾਤ ਹਾਸੇ ਦੀਆਂ ਕਿਲਕਾਰੀਆਂ ਹੀ ਪੈਂਦੀਆਂ ਰਹਿਣ ਤੇ ਲੋੜ ਨਾਲੋਂ ਵਧ ਚੰਚਲਤਾ ਪ੍ਰਗਟ ਕੀਤੀ ਜਾਵੇ। ਨਹੀਂ ਸਗੋਂ ਸੰਜਮ ਤੇ ਗੰਭੀਰਤਾ ਨਾਲ ਸਾਰੇ ਕੰਮ ਕੀਤੇ ਜਾਣ |
ਸਤਵੀਂ ਗੱਲ ਸਹਿਨ-ਸ਼ੀਲਤਾ ਹੈ। ਇਸਤ੍ਰੀ ਜੀਵਨ ਦਾ

-੯੮-