ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

10. ਮੁੰਦਰੀ ਪ੍ਰਾਪਤੀ

ਕੁੰਭਲਕ ਨਾਮੀ ਇਕ ਮਛੇਰਾ।
ਨਦੀ ਦਹਾਨੇ ਜਿਸ ਦਾ ਡੇਰਾ।

ਮੱਛੀਆਂ ਫੜ ਕਰਦਾ ਗੁਜ਼ਰਾਨ।
ਦੌਲਤ ਇਸਦੀ ਨਦੀ ਮਹਾਨ।

ਨਾ ਇਹ ਮੁੱਕੀ ਪਿਉ ਦਾਦੇ ਤੋਂ।
ਨਾ ਇਹ ਮੁੱਕੀ ਪੜਦਾਦੇ ਤੋਂ।

ਕੀ ਕੁੰਭਲਕ ਕੀ ਉਸਦਾ ਪੁੱਤਰ।
ਕੀ ਉਸਦੇ ਪੁੱਤਰ ਦਾ ਪੁੱਤਰ।

ਇਸ ਅਮੁੱਕ ਨੂੰ ਕੌਣ ਮੁਕਾਵੇ।
ਬੇਥਾਹ ਦਾ ਕਿਹੜਾ ਥਾਹ ਪਾਵੇ!

ਇਸ ਵਿਚ ਆਉਂਦੇ ਰੋਜ਼ ਤੂਫਾਨ।
ਇਸ ਵਿਚ ਮੱਛ ਕੱਛ ਹੈਵਾਨ।

ਇਸ ਵਿਚ ਤਰਦੇ ਪੂਰ ਮੁਹਾਣੇ।
ਇਸ ਵਿਚ ਮਾਹਗੀਰ ਜਰਵਾਣੇ।

ਇਸ ਵਿਚ ਮੂੰਗ ਸਿੱਪੀਆਂ ਘੋਗੇ।
ਇਸ ਵਿਚ ਰਤਨ ਕੌਡੀਆਂ ਕੌਡੇ।

ਇਸ ਵਿਚ ਲਾਲ ਜਵੇਹਰ ਹੀਰੇ
ਇਸ ਵਿਚ ਦੱਬੇ ਧਾਤ ਜ਼ਖੀਰੇ।

ਇਸ ਵਿਚ ਮਿੱਟੀ ਰੇਤ ਬਰੇਤੀ।

1. ਖੜੀਆਂ, ਪਾਂਡੋ, ਚਿਕਨੇਟੀ - ਮਿੱਟੀ ਦੀਆਂ ਕਿਸਮਾਂ ਹਨ।

ਸ਼ਕੁੰਤਲਾ ॥104॥